ਝਾੜ ਸਾਹਿਬ ਕਾਲਜ ਵਿਖੇ ਯੁਵਕ ਮੇਲਾ ਰਿਹਾ ਜਾਰੀ
ਹਲਕਾ ਇੰਚਾਰਜ ਰੁਪਾਲੋਂ ਦੀ ਅਗਵਾਈ ਦੇ ਵਿਚ ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡਾਂ ਸ਼ਹਿਰਾਂ ਵਿਚ ਫੂਕੇ ਗਏ ਝਾੜੂ
ਦੋਰਾਹਾ, 25 ਅਕਤੂਬਰ (ਮਨਜੀਤ ਸਿੰਘ ਗਿੱਲ)-ਸ਼ਹੀਦ ਪਰਮਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਦੇ ਲਈ ਮਾਨਸਾ ਐਕਸ਼ਨ ਕਮੇਟੀ ਵਲੋਂ ਅੱਜ ਪੂਰੇ ਪੰਜਾਬ ਦੇ ਵਿਚ ਸਰਕਾਰ ਦਾ ਵਿਰੋਧ ਕਰਨ ਦੇ ਲਈ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਸਮੂਹਕ ਤੌਰ ’ਤੇ ਫੂਕਣ ਦਾ ਐਲਾਨ ਕੀਤਾ ਗਿਆ ਸੀ ਨੂੰ ਸਫਲ ਬਣਾਉਣ ਦੇ ਲਈ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਵਰਕਰਾਂ ਵਲੋਂ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿਚ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਫੂਕ ਕੇ ਸਰਕਾਰ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਗਿਆ। ਇਹ ਵਿਰੋਧ ਉਨ੍ਹਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਸਰਦਾਰ ਪਰਵਿੰਦਰ ਸਿੰਘ ਝੋਟੇ ਨੂੰ ਪੂਰਨ ਤੌਰ ’ਤੇ ਇਨਸਾਫ਼ ਨਾ ਮਿਲ ਜਾਵੇ।
ਦੋਰਾਹਾ, 25 ਅਕਤੂਬਰ (ਮਨਜੀਤ ਸਿੰਘ ਗਿੱਲ)-ਸ਼ਹੀਦ ਪਰਮਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਦੇ ਲਈ ਮਾਨਸਾ ਐਕਸ਼ਨ ਕਮੇਟੀ ਵਲੋਂ ਅੱਜ ਪੂਰੇ ਪੰਜਾਬ ਦੇ ਵਿਚ ਸਰਕਾਰ ਦਾ ਵਿਰੋਧ ਕਰਨ ਦੇ ਲਈ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਸਮੂਹਕ ਤੌਰ ’ਤੇ ਫੂਕਣ ਦਾ ਐਲਾਨ ਕੀਤਾ ਗਿਆ ਸੀ ਨੂੰ ਸਫਲ ਬਣਾਉਣ ਦੇ ਲਈ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਵਰਕਰਾਂ ਵਲੋਂ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿਚ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਫੂਕ ਕੇ ਸਰਕਾਰ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਗਿਆ। ਇਹ ਵਿਰੋਧ ਉਨ੍ਹਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਸਰਦਾਰ ਪਰਵਿੰਦਰ ਸਿੰਘ ਝੋਟੇ ਨੂੰ ਪੂਰਨ ਤੌਰ ’ਤੇ ਇਨਸਾਫ਼ ਨਾ ਮਿਲ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਅੱਜ ਦੋਰਾਹਾ ਵਿਖੇ ਝਾੜੂ ਨੂੰ ਫੂਕਣ ਵੇਲੇ ਨਾਅਰੇਬਾਜ਼ੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਵਲੋਂ ਸ਼ਹੀਦ ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਐਕਸ਼ਨ ਕਮੇਟੀ ਦੇ ਝੰਡੇ ਥੱਲੇ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਵਰਕਰਾਂ ਵਲੋਂ ਝਾੜੂ ਨੂੰ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਮੋਹਨ ਸਿੰਘ ਦੋਰਾਹਾ, ਗਗਨਦੀਪ ਸਿੰਘ ਪਾਇਲ, ਜੋਗਾ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਸੁਖੀ ਅੜੈ੍ਹਚਾਂ, ਰੁਲਦਾ ਸਿੰਘ ਦੋਰਾਹਾ, ਗੁਰਬਚਨ ਸਿੰਘ ਦੋਰਾਹਾ, ਹਰਜੀਤ ਸਿੰਘ ਦੋਰਾਹਾ, ਪ੍ਰਭਜੋਤ ਸਿੰਘ ਸੋਢੀ, ਅਮਨ ਰਾਮਪੁਰ ਅਤੇ ਜਗਦੇਵ ਸਿੰਘ ਹਾਜ਼ਰ ਸਨ।