ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਵਲੋਂ ਵੱਖ-ਵੱਖ ਥਾਵਾਂ ’ਤੇ ਲਗਾਏ ਖ਼ੂਨਦਾਨ ਕੈਂਪਾਂ ’ਚ 596 ਯੂਨਿਟ ਖ਼ੂਨ ਇਕੱਤਰ
ਜਗਰਾਉਂ, 4 ਅਕਤੂਬਰ (ਵਿਨੋਦ ਕੁਮਾਰ)-ਅਖਿਲ ਭਾਰਤੀ ਤੇਰਾਪੰਥ ਯੁਵਕ ਪ੍ਰੀਸ਼ਦ ਨੇ ਆਪਣੇ 62ਵੇਂ ਸਥਾਪਨਾ ਦਿਵਸ ’ਤੇ ਸੱਤ ਦਿਨ ‘ਖ਼ੂਨਦਾਨ ਅੰਮ੍ਰਿਤ ਮਹੋਤਸਵ 2026’ ਮਨਾਇਆ। ਇਸ ਦੌਰਾਨ ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਦੇ ਪ੍ਰਧਾਨ ਰਿਪਨ ਜੈਨ ਪਾਟਨੀ ਦੀ ਅਗਵਾਈ ਹੇਠ ਵੱਖ ਵੱਖ ਥਾਂਵਾਂ ’ਤੇ 10 ਖ਼ੂਨਦਾਨ ਕੈਂਪ ਲਗਾਏ ਗਏ ਅਤੇ ਪੂਰੇ ਖੇਤਰ ਵਿੱਚ ਖੂਨਦਾਨ ਪ੍ਰਤੀ ਇੱਕ ਮਜ਼ਬੂਤ ਜਾਗਰੂਕਤਾ ਦਿਖਾਈ ਗਈ।
ਅਜੀਤ ਡੈਸਕ
05-10-2026