20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਘੁੰਗਰਾਲੀ ਰਾਜਪੂਤਾਂ ਦੇ ਹਾਈ ਸਕੂਲ ਵਿਖੇ ਕਰਵਾਏ ਅੰਤਰ-ਜ਼ਿਲ੍ਹਾ ਗਤਕੇ ਮੁਕਾਬਲੇ

ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਰਾਜ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਧੀਨ ਗਤਕਾ ਲੜਕੀਆਂ ਅੰਡਰ-17, 19 ਵਰਗ ਦੇ ਮੁਕਾਬਲੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਸਰਕਾਰੀ ਹਾਈ ਸਕੂਲ ਵਿਖੇ 15 ਤੋਂ 18 ਸਤੰਬਰ ਤੱਕ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਹੈੱਡ ਮਾਸਟਰ ਗੁਰਦੀਪ ਘਈ ਦੀ ਅਗਵਾਈ ਹੇਠ ਹੋਏ।

ਅਜੀਤ ਡੈਸਕ 20-09-2026
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਰਾਜ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਧੀਨ ਗਤਕਾ ਲੜਕੀਆਂ ਅੰਡਰ-17, 19 ਵਰਗ ਦੇ ਮੁਕਾਬਲੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਸਰਕਾਰੀ ਹਾਈ ਸਕੂਲ ਵਿਖੇ 15 ਤੋਂ 18 ਸਤੰਬਰ ਤੱਕ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਹੈੱਡ ਮਾਸਟਰ ਗੁਰਦੀਪ ਘਈ ਦੀ ਅਗਵਾਈ ਹੇਠ ਹੋਏ। ਮੁਕਾਬਲਿਆਂ ਵਿਚ ਪੂਰੇ ਪੰਜਾਬ ਦੇ 20 ਜ਼ਿਲ੍ਹਿਆਂ ਨੇ ਭਾਗ ਲਿਆ। ਲੜਕੀਆਂ ਦੀ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਸਕੂਲ ਵਿਚ ਕੀਤਾ ਗਿਆ। ਗਤਕੇ ਸਿੰਗਲ ਸੋਟੀ, ਫ਼ਰੀ ਸੋਟੀ ਵਿਚ ਟੀਮਾਂ ਅਤੇ ਵਿਅਕਤੀਗਤ ਮੁਕਾਬਲੇ ਕਰਵਾਏ ਗਏ। ਗਤਕਾ ਅੰਡਰ-19 ਲੜਕੀਆਂ ਸਿੰਗਲ ਸੋਟੀ ਟੀਮ ਮੁਕਾਬਲੇ ਵਿਚੋਂ ਪਹਿਲਾ ਸਥਾਨ ਜ਼ਿਲ੍ਹਾ ਬਠਿੰਡਾ, ਦੂਸਰਾ ਸਥਾਨ ਜ਼ਿਲ੍ਹਾ ਲੁਧਿਆਣਾ ਅਤੇ ਤੀਸਰਾ ਸਥਾਨ ਜ਼ਿਲ੍ਹਾ ਮਲੇਰਕੋਟਲਾ ਨੇ ਪ੍ਰਾਪਤ ਕੀਤਾ। ਗਤਕਾ ਅੰਡਰ-19 ਲੜਕੀਆਂ ਫ਼ਰੀ ਸੋਟੀ ਟੀਮ ਮੁਕਾਬਲੇ ਵਿਚ ਪਹਿਲਾ ਸਥਾਨ ਫ਼ਰੀਦਕੋਟ, ਦੂਸਰਾ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਤੀਸਰਾ ਸਥਾਨ ਸ਼੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ। ਗਤਕਾ ਅੰਡਰ-19 ਲੜਕੀਆਂ ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿਚ ਪਹਿਲਾ ਸਥਾਨ ਰੂਪਨਗਰ, ਦੂਸਰਾ ਸਥਾਨ ਲੁਧਿਆਣਾ ਅਤੇ ਤੀਸਰਾ ਸਥਾਨ ਜਲੰਧਰ ਨੇ ਪ੍ਰਾਪਤ ਕੀਤਾ। ਗਤਕਾ ਅੰਡਰ-19 ਲੜਕੀਆਂ ਫ਼ਰੀ ਸੋਟੀ ਵਿਅਕਤੀਗਤ ਮੁਕਾਬਲੇ ਵਿਚ ਪਹਿਲਾ ਸਥਾਨ ਸ਼੍ਰੀ ਮੁਕਤਸਰ ਸਾਹਿਬ, ਦੂਸਰਾ ਸਥਾਨ ਬਠਿੰਡਾ ਅਤੇ ਤੀਸਰਾ ਸਥਾਨ ਮਲੇਰਕੋਟਲਾ ਨੇ ਪ੍ਰਾਪਤ ਕੀਤਾ। ਗਤਕਾ ਅੰਡਰ-17 ਲੜਕੀਆਂ ਸਿੰਗਲ ਸੋਟੀ ਟੀਮ ਮੁਕਾਬਲੇ ਵਿਚ ਪਹਿਲਾ ਸਥਾਨ ਹੁਸ਼ਿਆਰਪੁਰ, ਦੂਸਰਾ ਸਥਾਨ ਬਠਿੰਡਾ ਅਤੇ ਤੀਸਰਾ ਸਥਾਨ ਲੁਧਿਆਣਾ ਨੇ ਪ੍ਰਾਪਤ ਕੀਤਾ। ਗਤਕਾ ਅੰਡਰ-17 ਲੜਕੀਆਂ ਫ਼ਰੀ ਸੋਟੀ ਟੀਮ ਮੁਕਾਬਲੇ ਵਿਚ ਪਹਿਲਾ ਸਥਾਨ ਬਠਿੰਡਾ, ਦੂਸਰਾ ਸਥਾਨ ਲੁਧਿਆਣਾ ਅਤੇ ਤੀਸਰਾ ਸਥਾਨ ਸ਼੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ। ਗਤਕਾ ਅੰਡਰ-17 ਲੜਕੀਆਂ ਫ਼ਰੀ ਸੋਟੀ ਵਿਅਕਤੀਗਤ ਮੁਕਾਬਲੇ ਵਿਚ ਪਹਿਲਾ ਸਥਾਨ ਸ਼੍ਰੀ ਮੁਕਤਸਰ ਸਾਹਿਬ, ਦੂਸਰਾ ਸਥਾਨ ਬਠਿੰਡਾ ਅਤੇ ਤੀਸਰਾ ਸਥਾਨ ਹੁਸ਼ਿਆਰਪੁਰ ਨੇ ਪ੍ਰਾਪਤ ਕੀਤਾ । ਗਤਕਾ ਅੰਡਰ-17 ਲੜਕੀਆਂ ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿਚ ਪਹਿਲਾ ਸਥਾਨ ਲੁਧਿਆਣਾ, ਦੂਸਰਾ ਸਥਾਨ ਹੁਸ਼ਿਆਰਪੁਰ ਅਤੇ ਤੀਸਰਾ ਸਥਾਨ ਪਟਿਆਲਾ ਨੇ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਸ਼ੋਭਾ ਵਧਾਉਣ ਲਈ ਵੱਖ-ਵੱਖ ਸਮੇਂ ‘ਤੇ ਕਈ ਮਹਾਨ ਸ਼ਖ਼ਸੀਅਤਾਂ ਨੇ ਦੌਰਾ ਕੀਤਾ?,ਜਿਸ ਵਿਚ ਪ੍ਰਮੁੱਖ ਤੌਰ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ, ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਕੁਲਵੀਰ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ, ਉਪਿੰਦਰ ਪਾਲ ਸਿੰਘ ਅਤੇ ਸਮੂਹ ਪੰਚਾਇਤ, ਬਲਾਕ ਪ੍ਰਧਾਨ ਹਰਦੀਪ ਸਿੰਘ, ਪ੍ਰਧਾਨ ਦਵਿੰਦਰ ਸਿੰਘ ਕੁਲਾਰ, ਬੀਜਾ ਚੌਂਕੀ ਇੰਚਾਰਜ ਏ. ਐੱਸ. ਆਈ. ਸੁਰਜੀਤ ਸਿੰਘ, ਡਾ. ਭੁਪਿੰਦਰ ਸਿੰਘ ਘੁੰਮਣ ਪ੍ਰੋਫੈਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਸ਼੍ਰੀ ਫ਼ਤਿਹਗੜ੍ਹ ਸਾਹਿਬ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਸਨ। ਮੁਕਾਬਲੇ ਦੇ ਅੰਤਿਮ ਦਿਨ ਜੇਤੂ ਟੀਮਾਂ ਨੂੰ ਹੈੱਡ ਮਾਸਟਰ ਗੁਰਦੀਪ ਘਈ, ਸਤਨਾਮ ਸਿੰਘ, ਸਤਵੰਤ ਸਿੰਘ, ਪਰਮੀਤ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਜਗਦੇਵ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਸੁਖਪਾਲ ਸਿੰਘ, ਬਲਵਿੰਦਰ ਸਿੰਘ, ਮਨਦੀਪ ਕੌਰ, ਬਲਜਿੰਦਰ ਕੌਰ, ਕੁਲਵਿੰਦਰ ਕੌਰ, ਸੁਖਵੰਤ ਸੰਧੂ, ਜਸਪ੍ਰੀਤ ਕੌਰ, ਰੁਪਿੰਦਰ ਕੌਰ, ਸਕੂਲ ਸਟਾਫ਼ ਆਸ਼ੀਸ਼ ਕੁਮਾਰ, ਚਰਨਜੀਤ ਕੌਰ, ਪਰਮਿੰਦਰ ਕੌਰ, ਸਨਦੀਪ ਕੌਰ, ਜਸਪ੍ਰੀਤ ਕੌਰ, ਪਰਵਿੰਦਰ ਕੌਰ, ਗੁਰਚਰਨ ਦਾਸ, ਜਗਦੀਪ ਸਿੰਘ, ਪ੍ਰਦੀਪ ਸਿੰਘ, ਪੁਸ਼ਪਿੰਦਰ ਸਿੰਘ, ਸੰਦੀਪ ਕੌਰ, ਨਵਦੀਪ ਸਿੰਘ ਅਤੇ ਸਮੂਹ ਕੋਚਾਂ ਵਲੋਂ ਮੈਡਲ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਮੋਟਰ ’ਤੇ ਕਿਸਾਨ ਨੂੰ ਕੁੱਟਿਆ ਅਤੇ ਲੁੱਟਿਆ ਅਗਲੀ ਖ਼ਬਰ ਦੰਗਲ ਮੇਲੇ ’ਤੇ ਨੌਜਵਾਨਾਂ ਨੇ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।