01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪਿੰਡ ਸਿਹੌੜਾ ਵਿਖੇ ਮਨਪ੍ਰੀਤ ਸਿੰਘ ਇਆਲੀ ਪਹੁੰਚਣਗੇ ਕੱਲ੍ਹ

ਮਲੌਦ, 31 ਅਗਸਤ (ਨਿਜ਼ਾਮਪੁਰ)- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਧਾਨ ਸਭਾ ਹਲਕਾ ਪਾਇਲ ਦੇ ਵਿਚ ਆਪਣੇ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਅਤੇ ਵਰਕਰਾਂ ਨੂੰ ਲਾਮਬਦ ਕਰਨ ਦੇ ਲਈ ਵਿਧਾਨ ਸਭਾ ਹਲਕਾ ਪਾਇਲ ਨੂੰ ਵੱਖ-ਵੱਖ ਸਰਕਲਾਂ ਵਿਚ ਵੰਡ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸੇ ਲੜੀ ਦੇ ਤਹਿਤ ਕੱਲ੍ਹ 2 ਸਤੰਬਰ ਨੂੰ ਪਿੰਡ ਸਿਹੌੜਾ ਵਿਖੇ ਮਨਪ੍ਰੀਤ ਸਿੰਘ ਇਆਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ।

ਅਜੀਤ ਡੈਸਕ 01-09-2026
ਮਲੌਦ, 31 ਅਗਸਤ (ਨਿਜ਼ਾਮਪੁਰ)- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਧਾਨ ਸਭਾ ਹਲਕਾ ਪਾਇਲ ਦੇ ਵਿਚ ਆਪਣੇ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਅਤੇ ਵਰਕਰਾਂ ਨੂੰ ਲਾਮਬਦ ਕਰਨ ਦੇ ਲਈ ਵਿਧਾਨ ਸਭਾ ਹਲਕਾ ਪਾਇਲ ਨੂੰ ਵੱਖ-ਵੱਖ ਸਰਕਲਾਂ ਵਿਚ ਵੰਡ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸੇ ਲੜੀ ਦੇ ਤਹਿਤ ਕੱਲ੍ਹ 2 ਸਤੰਬਰ ਨੂੰ ਪਿੰਡ ਸਿਹੌੜਾ ਵਿਖੇ ਮਨਪ੍ਰੀਤ ਸਿੰਘ ਇਆਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਸੰਦੀਪ ਸਿੰਘ ਰੁਪਾਲੋਂ ਨੇ ਇੱਥੇ ਮੀਟਿੰਗ ਮੌਕੇ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਸਿਹੌੜਾ ਵਿਖੇ ਕੱਲ੍ਹ 2 ਸਤੰਬਰ ਨੂੰ ਹੋ ਰਹੀ ਇਸ ਮੀਟਿੰਗ ਨੂੰ ਜਿੱਥੇ ਮਨਪ੍ਰੀਤ ਸਿੰਘ ਇਆਲੀ ਸੰਬੋਧਨ ਕਰਨਗੇ ਉੱਥੇ ਪਾਰਟੀ ਵਲੋਂ ਕਈ ਅਹਿਮ ਐਲਾਨ ਕੀਤੇ ਜਾਣਗੇ ਅਤੇ ਵਰਕਰਾਂ ਦੇ ਵਿਚ ਜੋਸ਼ ਭਰਨ ਦੇ ਲਈ ਅਹਿਮ ਜਿੰਮੇਵਾਰੀਆਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਬਲਵਿੰਦਰ ਸਿੰਘ ਬਿੱਲੂ ਚੋਮੋਂ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਅਵਤਾਰ ਸਿੰਘ ਬਾਬਰਪੁਰ, ਗੁਰਦੀਪ ਸਿੰਘ ਲਸਾੜਾ, ਪ੍ਰਗਟ ਸਿੰਘ ਰੱਬੋ, ਮੇਜਰ ਸਿੰਘ ਰੱਬੋ, ਅਮਰੀਕ ਸਿੰਘ ਗੋਸਲ, ਬੁੱਧ ਸਿੰਘ ਮਦਨੀਪੁਰ, ਬਲਤੇਜ ਸਿੰਘ ਸੋਢੀ ਮਾਂਗੇਵਾਲ, ਰੂਪ ਸਿੰਘ ਦੌਦ ਹਾਜ਼ਰ ਸਨ।
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ-2026’ 2 ਸਤੰਬਰ ਨੂੰ ਸਵੇਰੇ 6.30 ਵਜੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਚੌਕ ਗੁਰਦਾਸਪੁਰ ਤੋਂ ਸ਼ੁ... ਅਗਲੀ ਖ਼ਬਰ ਪਿਆਜ਼ ਦੇ ਰੇਟਾਂ ਨੇ ਫਿਰ ਫੜੀ ਰਫ਼ਤਾਰ, ਦੀਵਾਲੀ ਤੋਂ ਪਹਿਲਾਂ ਰੇਟ ਘਟਣ ਦੇ ਨਹੀਂ ਆਸਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।