08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜ਼ਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਸਕੂਲ ਸਿਹੋੜਾ ਦੀ ਸ਼ਾਨਦਾਰ ਜਿੱਤ

ਮਲੌਦ, 7 ਸਤੰਬਰ (ਸਹਾਰਨ ਮਾਜਰਾ)-70ਵੀਂਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਂਦਿਆਂ ਕਬੱਡੀ ਵਿਚੋਂ ਸਰਕਾਰੀ ਸਕੂਲ ਸਿਹੋੜਾ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਮੂਹ ਸਟਾਫ਼ ਅਤੇ ਖੇਡ ਪ੍ਰੇਮੀਆਂ ਵਲੋਂ ਸਕੂਲ ਦੇ ਡੀ.

ਅਜੀਤ ਡੈਸਕ 08-09-2026
ਮਲੌਦ, 7 ਸਤੰਬਰ (ਸਹਾਰਨ ਮਾਜਰਾ)-70ਵੀਂਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਂਦਿਆਂ ਕਬੱਡੀ ਵਿਚੋਂ ਸਰਕਾਰੀ ਸਕੂਲ ਸਿਹੋੜਾ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਮੂਹ ਸਟਾਫ਼ ਅਤੇ ਖੇਡ ਪ੍ਰੇਮੀਆਂ ਵਲੋਂ ਸਕੂਲ ਦੇ ਡੀ. ਪੀ. ਈ ਹਰਵਿੰਦਰ ਸਿੰਘ ਕਾਲੀਆ ਜੋਗੀਮਾਜਰਾ, ਇੰਚਾਰਜ ਮੈਡਮ ਕਮਲਜੀਤ ਮਾਂਗਟ ਅਤੇ ਲੈਕਚਰਾਰ ਬਲਜਿੰਦਰ ਕੌਰ ਨੂੰ ਸਕੂਲ ਦੀ ਇਸ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਬਖੂਬੀ ਤਿਆਰੀ ਕਰਵਾਈ ਅਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕੀਤੀਆਂ ਹਨ। ਇਸ ਮੌਕੇ ਡੀ. ਪੀ. ਈ ਹਰਵਿੰਦਰ ਸਿੰਘ ਕਾਲੀਆ ਜੋਗੀਮਾਜਰਾ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਜਿੱਥੇ ਸਿੱਖਿਆ ਵਿਚ ਵੱਡੀਆਂ ਪ੍ਰਾਪਤੀਆਂ ਕਰਦੇ ਆ ਰਹੇ ਹਨ ਉੱਥੇ ਹੀ ਖੇਡਾਂ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ।
ਪਿਛਲੀ ਖ਼ਬਰ ਸਾਫ਼ ਹਵਾ ਦਿਵਸ ਮੌਕੇ ਨਗਰ ਕੌਂਸਲ ਖੰਨਾ ਨੇ ਬੂਟੇ ਲਾਉਣ ਦੀ ਮੁਹਿੰਮ ਤੇ ਸਾਫ਼ ਹਵਾ ਲਈ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ‘ ਆਪ’ ਸਰਕਾਰ ਦੀ ਕਾਰਗੁਜ਼ਾਰੀ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਸੀਮਤ-ਜੱਸੀ ਖੰਗੂੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।