17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਆਦਿ ਧਰਮ ਸਤਿਸੰਗ ਭਵਨ ਦਹੇੜੂ ਵਿਖੇ 707 ਸੁਆਮੀ ਰਵੀਚਰਨ ਦਾਸ ਦੀ ਬਰਸੀ ਸੰਬੰਧੀ ਹੋਇਆ ਸਮਾਗਮ

ਬੀਜਾ, 16 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦੈਹਿੜੂ ਵਿਖੇ ਬ੍ਰਹਮਲੀਨ 707 ਸੁਆਮੀ ਰਵੀਚਰਨ ਦਾਸ ਮਹਾਰਾਜ ਦੀ ਸਲਾਨਾ 7ਵੀਂ ਬਰਸੀ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ ਚਾਵੇ ਵਾਲਿਆਂ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵਲੋਂ ਵੱਡੀ ਤਦਾਦ ਵਿਚ ਹਾਜ਼ਰੀ ਭਰੀ।

ਅਜੀਤ ਡੈਸਕ 17-09-2026
ਬੀਜਾ, 16 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦੈਹਿੜੂ ਵਿਖੇ ਬ੍ਰਹਮਲੀਨ 707 ਸੁਆਮੀ ਰਵੀਚਰਨ ਦਾਸ ਮਹਾਰਾਜ ਦੀ ਸਲਾਨਾ 7ਵੀਂ ਬਰਸੀ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ ਚਾਵੇ ਵਾਲਿਆਂ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵਲੋਂ ਵੱਡੀ ਤਦਾਦ ਵਿਚ ਹਾਜ਼ਰੀ ਭਰੀ। ਇਸ ਮੌਕੇ ਸੰਤ ਨਿਰਮਲ ਸਿੰਘ ਆਬਾਦਾਨ ਜਨਰਲ ਸਕੱਤਰ ਸੁਸਾਇਟੀ ਪੰਜਾਬ, ਸੰਤ ਕੁਲਵੰਤ ਸਿੰਘ ਭੌਰਾ ਮਾਜਰਾ, ਸੰਤ ਸੁਰਿੰਦਰ ਦਾਸ ਖੁਲਾਰਗੜ੍ਹ ਵਾਲੇ, ਸੰਤ ਕਪੂਰ ਦਾਸ ਆਬਾਦਪੁਰ ਵਾਲੇ, ਸੰਤ ਸਿਮਰ ਚੰਦ, ਸੰਤ ਸੁਰਿੰਦਰ ਦਾਸ ਡਾਂਡੀਆਂ ਵਾਲੇ ਆਦਿ ਸੰਤ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨ ਸਾਂਝੇ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰ ਧਾਰਾ ਨਾਲ ਜੁੜਨ ਦੀ ਅਪੀਲ ਕਰਦਿਆਂ ਆਖਿਆ ਕਿ ਸੱਚ ਖੰਡ ਵਾਸੀ 707 ਸੁਆਮੀ ਰਵੀਚਰਨ ਦਾਸ ਨੇ ਇਹ ਅਸਥਾਨ ਇੱਕ ਦਹਾਕੇ ਪਹਿਲਾਂ ਸੰਗਤਾਂ ਲਈ ਬਣਾਇਆ ਸੀ। ਜਿੱਥੇ ਉਹ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਸਾਂਝ ਪਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ। ਹੁਣ ਇਸ ਅਸਥਾਨ ਦੀ ਸੇਵਾ ਸੰਤ ਬਲਵੀਰ ਦਾਸ ਬੜੀ ਹੀ ਬਾਖੂਬੀ ਨਾਲ ਸੇਵਾ ਨਿਭਾ ਰਹੇ ਹਨ। ਇਹ ਅਸ਼ਥਾਨ ਇਲਾਕੇ ਦੀਆਂ ਸੰਗਤਾਂ ਲਈ ਮਾਰਗ ਦਰਸ਼ਕ ਬਣਿਆ ਹੋਇਆ ਹੈ। ਇਸ ਮੌਕੇ ਸੰਤ ਬਲਵੀਰ ਦਾਸ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਨੇ ਆਏ ਹੋਏ ਸੰਤ ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਸਾਬਕਾ ਕੈਬਨਿਟ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਨੇ ਪੁੱਜੇ ਕੇ ਸੁਆਮੀ ਰਵੀਚਰਨ ਦੇ ਜੀਵਨ ਤੋਂ ਸੇਧ ਲੈ ਕੇ ਉਨ੍ਹਾਂ ਵਲੋਂ ਦਰਸਾਏ ਹੋਏ ਮਾਰਗ ’ਤੇ ਚੱਲਣ ਦੀ ਸੰਗਤਾਂ ਨੂੰ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਮਾਦਪੁਰ, ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਵਿੰਦਰ ਸਿੰਘ ਜਸਪਾਲੋਂ, ਕੁਲਜੀਤ ਸਿੰਘ,ਕਾਲਾ ਮੀਰਪੁਰ, ਡਾਕਟਰ ਕਰਨੈਲ ਸਿੰਘ, ਹਰਪ੍ਰੀਤ ਸਿੰਘ, ਜਿੰਦੂ, ਸਰਬਜੀਤ ਸਿੰਘ ਬੁਢੇਵਾਲ, ਧਰਮ ਸਿੰਘ, ਬਾਬਾ ਰੱਖਾ ਸਿੰਘ, ਪੰਮਾ, ਗੁਰਮੀਤ ਸਿੰਘ ਭੋਰਲਾ, ਬਲਦੇਵ ਸਿੰਘ, ਬਹਾਦਰ ਸਿੰਘ, ਮੱਖਣ ਸਿੰਘ ਲੋਪੋਂ, ਤਾਰਾ ਸਿੰਘ, ਨਿਰਮਲ ਸਿੰਘ ਫੌਜੀ, ਲੱਖੀ, ਮਨਜੀਤ ਸਿੰਘ ਫ਼ਤਹਿ ਪੁਰ, ਬਲਦੇਵ ਸਿੰਘ ਜਸੋਵਾਲ, ਹਰਬੰਸ ਕੌਰ, ਕਰਮਜੀਤ ਕੌਰ ਖੇੜੀ, ਸਿਆਮ ਸਿੰਘ ਕੋਟ, ਬਿੱਟੂ ਇਕੋਲਾਹੀ, ਗੋਪੀ ਬਗਲੀ, ਜਗਤਾਰ ਸਿੰਘ, ਬਲਵਿੰਦਰ ਸਿੰਘ ਇਕੋਲਾਹੀ, ਗੁਰਪ੍ਰੀਤ ਸਿੰਘ ਪੂਰਬਾ, ਸੁਖਵਿੰਦਰ ਸਿੰਘ, ਕਾਲਾ ਬੰਬ, ਬਚਿੱਤਰ ਸਿੰਘ ਸ਼ੇਰਪੁਰ, ਹਰਬੰਸ ਸਿੰਘ ਦਬੁਰਜੀ, ਜੀਤ ਸਿੰਘ ਦਬੁਰਜੀ, ਸਿਆਮ ਸਿੰਘ ਕੋਟ, ਪਰਮਜੀਤ ਸਿੰਘ ਆਦਿ ਨਗਰਾਂ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ।
ਪਿਛਲੀ ਖ਼ਬਰ ਸਹਿਕਾਰੀ ਸਭਾ ਮਾਨੂੰਪੁਰ ’ਤੇ ਲਗਾਤਾਰ ਚੌਥੀ ਵਾਰ ਸ਼੍ਰੋ. ਅ. ਦਲ ਰਿਹਾ ਕਾਬਜ਼ ਅਗਲੀ ਖ਼ਬਰ ਭਾਜਪਾ ਜ਼ਿਲ੍ਹਾ ਜਗਰਾਉਂ ਨੇ ਸਰਕਲ ਇੰਚਾਰਜ ਕੀਤੇ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।