15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਚੋਣ ਮੈਨੀਫੈਸਟੋ ਦੀ ਤਿਆਰੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਦੋਰਾਹਾ ਦੇ ਦੁਕਾਨਦਾਰਾਂ ਤੱਕ ਪਹੁੰਚ ਇੰਜੀ. ਬੋਪਾਰਾਏ, ਮਦਨੀਪੁਰ, ਪੰਧੇਰ ਖੇੜੀ ਸਮੇਤ ਅਨੇਕਾਂ ਆਗੂ ਪੁੱਜੇ

ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਚੋਣ ਮੈਨੀਫੈਸਟੋ ਵਿੱਚ ਲੋਕਾਂ ਦੀ ਰਾਏ ਲੈਣ ਲਈ ਡੋਰ ਟੂ ਡੋਰ ਮੁਹਿੰਮ ਦੇ ਚਲਦਿਆਂ ਦੋਰਾਹਾ ਸ਼ਹਿਰ ਵਿੱਚ ਹਰ ਦੁਕਾਨਦਾਰ ਤੱਕ ਪਹੁੰਚ ਕੀਤੀ ਗਈ। ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਹਰ ਦੁਕਾਨਦਾਰ ਪਾਸ ਦਰ ਤੋਂ ਦਰ ਤੱਕ ਪੁੱਜੇ ਅਕਾਲੀ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਕਾਰਜਕਾਲ ਸਮੇਂ ਪੰਜਾਬ ਲਈ ਕੀਤੇ ਕਾਰਜ ਅਤੇ ਦੁਕਾਨਦਾਰਾਂ ਵਪਾਰੀਆਂ ਲਈ ਕੀਤੀਆਂ ਵਡਮੁੱਲੇ ਯਤਨਾਂ ਬਾਰੇ ਜਾਣਕਾਰੀ ਦਿੱਤੀ।

ਅਜੀਤ ਡੈਸਕ 15-10-2026
ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਚੋਣ ਮੈਨੀਫੈਸਟੋ ਵਿੱਚ ਲੋਕਾਂ ਦੀ ਰਾਏ ਲੈਣ ਲਈ ਡੋਰ ਟੂ ਡੋਰ ਮੁਹਿੰਮ ਦੇ ਚਲਦਿਆਂ ਦੋਰਾਹਾ ਸ਼ਹਿਰ ਵਿੱਚ ਹਰ ਦੁਕਾਨਦਾਰ ਤੱਕ ਪਹੁੰਚ ਕੀਤੀ ਗਈ। ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਹਰ ਦੁਕਾਨਦਾਰ ਪਾਸ ਦਰ ਤੋਂ ਦਰ ਤੱਕ ਪੁੱਜੇ ਅਕਾਲੀ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਕਾਰਜਕਾਲ ਸਮੇਂ ਪੰਜਾਬ ਲਈ ਕੀਤੇ ਕਾਰਜ ਅਤੇ ਦੁਕਾਨਦਾਰਾਂ ਵਪਾਰੀਆਂ ਲਈ ਕੀਤੀਆਂ ਵਡਮੁੱਲੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਕਿਹਾ ਕਿ ਲੰਘੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਕਾਰਾਂ ਦੌਰਾਨ ਪੰਜਾਬ ਲਈ ਜਿਹੜੇ ਵਿਕਾਸ ਕਾਰਜ ਕੀਤੇ ਉਹ ਇਤਿਹਾਸ ਬਣ ਚੁੱਕੇ ਹਨ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਦੋ ਸਰਕਾਰਾਂ ਦੇਖ ਚੁੱਕੇ ਪੰਜਾਬ ਵਾਸੀ ਚੰਗੀ ਤਰ੍ਹਾਂ ਜਾਣੂ ਹਨ ਕਿ ਦਿੱਲੀ ਤੋਂ ਚੱਲਦੀਆਂ ਸਰਕਾਰਾਂ ਕਿਵੇਂ ਪੰਜਾਬ ਦੀ ਬਰਬਾਦੀ ਲਿਖਦੀਆਂ ਹਨ। ਉਨਾਂ ਕਿਹਾ ਕਿ ਚੋਣ ਮੈਨੀਫੈਸਟ ਵਿੱਚ ਲੋਕਾਂ ਦੇ ਸੁਝਾਅ ਲੈ ਕੇ ਪਾਰਟੀ ਹਾਈ ਕਮਾਂਡ ਤੱਕ ਪੁੱਜਦੇ ਕੀਤੇ ਜਾ ਰਹੇ ਹਨ। ਜਥੇਦਾਰ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਹਲਕੇ ਵਿੱਚ ਵੱਡੇ ਪੱਧਰ ਤੇ ਘਰ ਤੋਂ ਘਰ ਤੱਕ ਸੰਪਰਕ ਮੁਹਿੰਮ ਸ਼ੁਰੂ ਕਰਨ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਵੱਖ-ਵੱਖ ਅਕਾਲੀ ਨੇਤਾਵਾਂ ਨੇ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਰਵਾਂ ਸਮਰਥਨ ਦੇਣ ਅਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦਾ ਵਾਅਦਾ ਵੀ ਕੀਤਾ। ਇਸਤਰੀ ਅਕਾਲੀ ਦਲ ਦੀ ਕੌਮੀ ਆਗੂ ਬੀਬੀ ਜਸਪ੍ਰੀਤ ਕੌਰ ਅੜੈਚਾ ਤੇ ਸ੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਕੌਮੀ ਜਨਰਲ ਸਕੱਤਰ ਬੀਬੀ ਨੀਤੂ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਯਤਨਸ਼ੀਲ ਹੈ ਅਤੇ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਕੇ ਆਪਣੇ ਲੋਕਾਂ ਨਾਲ ਆਪਣੇ ਹਿੱਤ ਵਿੱਚ ਆਪਣੇ ਪੱਧਰ ਦਾ ਵਿਕਾਸ ਕਰਨ ਲਈ ਯਤਨਸ਼ੀਲ ਹੋਵੇਗਾ। ਵੱਖ-ਵੱਖ ਥਾਵਾਂ ਤੇ ਵੱਖ-ਵੱਖ ਦੁਕਾਨਦਾਰ ਵੀਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਮੁਹਿੰਮ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਾਮਿਲ ਹੋਣ ਵਾਲੇ ਆਗੂਆਂ ਵਿੱਚ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਕੰਵਰਦੀਪ ਸਿੰਘ ਜੱਗੀ ਦੋਰਾਹਾ, ਬੀਬੀ ਕਰਮਜੀਤ ਕੌਰ ਕੱਦੋ ਹਲਕਾ ਪ੍ਰਧਾਨ, ਅਵਤਾਰ ਸਿੰਘ ਧਮੋਟ ਮੈਂਬਰ ਜਨਰਲ ਕੌਂਸਲ, ਜਗਦੇਵ ਸਿੰਘ ਦੋਬੁਰਜੀ, ਇੰਦਰਜੀਤ ਸਿੰਘ ਬਰਮਾਲੀਪੁਰ, ਰੁਪਿੰਦਰਪਾਲ ਸਿੰਘ ਬੇਗੋਵਾਲ, ਐਡਵੋਕੇਟ ਮਨਦੀਪ ਸਿੰਘ ਦੋਰਾਹਾ, ਪ੍ਰਿਤਪਾਲ ਸਿੰਘ ਝੱਮਟ, ਗੁਰਜੀਤ ਸਿੰਘ ਰਾਜਗੜ੍ਹ, ਪਰਮਜੀਤ ਕੌਰ ਰਾਮਪੁਰ, ਨਵਨੀਤ ਸਿੰਘ ਰਾਮਪੁਰ ਸਰਬਜੀਤ ਸਿੰਘ ਸੇਠੀ, ਬਲਕੌਰ ਸਿੰਘ ਸਿੰਘ ਮਾਂਗਟ, ਜੀਵਨ ਸਿੰਘ ਰਾਜਗੜ੍ਹ, ਜਗਵੀਰ ਸਿੰਘ ਜੱਗਾ ਬਰਮਾਲੀਪੁਰ, ਹਰਪਾਲ ਸਿੰਘ ਬਰਮਾਲੀਪੁਰ, ਨਗਿੰਦਰ ਸਿੰਘ ਬਿੱਲੂ, ਭਰਪੂਰ ਸਿੰਘ ਦੋਰਾਹਾ, ਰਾਕੇਸ਼ ਕੁਮਾਰ ਅਨੰਦ, ਸੋਹਣ ਸਿੰਘ ਐਸ . ਡੀ. ਓ, ਮਨਦੀਪ ਸਿੰਘ ਰੱਖੜਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਪੀ. ਐੱਸ. ਈ. ਬੀ. ਜੂਨੀਅਰ ਇੰਜੀਨੀਅਰਾਂ ਨੇ ਮੰਗਾਂ ਵਾਸਤੇ ਸੰਘਰਸ਼ ਤੇ ਜਾਣ ਦਾ ਕੀਤਾ ਐਲਾਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪੰਜਾਬ ਬੰਦ ਦਾ ਕੀਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।