26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਖੰਨਾ ਨੂੰ ਜ਼ਿਲ੍ਹਾ ਬਣਾਉਣ ਲਈ ਯਤਨ ਤੇਜ਼ ਕਰਨ ਦਾ ਐਲਾਨ, ਕੋਰਟ ਕੰਪਲੈਕਸ ਲਈ 5 ਕਰੋੜ ਦੀ ਮੰਗ ਰੱਖਣ ਦਾ ਫ਼ੈਸਲਾ ਬਾਰ ਐਸੋਸੀਏਸ਼ਨ ਖੰਨਾ ਦੀ ਪਹਿਲੀ ਮੀਟਿੰਗ ਵਿਚ ਵਕੀਲਾਂ ਦੀ ਭਲਾਈ, ਨੌਜਵਾਨ ਵਕੀਲਾਂ ਦੇ ਭਵਿੱਖ ਅਤੇ ਬੁਨਿਆਦੀ ਸਹੂਲਤਾਂ ਸੰਬੰਧੀ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਬਾਰ ਐਸੋਸੀਏਸ਼ਨ ਖੰਨਾ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਪਹਿਲੀ ਮੀਟਿੰਗ ਪ੍ਰਧਾਨ ਐਡਵੋਕੇਟ ਜਗਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵਕੀਲ ਭਾਈਚਾਰੇ ਦੀ ਭਲਾਈ, ਬਾਰ ਦੀ ਏਕਤਾ, ਨੌਜਵਾਨ ਵਕੀਲਾਂ ਦੇ ਕਰੀਅਰ ਅਤੇ ਖੰਨਾ ਸ਼ਹਿਰ ਦੇ ਵਿਕਾਸ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 26-09-2026
ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਬਾਰ ਐਸੋਸੀਏਸ਼ਨ ਖੰਨਾ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਪਹਿਲੀ ਮੀਟਿੰਗ ਪ੍ਰਧਾਨ ਐਡਵੋਕੇਟ ਜਗਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵਕੀਲ ਭਾਈਚਾਰੇ ਦੀ ਭਲਾਈ, ਬਾਰ ਦੀ ਏਕਤਾ, ਨੌਜਵਾਨ ਵਕੀਲਾਂ ਦੇ ਕਰੀਅਰ ਅਤੇ ਖੰਨਾ ਸ਼ਹਿਰ ਦੇ ਵਿਕਾਸ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਖੰਨਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਲਈ ਯਤਨ ਕੀਤੇ ਜਾਣ ਦੀ ਗੱਲ ਰੱਖੀ ਗਈ। ਇਸ ਤੋਂ ਇਲਾਵਾ ਕੋਰਟ ਕੰਪਲੈਕਸ ਦੀਆਂ ਲੋੜਾਂ ਅਤੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ 5 ਕਰੋੜ ਰੁਪਏ ਦੀ ਮੰਗ ਰੱਖਣ ਸਬੰਧੀ ਵੀ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਸਾਰੇ ਐਡਵੋਕੇਟਾਂ ਨੂੰ ਪੁਲਿਸ ਥਾਣਿਆਂ ਵਿਚ ਪੂਰਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ। ਵਕੀਲਾਂ ਦੇ ਪੇਸ਼ੇਵਰ ਅਧਿਕਾਰਾਂ ਅਤੇ ਸਨਮਾਨ ਨਾਲ ਸਬੰਧਿਤ ਮੁੱਦਿਆਂ ਨੂੰ ਉਚਿੱਤ ਪੱਧਰ ‘ਤੇ ਉਠਾਉਣ ਦੀ ਲੋੜ ‘ਤੇ ਚਰਚਾ ਕੀਤੀ ਗਈ। ਨੌਜਵਾਨ ਵਕੀਲਾਂ ਦੇ ਕਰੀਅਰ ਅਤੇ ਲੀਗਲ ਏਡ ਡਿਫੈਂਸ ਕਾਊਂਸਲ ਬਾਰੇ ਚਰਚਾ ਮੀਟਿੰਗ ਵਿਚ ਨੌਜਵਾਨ ਵਕੀਲਾਂ ਦੇ ਕਰੀਅਰ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਲਈ ਵਧੇਰੇ ਮੌਕੇ ਪੈਦਾ ਕਰਨ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਨਵੀਂ ਪੀੜ੍ਹੀ ਦੇ ਵਕੀਲਾਂ ਨੂੰ ਪੇਸ਼ੇਵਰ ਤੌਰ ‘ਤੇ ਅੱਗੇ ਵਧਾਉਣ ਲਈ ਸਹਿਯੋਗ ਅਤੇ ਮਾਰਗ ਦਰਸ਼ਨ ਦੀ ਮਹੱਤਤਾ ‘ਤੇ ਵੀ ਗੱਲਬਾਤ ਹੋਈ। ਇਸੇ ਤਰ੍ਹਾਂ ਲੀਗਲ ਏਡ ਡਿਫੈਂਸ ਕਾਊਂਸਲ ਨਾਲ ਸਬੰਧਿਤ ਮੁੱਦਾ ਵੀ ਮੀਟਿੰਗ ਵਿਚ ਵਿਚਾਰਿਆ ਗਿਆ, ਤਾਂ ਜੋ ਕਾਨੂੰਨੀ ਸਹਾਇਤਾ ਅਤੇ ਇਸ ਖੇਤਰ ਵਿਚ ਵਕੀਲਾਂ ਦੀ ਭੂਮਿਕਾ ਨਾਲ ਜੁੜੇ ਪੱਖਾਂ ‘ਤੇ ਧਿਆਨ ਦਿੱਤਾ ਜਾ ਸਕੇ। ਪਾਰਕਿੰਗ, ਚੈਂਬਰਾਂ ਅਤੇ ਹੋਰ ਸਹੂਲਤਾਂ ‘ਤੇ ਧਿਆਨ ਬਾਰ ਐਸੋਸੀਏਸ਼ਨ ਦੀ ਮੀਟਿੰਗ ਵਿਚ ਵਕੀਲਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ, ਪਾਰਕਿੰਗ ਦੀ ਸਮੱਸਿਆ, ਚੈਂਬਰਾਂ ਨਾਲ ਸਬੰਧਿਤ ਲੋੜਾਂ, ਲਾਇਬ੍ਰੇਰੀ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਸੁਧਾਰਨ ਸਬੰਧੀ ਵੀ ਚਰਚਾ ਕੀਤੀ ਗਈ। ਮੈਂਬਰਾਂ ਨੇ ਬਾਰ ਦੀ ਏਕਤਾ ਨੂੰ ਕਾਇਮ ਰੱਖਣ ਅਤੇ ਸਾਰੇ ਵਕੀਲਾਂ ਦੇ ਹਿਤਾਂ ਲਈ ਮਿਲਜੁਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਮੀਟਿੰਗ ਦਾ ਮੁੱਖ ਉਦੇਸ਼ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸਾਂਝੇ ਤੌਰ ‘ਤੇ ਉਠਾਉਣਾ, ਬਾਰ ਦੀ ਕਾਰਜਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਵਕੀਲਾਂ ਲਈ ਬਿਹਤਰ ਮਾਹੌਲ ਤੇ ਸਹੂਲਤਾਂ ਯਕੀਨੀ ਬਣਾਉਣ ਵੱਲ ਯਤਨ ਕਰਨਾ ਰਿਹਾ। ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰਧਾਨ ਦਾ ਅਹੁਦਾ ਸਿਰਫ਼ ਇੱਕ ਕੁਰਸੀ ਨਹੀਂ, ਸਗੋਂ ਇੱਕ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿਸ ਭਰੋਸੇ ਅਤੇ ਵਿਸ਼ਵਾਸ ਨਾਲ ਬਾਰ ਦੇ ਸਮੂਹ ਵਕੀਲਾਂ ਨੇ ਉਨ੍ਹਾਂ ਨੂੰ ਇਸ ਅਹੁਦੇ ‘ਤੇ ਬਿਰਾਜਮਾਨ ਕੀਤਾ ਹੈ, ਉਹ ਉਸ ਭਰੋਸੇ ‘ਤੇ ਪੂਰਾ ਉੱਤਰਨ ਲਈ ਹਰ ਸੰਭਵ ਯਤਨ ਕਰਨਗੇ।ਇਸ ਮੀਟਿੰਗ ਵਿੱਚ ਵਾਈਸ ਪ੍ਰਧਾਨ ਐਡਵੋਕੇਟ ਸਿਮਰਨਜੀਤ ਸਿੰਘ, ਸਕੱਤਰ ਐਡਵੋਕੇਟ ਰਸ਼ਮੀ ਮੈਨਰੋ, ਵਿੱਤ ਸਕੱਤਰ ਐਡਵੋਕੇਟ ਜਗਦੀਸ਼ ਰਾਣਾ, ਸੰਯੁਕਤ ਸਕੱਤਰ ਐਡਵੋਕੇਟ ਆਦਰਸ਼ਪ੍ਰੀਤ ਕੌਰ ਅਤੇ ਕਾਰਜਕਾਰਨੀ ਮੈਂਬਰ ਐਡਵੋਕੇਟ ਜੈਦੀਪ, ਐਡਵੋਕੇਟ ਜਸਪ੍ਰੀਤ ਕੌਰ, ਐਡਵੋਕੇਟ ਮਨਦੀਪ ਕੌਰ, ਐਡਵੋਕੇਟ ਮੋਕਸ਼ ਕੁਮਾਰ ਅਤੇ ਐਡਵੋਕੇਟ ਸਤਨਾਮ ਸਿੰਘ ਹਾਜ਼ਰ ਸਨ। ਇਸ ਮੌਕੇ ਐਡਵੋਕੇਟ ਅਮਿਤ ਵਰਮਾ ਅਤੇ ਐਡਵੋਕੇਟ ਕੁਲਵਿੰਦਰ ਸਿੰਘ ਐਡਵੋਕੇਟ ਸਤੀਸ਼ ਦੁਆ, ਐਡਵੋਕੇਟ ਸਤੀਸ਼ ਸ਼ਰਮਾ, ਐਡਵੋਕੇਟ ਮਾਲਵਿੰਦਰ ਸਿੰਘ, ਐਡਵੋਕੇਟ ਤਾਰਿਕਜੋਤ ਸਿੰਘ, ਐਡਵੋਕੇਟ ਗੁਰਮਿੰਦਰ ਸਿੰਘ ਚੀਮਾ, ਐਡਵੋਕੇਟ ਲਖਵੀਰ ਸਿੰਘ, ਐਡਵੋਕੇਟ ਜਗਰਾਜ ਸਿੰਘ ਬੈਨੀਪਾਲ ਤੋਂ ਇਲਾਵਾ ਹੋਰ ਐਡਵੋਕੇਟ ਵੀ ਮੌਜੂਦ ਰਹੇ।
ਪਿਛਲੀ ਖ਼ਬਰ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਕੇਂਦਰ ਦੇ ਪਿੰਡ ਕੱਦੋਂ ਦਫ਼ਤਰ ਵਿਚ ਚੋਰੀ ਅਗਲੀ ਖ਼ਬਰ ਨਰੋਤਮ ਵਿੱਦਿਆ ਮੰਦਿਰ ਸਕੂਲ ਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।