ਨਰੋਤਮ ਵਿੱਦਿਆ ਮੰਦਿਰ ਸਕੂਲ ਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਨਰੋਤਮ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਦੌਰਾਨ ਵਾਲੀਬਾਲ ਅੰਡਰ-17 ਵਰਗ ਵਿਚ ਤਰਮਨਰੂਪ ਸਿੱਧੂ (ਗਿਆਰ੍ਹਵੀਂ), ਵੰਸ਼ ਮਲਿਕ (ਦਸਵੀਂ), ਜਸਕਰਨ ਸਿੰਘ (ਗਿਆਰ੍ਹਵੀਂ), ਸਾਹਿਬਦੀਪ ਸਿੰਘ ਗੁਰੂ (ਨੌਵੀਂ), ਜਪਮਨ ਸਿੰਘ (ਨੌਵੀਂ), ਅਰਸ਼ਦੀਪ ਸਿੰਘ (ਨੌਵੀਂ) ਅਤੇ ਅਦਿੱਤਿਆ (ਅੱਠਵੀਂ) ਨੇ ਵਾਲੀਬਾਲ ਮੈਚ ਵਿਚ ਤੀਸਰਾ ਸਥਾਨ ਹਾਸਲ ਕੀਤਾ।
ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਨਰੋਤਮ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਦੌਰਾਨ ਵਾਲੀਬਾਲ ਅੰਡਰ-17 ਵਰਗ ਵਿਚ ਤਰਮਨਰੂਪ ਸਿੱਧੂ (ਗਿਆਰ੍ਹਵੀਂ), ਵੰਸ਼ ਮਲਿਕ (ਦਸਵੀਂ), ਜਸਕਰਨ ਸਿੰਘ (ਗਿਆਰ੍ਹਵੀਂ), ਸਾਹਿਬਦੀਪ ਸਿੰਘ ਗੁਰੂ (ਨੌਵੀਂ), ਜਪਮਨ ਸਿੰਘ (ਨੌਵੀਂ), ਅਰਸ਼ਦੀਪ ਸਿੰਘ (ਨੌਵੀਂ) ਅਤੇ ਅਦਿੱਤਿਆ (ਅੱਠਵੀਂ) ਨੇ ਵਾਲੀਬਾਲ ਮੈਚ ਵਿਚ ਤੀਸਰਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ-21 ਵਰਗ ਦੇ ਮੁਕਾਬਲੇ ਵਿਚ ਨਵਨੀਤ ਸਿੰਘ, ਅੰਸ਼ੂਮਨ, ਕਰਨਵੀਰ, ਅਭੀ, ਜਸ਼ਨਪ੍ਰੀਤ ਸਿੰਘ, ਗੁਰਸ਼ਰਨ ਸਿੰਘ ਪਾਲ ਨੇ ਦੂਜਾ ਸਥਾਨ ਹਾਸਲ ਕੀਤਾ। ਖੇਡਾਂ ਵਤਨ ਪੰਜਾਬ ਦੀਆਂ ਵਿਚ ਯੂਨੀਕ ਅਕੈਡਮੀ ਵਾਲੀਬਾਲ ਖੰਨਾ ਵਿਚ ਖੇਡੇ ਵਿਦਿਆਰਥੀ ਅੰਡਰ-14 ਸਹਿਜਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਜਗਮੀਤ ਸਿੰਘ ਨੇ ਅੰਡਰ-21 ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਖ਼ੁਸ਼ੀ ਦੇ ਮੌਕੇ ਤੇ ਸਕੂਲ ਦੇ ਮੁੱਖ ਅਧਿਆਪਕ ਆਦਰਸ਼ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਇਹ ਪ੍ਰਾਪਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਉਨ੍ਹਾਂ ਦੇ ਕੋਚਾਂ ਤੇ ਅਧਿਆਪਕ ਸੁਖਵੀਰ ਸਿੰਘ ਦੀ ਯੋਗ ਅਗਵਾਈ ਦਾ ਨਤੀਜਾ ਹੈ। ਮੌਕੇ ਸਕੂਲ ਦੇ ਡਾਇਰੈਕਟਰ ਪ੍ਰਦੀਪ ਪੁੰਜ, ਵਾਈਸ ਪ੍ਰਿੰਸੀਪਲ ਕੰਚਨ ਸ਼ਰਮਾ, ਅਧਿਆਪਕ ਸੁਖਵੀਰ ਸਿੰਘ, ਗੌਰਵ ਪਾਂਧੀ, ਗੁਰਚਰਨ ਸਿੰਘ ਆਦਿ ਮੌਜੂਦ ਸਨ।