09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਿੱਛੋਂ ਆਉਂਦੇ ਟਰੱਕ ਕਾਰਨ ਖਰਾਬ ਖੜ੍ਹੇ ਟਰੱਕ ਵਿਚ ਪਿੱਛੇ ਖੜ੍ਹੀ ਕਾਰ ਵੱਜੀ

ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਜੀ. ਟੀ.

ਬਿਜਲੀ ਕਾਮੇ ਨਵੀਂ ਕਮੇਟੀ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ ਗਿੱਲ 09-10-2026
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਜੀ. ਟੀ. ਰੋਡ ’ਤੇ ਐੱਸ. ਐੱਸ. ਪੀ. ਦਫ਼ਤਰ ਦੇ ਸਾਹਮਣੇ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸੜਕ ’ਤੇ ਖਰਾਬ ਖੜ੍ਹੇ ਟਰੱਕ ਦੇ ਪਿੱਛੇ ਖੜ੍ਹੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਅੱਗੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ ਦੌਰਾਨ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਐੱਸ. ਐੱਸ. ਐੱਫ. ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਖਰਾਬ ਖੜ੍ਹਾ ਟਰੱਕ ਲੋਹੇ ਨਾਲ ਭਰਿਆ ਹੋਇਆ ਸੀ। ਟਰੱਕ ਨੂੰ ਠੀਕ ਕਰਨ ਲਈ ਉਸ ਦਾ ਮਾਲਕ ਮੌਕੇ ’ਤੇ ਪਹੁੰਚਿਆ ਅਤੇ ਆਪਣੀ ਕਾਰ ਖਰਾਬ ਟਰੱਕ ਦੇ ਪਿੱਛੇ ਖੜ੍ਹੀ ਕਰ ਦਿੱਤੀ। ਇਸੇ ਦੌਰਾਨ ਦਿੱਲੀ ਤੋਂ ਲੁਧਿਆਣਾ ਵੱਲ ਜਾ ਰਹੇ ਇੱਕ ਹੋਰ ਟਰੱਕ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ। ਇਸ ਕਾਰਨ ਟਰੱਕ ਬੇਕਾਬੂ ਹੋ ਕੇ ਪਹਿਲਾਂ ਪਿੱਛੇ ਖੜ੍ਹੀ ਕਾਰ ਨਾਲ ਟਕਰਾਇਆ ਅਤੇ ਫਿਰ ਕਾਰ ਨੂੰ ਅੱਗੇ ਖੜ੍ਹੇ ਖਰਾਬ ਟਰੱਕ ਵਿਚ ਜਾ ਵੱਜਿਆ। ਐੱਸ. ਐੱਸ. ਐੱਫ. ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਹਾਈਵੇਅ ’ਤੇ ਕੋਈ ਵਾਹਨ ਖਰਾਬ ਹੋ ਜਾਂਦਾ ਹੈ ਤਾਂ ਤੁਰੰਤ 112 ’ਤੇ ਸੂਚਨਾ ਦਿੱਤੀ ਜਾਵੇ, ਤਾਂ ਜੋ ਮੌਕੇ ’ਤੇ ਰਿਫਲੈਕਟਰ ਜਾਂ ਡਿਵਾਈਡਰ ਲਗਾ ਕੇ ਪਿੱਛੋਂ ਆਉਣ ਵਾਲੇ ਵਾਹਨਾਂ ਨੂੰ ਸਾਵਧਾਨ ਕੀਤਾ ਜਾ ਸਕੇ ਅਤੇ ਅਜਿਹੇ ਹਾਦਸਿਆਂ ਤੋਂ ਬਚਾਅ ਹੋ ਸਕੇ।
ਪਿਛਲੀ ਖ਼ਬਰ ਕੇਂਦਰ ਸਰਕਾਰ ਕਣਕ ਅਤੇ ਆਲੂਆਂ ਦੀ ਬਿਜਾਈ ਦੇ ਮੱਦੇਨਜ਼ਰ ਕਿਸਾਨਾਂ ਲਈ ਡੀ. ਏ. ਪੀ. ਦੀ ਤੁਰੰਤ ਸਪਲਾਈ ਭੇਜੇ -ਸ਼ਾਹਪੁਰ ਅਗਲੀ ਖ਼ਬਰ ‘ਆਪ’ ਸਰਕਾਰ ਭ੍ਰਿਸ਼ਟਾਚਾਰ ਵਿਚ ਡੁੱਬੀ, ਵਿਗੜਦੀ ਕਾਨੂੰਨ ਵਿਵਸਥਾ ਨੇ ਸਰਕਾਰ ਦੇ ਝੂਠਾਂ ਦਾ ਕੀਤਾ ਪਰਦਾਫਾਸ਼- ਐਡਵੋਕੇਟ ਚਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।