23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਏ. ਐਸ. ਕਾਲਜ, ਖੰਨਾ ਨੇ ਅੰਤਰ-ਕਾਲਜ ਮੁੱਕੇਬਾਜ਼ੀ ਵਿੱਚ ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗਮੇ ਜਿੱਤੇ

ਰਾੜਾ ਸਾਹਿਬ, 22 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਕਮੇਟੀ ਦੋਰਾਹਾ ਅਧੀਨ ਪੈਂਦੀ ਅਨਾਜ ਮੰਡੀ ਘਲੋਟੀ ਵਿਖੇ ਝੋਨੇ ਦੀ ਕੰਮ ਜ਼ੋਰਾਂ ’ਤੇ ਚੱਲ ਰਿਹਾ, ਜਦੋਂ ’ਅਜੀਤ’ ਦੇ ਪ੍ਰਤੀਨਿਧ ਵਲੋਂ ਦੌਰਾ ਕੀਤਾ ਗਿਆ ਤਾਂ ਮੰਡੀਕਰਨ ਲਈ ਲਿਆਂਦੇ ਝੋਨੇ ਨੂੰ ਮਜ਼ਦੂਰਾਂ ਵਲੋਂ ਪੱਖੇ ਲਗਾ ਕੇ ਬੋਰੀਆਂ ਵਿੱਚ ਭਰਿਆ ਜਾ ਰਿਹਾ ਸੀ। ਅਨਾਜ ਮੰਡੀ ਵਿਭਾਗ ਦੇ ਕਰਮਚਾਰੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੱਕ ਅਨਾਜ ਮੰਡੀ ਘਲੋਟੀ ਵਿੱਚ 22904 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚ ਏਜੰਸੀ ਪਨਗ੍ਰੇਨ ਵਲੋਂ 13704.

ਅਨਾਜ ਮੰਡੀ ਘਲੋਟੀ ਵਿਖੇ ਆਈ ਝੋਨੇ ਦੀ ਫਸਲ ਨੂੰ ਪੱਖਾ ਲਗਾਉਂਦੇ ਹੋਏ ਮਜ਼ਦੂਰ। ਤਸਵੀਰ : ਸੁਖਵੀਰ ਸਿੰਘ ਚਣਕੋਈਆਂ 23-10-2026
ਰਾੜਾ ਸਾਹਿਬ, 22 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਕਮੇਟੀ ਦੋਰਾਹਾ ਅਧੀਨ ਪੈਂਦੀ ਅਨਾਜ ਮੰਡੀ ਘਲੋਟੀ ਵਿਖੇ ਝੋਨੇ ਦੀ ਕੰਮ ਜ਼ੋਰਾਂ ’ਤੇ ਚੱਲ ਰਿਹਾ, ਜਦੋਂ ’ਅਜੀਤ’ ਦੇ ਪ੍ਰਤੀਨਿਧ ਵਲੋਂ ਦੌਰਾ ਕੀਤਾ ਗਿਆ ਤਾਂ ਮੰਡੀਕਰਨ ਲਈ ਲਿਆਂਦੇ ਝੋਨੇ ਨੂੰ ਮਜ਼ਦੂਰਾਂ ਵਲੋਂ ਪੱਖੇ ਲਗਾ ਕੇ ਬੋਰੀਆਂ ਵਿੱਚ ਭਰਿਆ ਜਾ ਰਿਹਾ ਸੀ। ਅਨਾਜ ਮੰਡੀ ਵਿਭਾਗ ਦੇ ਕਰਮਚਾਰੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੱਕ ਅਨਾਜ ਮੰਡੀ ਘਲੋਟੀ ਵਿੱਚ 22904 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚ ਏਜੰਸੀ ਪਨਗ੍ਰੇਨ ਵਲੋਂ 13704.375 ਕੁਇੰਟਲ ਝੋਨਾ ਖਰੀਦਿਆ ਗਿਆ ਜਦਕਿ ਵੇਅਰ ਹਾਊਸ ਵਲੋਂ 8115 ਕੁਇੰਟਲ ਫਸਲ ਖਰੀਦੀ ਜਾ ਚੁੱਕੀ ਹੈ ਅਤੇ ਪਨਸਪ ਏਜੰਸੀ 1085.25 ਕੁਇੰਟਲ ਝੋਨੇ ਦੀ ਫਸਲ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਆਈ ਝੋਨੇ ਦੀ ਇਸ ਫ਼ਸਲ ਵਿੱਚੋਂ 15748,75 ਕੁਇੰਟਲ ਲਿਫਟਿੰਗ ਹੋ ਚੁੱਕੀ ਹੈ। ਇਸ ਸਮੇਂ ਇਸ ਤਰ੍ਹਾਂ ਹੀ ਅਨਾਜ ਮੰਡੀ ਬਿਲਾਸਪੁਰ ਵਿਖੇ ਮੰਡੀਕਰਨ ਦਾ ਕੰਮ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ। ਪੰਜਾਬ ਸਰਕਾਰ ਵਲੋਂ ਮੰਡੀਕਰਨ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ – ਚੇਅਰਮੈਨ ਕੂਹਲੀ ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਮੰਡੀਕਰਨ ਸਮੇਂ ਸੁਚੱਜੇ ਪ੍ਰਬੰਧ ਕੀਤੇ ਗਏ ਹਨ, ਮੰਡੀਕਰਨ ਸਮੇਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੁੱਕਾ ਝੋਨਾ ਲਿਆਂਦਾ ਜਾਵੇ ਤਾਂ ਜੋ ਮੰਡੀਕਰਨ ਸਮੇਂ ਕਿਸੇ ਵੀ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦੋਰਾਹਾ ਅਧੀਨ ਪੈਂਦੀਆਂ ਮੰਡੀਆਂ ਵਿੱਚ ਕੁੱਲ 2,63,485 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ ਜਿਸ ਦੀ ਨਾਲ ਦੀ ਨਾਲ ਲਿਫਟਿੰਂਗ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਖਰੀਦੀ ਜਾ ਚੁੱਕੀ ਫਸਲ ਦੀ 24 ਘੰਟਿਆਂ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾ ਰਹੀ ਹੈ । ਜਿਸ ਕਰਕੇ ਕਿਸਾਨ ਅਤੇ ਆੜਤੀ ਦੋਵੇਂ ਸਰਕਾਰ ਦਆਂ ਨੀਤੀਆਂ ਤੋਂ ਖੁਸ਼ ਹਨ।
ਪਿਛਲੀ ਖ਼ਬਰ ਸ਼ਰਨਜੀਤ ਸਿੰਘ ਢਿੱਲੋਂ ਨੇ ਸਰਕਲ ਸਾਹਨੇਵਾਲ ਦੇ ਬੂਥ ਪੱਧਰੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ ਪੰਜਾਬ ਦੇ... ਅਗਲੀ ਖ਼ਬਰ ਸਾਹਨੇਵਾਲ ’ਚ ਸੀਨੀਅਰ ਸਿਟੀਜ਼ਨ ਸਥਾਪਨਾ ਦਿਵਸ ਮੌਕੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।