27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਮਾਛੀਵਾੜਾ ਦੀ ਮੀਟਿੰਗ

ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ ਜਿਸ ਵਿਚ ਆੜ੍ਹਤੀ ਗੁਰਨਾਮ ਸਿੰਘ ਨਾਗਰਾ ਸਰਪ੍ਰਸਤ, ਟਹਿਲ ਸਿੰਘ ਔਜਲਾ, ਕਪਿਲ ਆਨੰਦ, ਅਰਵਿੰਦਰਪਾਲ ਸਿੰਘ ਵਿਕੀ, ਪਰਮਿੰਦਰ ਸਿੰਘ ਗੁਲਿਆਣੀ, ਹਰਵਿੰਦਰ ਸਿੰਘ ਸ਼ੇਰੀਆਂ, ਪਵਨ ਕੁਮਾਰ, ਹੈਪੀ ਬਾਂਸਲ, ਪੁਨੀਤ ਜੈਨ, ਚਿਰਾਗ ਬਾਂਸਲ, ਬਿੰਨੀ ਅਗਰਵਾਲ, ਸ਼ਸ਼ੀ ਭਾਟੀਆ, ਰਾਜਵਿੰਦਰ ਸਿੰਘ ਸੈਣੀ, ਹਰਕੇਸ਼ ਨਹਿਰਾ, ਹਨੀ ਆਨੰਦ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਰਾਜੀਵ ਕੌਸ਼ਲ ਹਾਜ਼ਰ ਸਨ। ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਅੱਜ ਫ਼ੈਸਲਾ ਲਿਆ ਗਿਆ ਕਿ ਕਿਸਾਨ ਜੋ ਮੰਡੀਆਂ ਵਿਚ ਆਪਣਾ ਝੋਨਾ ਵੇਚਣ ਲਈ ਲੈ ਕੇ ਆਉਂਦੇ ਹਨ ਅਤੇ ਜੇਕਰ ਕਿਸੇ ਵੀ ਸ਼ੈਲਰ ਮਾਲਕ ਨੇ ਪ੍ਰਤੀ ਕੁਇੰਟਲ ਪੈਸੇ ਦਾ ਕੱਟ ਜਾਂ ਬੋਰੀਆਂ ਦਾ ਕੱਟ ਲਗਾਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅਜੀਤ ਡੈਸਕ 27-09-2026
ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ ਜਿਸ ਵਿਚ ਆੜ੍ਹਤੀ ਗੁਰਨਾਮ ਸਿੰਘ ਨਾਗਰਾ ਸਰਪ੍ਰਸਤ, ਟਹਿਲ ਸਿੰਘ ਔਜਲਾ, ਕਪਿਲ ਆਨੰਦ, ਅਰਵਿੰਦਰਪਾਲ ਸਿੰਘ ਵਿਕੀ, ਪਰਮਿੰਦਰ ਸਿੰਘ ਗੁਲਿਆਣੀ, ਹਰਵਿੰਦਰ ਸਿੰਘ ਸ਼ੇਰੀਆਂ, ਪਵਨ ਕੁਮਾਰ, ਹੈਪੀ ਬਾਂਸਲ, ਪੁਨੀਤ ਜੈਨ, ਚਿਰਾਗ ਬਾਂਸਲ, ਬਿੰਨੀ ਅਗਰਵਾਲ, ਸ਼ਸ਼ੀ ਭਾਟੀਆ, ਰਾਜਵਿੰਦਰ ਸਿੰਘ ਸੈਣੀ, ਹਰਕੇਸ਼ ਨਹਿਰਾ, ਹਨੀ ਆਨੰਦ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਰਾਜੀਵ ਕੌਸ਼ਲ ਹਾਜ਼ਰ ਸਨ। ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਅੱਜ ਫ਼ੈਸਲਾ ਲਿਆ ਗਿਆ ਕਿ ਕਿਸਾਨ ਜੋ ਮੰਡੀਆਂ ਵਿਚ ਆਪਣਾ ਝੋਨਾ ਵੇਚਣ ਲਈ ਲੈ ਕੇ ਆਉਂਦੇ ਹਨ ਅਤੇ ਜੇਕਰ ਕਿਸੇ ਵੀ ਸ਼ੈਲਰ ਮਾਲਕ ਨੇ ਪ੍ਰਤੀ ਕੁਇੰਟਲ ਪੈਸੇ ਦਾ ਕੱਟ ਜਾਂ ਬੋਰੀਆਂ ਦਾ ਕੱਟ ਲਗਾਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕੁੱਝ ਮੰਡੀਆਂ ਵਿਚ ਸਰਕਾਰੀ ਖ਼ਰੀਦਿਆ ਝੋਨਾ ਸ਼ੈਲਰ ਮਾਲਕ ਵੱਧ ਨਮੀ ਵਾਲਾ ਝੋਨਾ ਕਹਿ ਕੇ ਪਿੜਾਈ ਲਈ ਨਹੀਂ ਚੁੱਕਦੇ ਅਤੇ ਬਾਅਦ ਵਿਚ ਆੜ੍ਹਤੀ ਰਾਹੀਂ ਕਿਸਾਨ ਨਾਲ ਚੋਰ ਮੋਰੀ ਨਾਲ ਸਮਝੌਤਾ ਕਰ ਪ੍ਰਤੀ ਕੁਇੰਟਲ ਕੱਟ ਲਗਾ ਦਿੰਦੇ ਹਨ ਜਾਂ ਵਾਧੂ ਬੋਰੀਆਂ ਝੋਨੇ ਦੀਆਂ ਲੈਂਦੇ ਹਨ ਜਿ ਸ ਨਾਲ ਕਿਸਾਨਾਂ ਦੀ ਲੁੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਜੇਕਰ ਮਾਛੀਵਾੜਾ ਮੰਡੀ ਦੇ ਕਿਸੇ ਆੜ੍ਹਤੀ ਨੇ ਕਿਸਾਨ ਨੂੰ ਕੱਟ ਲਗਾ ਕੇ ਝੋਨਾ ਸ਼ੈਲਰ ਮਾਲਕ ਨੂੰ ਚੁਕਾਉਣ ਲਈ ਕਿਹਾ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ।
ਪਿਛਲੀ ਖ਼ਬਰ ਦੁਕਾਨ ’ਤੇ ਨਾਜਾਇਜ਼ ਕਬਜ਼ ਕਰਨ ਦੀ ਕੋਸ਼ਿਸ਼ ਤਹਿਤ 4 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼ੋਭਾ ਯਾਤਰਾ ’ਚ ਸ਼ਾਮਿਲ ਸੰਗਤਾਂ ਲਈ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।