ਦਾ ਸੁਪੀਰੀਅਰ ਵਰਲਡ ਸਕੂਲ ’ਚ ਵਿਦਿਆਰਥਣਾਂ ਲਈ ਸਿਹਤ ਜਾਗਰੂਕਤਾ ਕੈਂਪ
ਮਾਛੀਵਾੜਾ ਸਾਹਿਬ, 16 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਦਾ ਸੁਪੀਰੀਅਰ ਵਰਲਡ ਸਕੂਲ ਵਿਖੇ ਵਿਦਿਆਰਥਣਾਂ ਦੀ ਸਿਹਤ ਅਤੇ ਸਾਫ਼-ਸਫ਼ਾਈ ਨੂੰ ਲੈ ਕੇ ਵਿਸਪਰ ਕੰਪਨੀ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਸੈਸ਼ਨ ਦਾ ਮੁੱਖ ਉਦੇਸ਼ ਲੜਕੀਆਂ ਨੂੰ ਮਾਹਵਾਰੀ (ਪੀਰੀਅਡਸ) ਦੌਰਾਨ ਰੱਖਣ ਵਾਲੀ ਸਾਫ਼-ਸਫ਼ਾਈ, ਸਿਹਤ ਅਤੇ ਇਸ ਨਾਲ ਜੁੜੀਆਂ ਪੁਰਾਣੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ (ਜਿਵੇਂ ਕਿ ਅਚਾਰ ਨੂੰ ਹੱਥ ਨਹੀਂ ਲਗਾ ਸਕਦੇ ਜਾਂ ਪੀਰੀਅਡਸ ਦੌਰਾਨ ਖੇਡ ਨਹੀਂ ਸਕਦੇ) ਨੂੰ ਦੂਰ ਕਰਨਾ ਸੀ।
ਅਜੀਤ ਡੈਸਕ
17-10-2026