10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਿੰਡ ਚੋਮੋ ਵਿਖੇ ਪੰਨਾ ਪ੍ਰਮੁੱਖ ਲਗਾਉਂਣ ਦੀ ਮੁਹਿੰਮ ਤਹਿਤ ਆਖਰੀ ਪੜਾਅ ਦੀ ਮੀਟਿੰਗ ਅੱਜ ਦੇ ਦਿੱਲੀ ਮਾਰਚ ਤੋਂ ਪਹਿਲਾਂ ਜਮਹੂਰੀ ਹੱਕਾਂ ’ਤੇ ਪਾਬੰਦੀਆਂ ਅਤੇ ਜਨਤਕ ਆਵਾਜਾਈ ਵਿਚ ਵਿਘਨ ਚਿੰਤਾ ਦਾ ਵਿਸ਼ਾ-ਸੰਯੁਕਤ ਕਿਸਾਨ ਸਭਾ

ਖੰਨਾ, 9 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਨੇ 10 ਅਕਤੂਬਰ 2026 ਨੂੰ ਹੋਣ ਵਾਲੇ ਪ੍ਰਸਤਾਵਿਤ ਦਿੱਲੀ ਮਾਰਚ ਵਿਚ ਸ਼ਾਮਲ ਹੋਣ ਲਈ ਜਾਣ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ, ਕਾਰਕੁਨਾਂ ਅਤੇ ਪ੍ਰਬੰਧਕਾਂ ਦੇ ਘਰਾਂ ਤੱਕ ਪੁਲਿਸ ਦੇ ਪਹੁੰਚਣ ਅਤੇ ਦਿੱਲੀ ਜਾਣ ਵਾਲੇ ਲੋਕਾਂ ਨੂੰ ਰੋਕਣ ਦੀਆਂ ਖ਼ਬਰਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰੇਲ ਗੱਡੀਆਂ ਰੱਦ ਕਰਨ ਅਤੇ ਦਿੱਲੀ ਮੈਟਰੋ ਦੇ ਸਟੇਸ਼ਨ ਬੰਦ ਕਰਨ ਦੇ ਪ੍ਰਸਤਾਵਾਂ ਕਾਰਨ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਅਜੀਤ ਡੈਸਕ 10-10-2026
ਖੰਨਾ, 9 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਨੇ 10 ਅਕਤੂਬਰ 2026 ਨੂੰ ਹੋਣ ਵਾਲੇ ਪ੍ਰਸਤਾਵਿਤ ਦਿੱਲੀ ਮਾਰਚ ਵਿਚ ਸ਼ਾਮਲ ਹੋਣ ਲਈ ਜਾਣ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ, ਕਾਰਕੁਨਾਂ ਅਤੇ ਪ੍ਰਬੰਧਕਾਂ ਦੇ ਘਰਾਂ ਤੱਕ ਪੁਲਿਸ ਦੇ ਪਹੁੰਚਣ ਅਤੇ ਦਿੱਲੀ ਜਾਣ ਵਾਲੇ ਲੋਕਾਂ ਨੂੰ ਰੋਕਣ ਦੀਆਂ ਖ਼ਬਰਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰੇਲ ਗੱਡੀਆਂ ਰੱਦ ਕਰਨ ਅਤੇ ਦਿੱਲੀ ਮੈਟਰੋ ਦੇ ਸਟੇਸ਼ਨ ਬੰਦ ਕਰਨ ਦੇ ਪ੍ਰਸਤਾਵਾਂ ਕਾਰਨ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਅਜਿਹੇ ਕਦਮ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਦਿਹਾੜੀਦਾਰ ਕਾਮਿਆਂ ਅਤੇ ਇਲਾਜ ਲਈ ਸਫ਼ਰ ਕਰਨ ਵਾਲੇ ਮਰੀਜ਼ਾਂ ਲਈ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਸੰਯੁਕਤ ਕਿਸਾਨ ਸਭਾ ਨੇ ਜ਼ੋਰ ਦੇ ਕੇ ਕਹਿੰਦੀ ਹੈ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਸ਼ਾਂਤਮਈ ਇਕੱਠ ਕਰਨ ਅਤੇ ਆਜ਼ਾਦੀ ਨਾਲ ਆਉਣ-ਜਾਣ ਦੇ ਹੱਕ ਸੰਵਿਧਾਨਕ ਅਧਿਕਾਰ ਹਨ। ਪ੍ਰਸ਼ਾਸਨਿਕ ਪਾਬੰਦੀਆਂ ਕਾਨੂੰਨ ਦੇ ਦਾਇਰੇ ਵਿੱਚ ਹੋਣੀਆਂ ਚਾਹੀ ਦੀਆਂ ਹਨ ਅਤੇ ਸ਼ਾਂਤਮਈ ਜਮਹੂਰੀ ਸਰਗਰਮੀਆਂ ਵਿੱਚ ਬੇਲੋੜੀ ਰੁਕਾਵਟ ਨਹੀਂ ਬਣਨੀਆਂ ਚਾਹੀਦੀਆਂ। ਸੰਯੁਕਤ ਕਿਸਾਨ ਸਭਾ ਕੇਂਦਰ ਸਰਕਾਰ ਅਤੇ ਸਬੰਧਿਤ ਪ੍ਰਸ਼ਾਸਨ ਨੂੰ ਅਪੀਲ ਕਰਦੀ ਹੈ ਕਿ ਸੰਵਿਧਾਨਕ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਵੇ, ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਮਨਮਾਨੀ ਕਾਰਵਾਈ ਤੋਂ ਗੁਰੇਜ਼ ਕੀਤਾ ਜਾਵੇ, ਜਨਤਕ ਆਵਾਜਾਈ ਦੀਆਂ ਸਹੂਲਤਾਂ ਜਾਰੀ ਰੱਖੀਆਂ ਜਾਣ ਅਤੇ ਸੁਰੱਖਿਆ ਪ੍ਰਬੰਧਾਂ ਦੇ ਨਾਂ ’ਤੇ ਆਮ ਲੋਕਾਂ ਨੂੰ ਬੇਲੋੜੀਆਂ ਮੁਸ਼ਕਲਾਂ ਵਿੱਚ ਨਾ ਪਾਇਆ ਜਾਵੇ। ਲੋਕਤੰਤਰ ਸੰਵਾਦ, ਅਸਹਿਮਤੀ ਦੇ ਸਤਿਕਾਰ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਨਾਲ ਮਜ਼ਬੂਤ ਹੁੰਦਾ ਹੈ। ਸ਼ਾਂਤਮਈ ਜਮਹੂਰੀ ਭਾਗੀਦਾਰੀ ਨੂੰ ਰੋਕਣ ਦੀ ਬਜਾਏ ਇਸ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਆਜ਼ਾਦੀ, ਬਰਾਬਰੀ, ਨਿਆਂ, ਲੋਕਤੰਤਰ ਅਤੇ ਧਰਮ ਨਿਰਪੱਖਤਾ ਦੇ ਸਿਧਾਂਤਾਂ ਨੂੰ ਬੁਲੰਦ ਰੱਖੋ।
ਪਿਛਲੀ ਖ਼ਬਰ ਮੌਸਮ ਮਿਜਾਜ਼ੀ ਵਿਚਕਾਰ ਝੋਨੇ ਦੀ ਆਮਦ ਹੋਈ ਮੱਧਮ ਅਗਲੀ ਖ਼ਬਰ ਯਾਦੂ ਵਲੋਂ ਜੋਗਿੰਦਰ ਸਿੰਘ ਕਾਕਾ ਨੂੰ ਬੀ. ਸੀ. ਵਿੰਗ ਖੰਨਾ-2 ਅਕਾਲੀ ਦਲ ਦਾ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।