ddd
ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)-ਜੌੜੇਪੁਲ ਜਰਗ ਤੋਂ ਰੋਜਾਨਾ ਅਜੀਤ ਅਖਬਾਰ ਦੇ ਪੱਤਰਕਾਰ ਅਤੇ ਪ੍ਰਸਿੱਧ ਗੀਤ ਲੇਖਕ ਪਾਲਾ ਰਾਜੇਵਾਲੀਆ ਦੇ ਮਾਤਾ ਜਸਵੰਤ ਕੌਰ ਬੈਨੀਪਾਲ ਦੀ ਆਤਮਿਕ ਸ਼ਾਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਸਮੇਂ ਵੱਖ ਵੱਖ ਰਾਜਨੀਤਕ, ਧਾਰਮਿਕ, ਵਿੱਦਿਅਕ, ਵਪਾਰਕ, ਸਮਾਜਿਕ ਸਖਸ਼ੀਅਤਾਂ ਨੇ ਮਾਤਾ ਜਸਵੰਤ ਕੌਰ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਾਤਾ ਜਸਵੰਤ ਕੌਰ ਦਾ ਸੰਘਰਸ਼ਮਈ ਜੀਵਨ ਸਾਡੇ ਸਾਰਿਆਂ ਲਈ ਪ੍ਰੇਣਾਸਰੋਤ ਹੈ।
ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)-ਜੌੜੇਪੁਲ ਜਰਗ ਤੋਂ ਰੋਜਾਨਾ ਅਜੀਤ ਅਖਬਾਰ ਦੇ ਪੱਤਰਕਾਰ ਅਤੇ ਪ੍ਰਸਿੱਧ ਗੀਤ ਲੇਖਕ ਪਾਲਾ ਰਾਜੇਵਾਲੀਆ ਦੇ ਮਾਤਾ ਜਸਵੰਤ ਕੌਰ ਬੈਨੀਪਾਲ ਦੀ ਆਤਮਿਕ ਸ਼ਾਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਸਮੇਂ ਵੱਖ ਵੱਖ ਰਾਜਨੀਤਕ, ਧਾਰਮਿਕ, ਵਿੱਦਿਅਕ, ਵਪਾਰਕ, ਸਮਾਜਿਕ ਸਖਸ਼ੀਅਤਾਂ ਨੇ ਮਾਤਾ ਜਸਵੰਤ ਕੌਰ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਾਤਾ ਜਸਵੰਤ ਕੌਰ ਦਾ ਸੰਘਰਸ਼ਮਈ ਜੀਵਨ ਸਾਡੇ ਸਾਰਿਆਂ ਲਈ ਪ੍ਰੇਣਾਸਰੋਤ ਹੈ। ਰੋਜਾਨਾ ਅਜੀਤ ਦੇ ਸਬ ਆਫਿਸ ਖੰਨਾ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਲਾਲ ਨੇ ਕਿਹਾ ਕਿ ਅਜਿਹੀਆਂ ਮਾਵਾਂ ਦੇ ਯੋਗਦਾਨ ਸਦਕਾ ਹੀ ਸਮਾਜ ਨੂੰ ਸਹੀ ਦਿਸ਼ਾ ਮਿਲਦੀ ਹੈ। ਕਾਂਗਰਸੀ ਆਗੂ ਰਾਜਿੰਦਰ ਸਿੰਘ ਲੱਖਾ ਰੌਣੀ ਨੇ ਕਿਹਾ ਕਿ ਮਾਤਾ ਜਸਵੰਤ ਕੌਰ ਸਬਰ ਵਾਲੇ ਅਤੇ ਸੰਤੋਖੀ ਸਨ । ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀ. ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਮਾਤਾ ਜਸਵੰਤ ਕੌਰ ਦੀ 90 ਸਾਲ ਦੀ ਉਮਰ ਭੋਗਣਾ ਵੀ ਉਨ੍ਹਾਂ ਦੇ ਸੁੱਚਜੇ ਜੀਵਨ ਦੀ ਗਵਾਹੀ ਭਰਦਾ ਹੈ। ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਮਾਤਾ ਜਸਵੰਤ ਕੌਰ ਦੇ ਪਰਿਵਾਰ ਨਾਲ ਉਨ੍ਹਾਂ ਦੀਆਂ ਸਾਂਝਾ ਅਤੇ ਯਾਦਾਂ ਸਾਂਝੀਆਂ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਤੇ ਸੁੱਖਾ ਸ਼ਾਹਪੁਰ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ। ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਹਲਕਾ ਸਮਰਾਲਾ ਤੋੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਆਪ ਆਗੂ ਚੇਅਰਮੈਨ ਨਵਜੋਤ ਸਿੰਘ ਜਰਗ ਪਿੰਡ ਰਾਜੇਵਾਲ ਮਾਤਾ ਦੇ ਗ੍ਰਹਿ ਪਾਲਾ ਰਾਜੇਵਾਲੀਆ ਕੋਲ ਦੁੱਖ ਸਾਂਝਾ ਕਰਕੇ ਗਏ। ਸੰਤ ਆਸ਼ਰਮ ਧਬਲਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਰੌਸ਼ਨ ਸਿੰਘ ਧਬਲਾਨ ਵਾਲੇ, ਸੰਤ ਬਾਬਾ ਗੁਰਮੁੱਖ ਸਿੰਘ ਆਲੋਵਾਲ, ਉਘੇ ਕਥਾ ਵਾਚਕ ਬਾਬਾ ਰਾਜਿੰਦਰਪਾਲ ਸਿੰਘ ਨਾਭੇ ਵਾਲੇ ਅਤੇ ਸੰਤ ਬਾਬਾ ਵਿਸਾਖਾ ਸਿੰਘ ਕਲਿਆਣ ਦੇ ਪੁਲ ਵਾਲਿਆਂ ਸ਼ਰਧਾਂਜਲੀ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਪਰਿਵਾਰਕ ਮੈਂਬਰਾਂ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਪ੍ਰੇਰਿਤ ਕੀਤਾ। ਸਟੇਜ ਸੰਚਾਲਨ ਲਿਖਾਰੀ ਸਭਾ ਪਾਇਲ ਦੇ ਪ੍ਰਧਾਨ ਗੀਤਕਾਰ ਸੁੱਖਾ ਸ਼ਾਹਪੁਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਰਾਜਿੰਦਰ ਸਿੰਘ ਫ਼ਾਈਨ ਟੋਨ ਕੰਪਨੀ ਲੁਧਿਆਣਾ, ਭਵਨਦੀਪ ਸਿੰਘ ਮੰਡੇਰ ਜਰਗ, ਸਾਬਕ ਸਰਪੰਚ ਜਤਿੰਦਰ ਸਿੰਘ ਭਿੰਦਾ ਜਰਗ, ਡਾ. ਅਮਨ ਚੀਮਾ, ਅਜਮੇਰ ਸਿੰਘ ਸੇਠੀ, ਬਾਬਾ ਜੱਸਾ ਸਿੰਘ ਧਬਲਾਨ, ਗੁਰਵਿੰਦਰ ਸਿੰਘ ਧਬਲਾਨ, ਡਾ. ਗੁਰਮੁੱਖ ਸਿੰਘ ਚਾਹਲ, ਬਲਜੀਤ ਸਿੰਘ ਕਿਸ਼ਨਗੜ੍ਹ, ਕਮਲਜੀਤ ਮੱਠਾ ਕਿਸ਼ਨਗੜ੍ਹੀਆ, ਜਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਲੋਕ ਗਾਇਕ ਮਿੰਟੂ ਧੂਰੀ, ਦਲਜੀਤ ਕੌਰ, ਕੁਲਵੰਤ ਬਿੱਲਾ, ਸਾਗਰ ਬਰਨ, ਹਰਜੀਤ ਰਾਣੋ, ਸੰਦੀਪ ਸਿੰਘ ਰੁਪਾਲੋਂ, ਰਾਜ ਫੈਜਗੜ੍ਹੀਆ, ਜਗਤਾਰ ਘੁਡਾਣੀ, ਭੂਰਾ ਸਲਾਣੇ ਵਾਲਾ ਪਹਿਲਵਾਨ ਲੱਕੀ ਸਲਾਣਾ, ਗੁਰਪ੍ਰੀਤ ਸਿੰਘ ਢੀਂਡਸਾ ਦੌਲੋਵਾਲ, ਗੁਰਿੰਦਰ ਜਲਾਜਣ, ਗੁਰਵਿੰਦਰ ਇਸ਼ਨਪੁਰ, ਬਿਕਰਮਜੀਤ ਸਿੰਘ ਮੰਡੇਰ ਜਰਗ, ਟੋਨੀ ਗੌਤਮ, ਪ੍ਰਿੰਸੀਪਲ ਨਵਤੇਜ ਸ਼ਰਮਾ, ਮਾ. ਗੁਰਮਿੰਦਰ ਸਿੰਘ ਰੌਣੀ, ਹਰਪ੍ਰੀਤ ਸਿੰਘ ਰੌਣੀ, ਅਮਰੀਕ ਸਿੰਘ ਡੇਅਰੀ ਵਾਲੇ ਰੌਣੀ ਅਵਤਾਰ ਸਿੰਘ ਮੰਤਰੀ ਰੌਣੀ, ਨੰਬਰਦਾਰ ਬੇਅੰਤ ਸਿੰਘ ਤੁਰਮਰੀ, ਗੁਰਿੰਦਰ ਸਿੰਘ ਰਤਨਹੇੜੀ, ਭੀਮ ਸਿੰਘ ਜੱਲੋਵਾਲ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵਿਦੇਸ਼ਾਂ ਵਿਚੋਂ ਸ਼ੋਕ ਸੁਨੇਹਾ ਭੇਜਿਆ ।