12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਕੌਂਸਲਰ ਸੁਰਿੰਦਰ ਛਿੰਦੀ ਅਤੇ ਚੇਤਨ ਕੁਮਾਰ ਨੇ ਚੌਥੀ ਰਾਤ ਦਾ ਕੀਤਾ ਉਦਘਾਟਨ

ਮਾਛੀਵਾੜਾ ਸਾਹਿਬ, 11 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਬਾਲ ਰਾਮਲੀਲਾ ਕਮੇਟੀ ਵਲੋਂ ਇੰਦਰਾ ਕਾਲੋਨੀ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦਾ ਮੰਚਨ ਚੌਥੀ ਰਾਤ ਜਾਰੀ ਰਿਹਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੌਂਸਲਰ ਸੁਰਿੰਦਰ ਕੁਮਾਰ ਛਿੰਦੀ ਅਤੇ ਜਨਰਲ ਸਕੱਤਰ ਕਾਂਗਰਸ ਚੇਤਨ ਕੁਮਾਰ ਨੇ ਸ਼ਮੂਲੀਅਤ ਕਰ ਬਾਲ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ।

ਅਜੀਤ ਡੈਸਕ 12-10-2026
ਮਾਛੀਵਾੜਾ ਸਾਹਿਬ, 11 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਬਾਲ ਰਾਮਲੀਲਾ ਕਮੇਟੀ ਵਲੋਂ ਇੰਦਰਾ ਕਾਲੋਨੀ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦਾ ਮੰਚਨ ਚੌਥੀ ਰਾਤ ਜਾਰੀ ਰਿਹਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੌਂਸਲਰ ਸੁਰਿੰਦਰ ਕੁਮਾਰ ਛਿੰਦੀ ਅਤੇ ਜਨਰਲ ਸਕੱਤਰ ਕਾਂਗਰਸ ਚੇਤਨ ਕੁਮਾਰ ਨੇ ਸ਼ਮੂਲੀਅਤ ਕਰ ਬਾਲ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ। ਰਾਮਲੀਲਾ ਮੰਚਨ ਦੀ ਚੌਥੀ ਰਾਤ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਦੇ ਦ੍ਰਿਸ਼ ਦਿਖਾਏ ਗਏ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਪਰਮਜੀਤ ਪੰਮੀ, ਅਮਰਜੀਤ ਸਿੰਘ, ਪ੍ਰਧਾਨ ਸਤਪਾਲ, ਜਗਮੋਹਣ ਸਿੰਘ ਮਹਿਰਾ, ਬਲਵਿੰਦਰ ਜੱਸਲ , ਗਗਨ ਮਹਿਰਾ, ਬੌਬੀ ਮਹਿਰਾ, ਸਤਨਾਮ ਮਾਨ, ਚਰਨਜੀਤ ਸਿੰਘ ਚੰਨੀ, ਬਲਜੀਤ ਸਿੰਘ, ਦੀਨਾ ਮਾਛੀਵਾੜਾ ਵੀ ਮੌਜੂਦ ਸਨ।
ਪਿਛਲੀ ਖ਼ਬਰ ਨੰਬਰਦਾਰ ਗਿੱਲ ਪਰਿਵਾਰ ਵਲੋਂ ਗੁਰੂ ਘਰ ਦੇ ਹਾਲ ਦਾ ਲੈਂਟਰ ਪਾਉਣ ਦੀ ਸੇਵਾ ਕਰਵਾਈ ਅਗਲੀ ਖ਼ਬਰ ਮੱਸਿਆ ਦੇ ਦਿਹਾੜੇ ’ਤੇ ਢੱਕੀ ਸਾਹਿਬ ਵਿਚ ਅੰਤਰਰਾਸ਼ਟਰੀ ਪੰਛੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।