06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਚੇਅਰਮੈਨ ਕੁੂਹਲੀ ਵਲੋਂ ਦੋਰਾਹਾ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ

ਦੋਰਾਹਾ, 5 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ ਦੋਰਾਹਾ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਗੁਰਦਰਸ਼ਨ ਸਿੰਘ ਕੁੂਹਲੀ ਵਲੋਂ ਕੀਤਾ। ਐਡਵੋਕੇਟ ਕੁੂਹਲੀ ਨੇ ਆੜ੍ਹਤੀ ਰਾਮ ਸਿੰਘ ਰਘਬੀਰ ਸਿੰਘ ਦੀ ਦੁਕਾਨ ’ਤੇ ਪਿੰਡ ਜਸਪਾਲੋਂ ਦੇ ਕਿਸਾਨ ਸਤਿੰਦਰ ਪਾਲ ਸਿੰਘ ਦੇ ਕਿਸਾਨ ਦੀ ਢੇਰੀ ਦੀ ਬੋਲੀ ਲਗਾ ਕੇ ਸਰਕਾਰੀ ਖਰੀਦ ਸ਼ੁਰੂ ਕਰਵਾਈ।

ਰਸਨਜੋਤ ਕੌਰ ਪਿਤਾ : ਸਤਨਾਮ ਸਿੰਘ ਮਾਤਾ : ਮਨਪ੍ਰੀਤ ਕੌਰ ਵਾਸੀ : ਇਟਲੀ 06-10-2026
ਦੋਰਾਹਾ, 5 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ ਦੋਰਾਹਾ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਗੁਰਦਰਸ਼ਨ ਸਿੰਘ ਕੁੂਹਲੀ ਵਲੋਂ ਕੀਤਾ। ਐਡਵੋਕੇਟ ਕੁੂਹਲੀ ਨੇ ਆੜ੍ਹਤੀ ਰਾਮ ਸਿੰਘ ਰਘਬੀਰ ਸਿੰਘ ਦੀ ਦੁਕਾਨ ’ਤੇ ਪਿੰਡ ਜਸਪਾਲੋਂ ਦੇ ਕਿਸਾਨ ਸਤਿੰਦਰ ਪਾਲ ਸਿੰਘ ਦੇ ਕਿਸਾਨ ਦੀ ਢੇਰੀ ਦੀ ਬੋਲੀ ਲਗਾ ਕੇ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਮੰਡੀ ਵਿਚ ਇਕੱਤਰ ਹੋਏ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਦਿਆਂ ਝੋਨੇ ਦੀ ਖਰੀਦ ਪ੍ਰਕਿਰਿਆ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਐਡਵੋਕੇਟ ਗੁਰਦਰਸ਼ਨ ਸਿੰਘ ਕੁਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਤੇ ਮੰਡੀਕਰਨ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਵੇਚੀ ਗਈ ਫ਼ਸਲ ਦੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਈ ਜਾਵੇਗੀ ਤੇ ਖਰੀਦੇ ਗਏ ਝੋਨੇ ਦੀ ਲਿਫਟਿੰਗ ਵਿਚ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ ਰਾਜਿੰਦਰ ਸਿੰਘ ਮਾਂਗਟ, ਚੇਅਰਮੈਨ ਰਾਜਵੀਰ ਸਿੰਘ ਰੂਬਲ, ਸਾਬਕਾ ਪ੍ਰਧਾਨ ਐਸ. ਪੀ. ਵਰਮਾ, ਰਘਬੀਰ ਸਿੰਘ ਕੱਦੋਂ, ਹਰਿੰਦਰ ਸਿੰਘ ਬਰਮਾਲੀਪੁਰ ਜਗਵਿੰਦਰ ਸਿੰਘ ਗਿੱਦੜੀ, ਨਰਿੰਦਰ ਅੰਗਰਿਸ਼, ਸੁਰਜੀਤ ਸਿੰਘ ਕੱਦੋਂ, ਜਰਨੈਲ ਸਿੰਘ, ਇੰਸਪੈਕਟਰ ਜਸਵਿੰਦਰ ਸਿੰਘ ਪੰਧੇਰ, ਸਾਧ ਰਾਮ, ਪਵਨ ਕੁਮਾਰ, ਵਿਵੇਕ ਸੂਦ ਲੱਕੀ ਜਟਾਣਾ, ਸਾਾਧ ਰਾਮ, ਹਰਜੰਟ ਸਿੰਘ ਬਲਾਲਾ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ, ਆੜ੍ਹਤੀ, ਕਿਸਾਨ ਅਤੇ ਮੰਡੀ ਵਿਚ ਕੰਮ ਕਰਨ ਵਾਲੇ ਮਜ਼ਦੂਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜੀਵਨ ਪ੍ਰਮਾਣ ਸਰਟੀਫਿਕੇਟ ਸਮੇਂ ਸਿਰ ਬੈਂਕ ’ਚ ਜਮਾਂ ਕਰਵਾਉਣ ਪੈਨਸ਼ਨਰ : ਪ੍ਰਿੰ. ਮਕਸੂਦੜਾ ਅਗਲੀ ਖ਼ਬਰ ਏ. ਐਸ. ਕਾਲਜ ਫਾਰ ਵੂਮੈਨ ਖੰਨਾ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।