06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰੂ ਨਾਨਕ ਸਕੂਲ ਦੋਰਾਹਾ ਦੇ ਬਵਨਜੋਤ ਸਿੰਘ ਦੀ ਆਲ ਇੰਡੀਆ ਥਲ ਸੈਨਿਕ ਪ੍ਰਤੀਯੋਗਤਾ-2026 ਲਈ ਚੋਣ

ਦੋਰਾਹਾ, 5 ਸਤੰਬਰ (ਜਸਵੀਰ ਝੱਜ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੇ ਹੋਣਹਾਰ ਵਿਦਿਆਰਥੀ ਅਤੇ ਐਨ. ਸੀ.

ਅਜੀਤ ਡੈਸਕ 06-09-2026
ਦੋਰਾਹਾ, 5 ਸਤੰਬਰ (ਜਸਵੀਰ ਝੱਜ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੇ ਹੋਣਹਾਰ ਵਿਦਿਆਰਥੀ ਅਤੇ ਐਨ. ਸੀ. ਸੀ. ਕੈਡਿਟ ਬਵਨਜੋਤ ਸਿੰਘ ਦੀ ਆਲ ਇੰਡੀਆ ਥਲ ਸੈਨਿਕ ਪ੍ਰਤੀਯੋਗਤਾ-2026 ਲਈ ਚੋਣ ਹੋਈ ਹੈ। ਇਹ ਪ੍ਰਤੀਯੋਗਤਾ 31 ਅਗਸਤ ਤੋਂ 11 ਸਤੰਬਰ 2026 ਤੱਕ ਦਿੱਲੀ ਵਿੱਚ ਕਰਵਾਈ ਜਾ ਰਹੀ ਹੈ। ਇਹ ਪ੍ਰਾਪਤੀ ਕੈਡਿਟ ਨੇ 19 ਪੰਜਾਬ ਐਨ. ਸੀ. ਸੀ. ਬਟਾਲੀਅਨ, ਲੁਧਿਆਣਾ ਦੀ ਅਗਵਾਈ ਹੇਠ ਹਾਸਲ ਕੀਤੀ ਹੈ। ਸਿਖਲਾਈ ਦੌਰਾਨ ਕਰਨਲ ਰਿਸ਼ੀ ਖੋਸਲਾ, ਲੈਫਟੀਨੈਂਟ ਕਰਨਲ ਫੈਜ਼ਾਨ ਜ਼ਹੂਰ ਅਤੇ ਸੂਬੇਦਾਰ ਮੇਜਰ ਗੁਰਦੇਵ ਸਿੰਘ ਦੀ ਵਿਸ਼ੇਸ਼ ਅਗਵਾਈ ਪ੍ਰਾਪਤ ਹੋਈ।ਬਵਨਜੋਤ ਸਿੰਘ ਵੱਲੋਂ ਅੱਠ ਐਨ. ਸੀ. ਸੀ. ਕੈਂਪਾਂ ਵਿੱਚ ਭਾਗ ਲੈਣ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਉਸ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ। ਉਸ ਦੇ ਵਧੀਆ ਪ੍ਰਦਰਸ਼ਨ ਦੇ ਅਧਾਰ ’ਤੇ ਹੀ ਉਸ ਦੀ ਚੋਣ ਆਲ ਇੰਡੀਆ ਪੱਧਰ ਦੀ ਪ੍ਰਤੀਯੋਗਤਾ ਲਈ ਕੀਤੀ ਗਈ ਹੈ, ਜਿਸ ਵਿੱਚ 17 ਡਾਇਰੈਕਟੋਰੇਟ ਹਿੱਸਾ ਲੈ ਰਹੇ ਹਨ। ਏ. ਐਨ. ਓ. ਅਫ਼ਸਰ ਤਲਵਿੰਦਰ ਸਿੰਘ ਨੇ ਬਵਨਜੋਤ ਦੀ ਇਸ ਉਪਲਬਧੀ ਵਿੱਚ ਯੋਗ ਮਾਰਗਦਰਸ਼ਨ ਕੀਤਾ। ਆਲ ਇੰਡੀਆ ਥਲ ਸੈਨਿਕ ਕੈਂਪ ਐਨ. ਸੀ. ਸੀ. ਕੈਡਿਟਾਂ ਵਿੱਚ ਅਨੁਸ਼ਾਸਨ, ਲੀਡਰਸ਼ਿਪ, ਵੱਖ-ਵੱਖ ਗਤੀਵਿਧੀਆਂ, ਭਾਈਚਾਰਾ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਲਗਾਇਆ ਜਾਂਦਾ ਹੈ। ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਸਕੂਲ ਡਾਇਰੈਕਟਰ ਰੂਪਿੰਦਰ ਕੌਰ ਬਰਾੜ, ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਵਿਦਿਆਰਥੀ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਛਪਾਰ ਮੇਲੇ ਦੀ ਕਾਨਫ਼ਰੰਸ ਸੰਬੰਧੀ ਅਹਿਮ ਮੀਟਿੰਗ 7 ਸਤੰਬਰ ਨੂੰ-ਹਰਪ੍ਰੀਤ ਸਿੰਘ ਸਿੰਮਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।