28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਕੁੱਤੇ ਵਲੋਂ ਵੱਢੇ ਜਾਣ ਨਾਲ 1 ਸਾਲ ਦਾ ਬੱਚਾ ਗੰਭੀਰ ਜ਼ਖ਼ਮੀ, ਪਟਿਆਲਾ ਰੈਫਰ

ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਖੰਨਾ ’ਚ ਫਿਰ ਇੱਕ ਕੁੱਤੇ ਵਲੋਂ ਵੱਢੇ ਜਾਣ ਦੇ ਦਰਦਨਾਕ ਹਾਦਸੇ ’ਚ ਇੱਕ ਸਾਲ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਖੰਨਾ ਵਿਚ ਬੱਚਾ ਆਪਣੇ ਕੁਆਰਟਰਾਂ ਦੇ ਬਾਹਰ ਸੀ ਕਿ ਅਚਾਨਕ ਇੱਕ ਪਾਗਲ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੱਟ ਲਿਆ।

ਅਜੀਤ ਡੈਸਕ 28-08-2026
ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਖੰਨਾ ’ਚ ਫਿਰ ਇੱਕ ਕੁੱਤੇ ਵਲੋਂ ਵੱਢੇ ਜਾਣ ਦੇ ਦਰਦਨਾਕ ਹਾਦਸੇ ’ਚ ਇੱਕ ਸਾਲ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਖੰਨਾ ਵਿਚ ਬੱਚਾ ਆਪਣੇ ਕੁਆਰਟਰਾਂ ਦੇ ਬਾਹਰ ਸੀ ਕਿ ਅਚਾਨਕ ਇੱਕ ਪਾਗਲ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੱਟ ਲਿਆ। ਬੱਚੇ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਬੱਚੇ ਦੀ ਮਾਂ, ਪਿਤਾ ਅਤੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਬੱਚਾ ਘਰ ਦੇ ਬਾਹਰ ਪਿਆ ਸੀ ਜਦੋਂ ਕੁੱਤੇ ਨੇ ਸਵੇਰੇ 6 ਵਜੇ ਦੇ ਕਰੀਬ ਉਸ ’ਤੇ ਹਮਲਾ ਕਰ ਦਿੱਤਾ। ਇੱਕ ਵਿਅਕਤੀ ਨੇ ਬੱਚੇ ਨੂੰ ਬਚਾਇਆ, ਪਰ ਉਦੋਂ ਤੱਕ ਬੱਚੇ ਦੇ ਸਿਰ, ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਗੰਭੀਰ ਜਖਮ ਹੋ ਚੁੱਕੇ ਸਨ। ਖੰਨਾ ਵਿਚ ਪਹਿਲਾਂ ਵੀ ਕੁੱਤਿਆਂ ਵਲੋਂ ਵੱਢੇ ਜਾਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਕੁੱਝ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਕੋਈ ਅਧਿਕਾਰੀ ਇਸ ਬਾਰੇ ਕੋਈ ਸਖ਼ਤ ਕਦਮ ਨਹੀਂ ਚੁੱਕਦਾ।
ਪਿਛਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਲੈਵਲ ਖੇਡਾਂ ਵਿਚ ਮਾਰੀਆਂ ਮਲਾਂ ਅਗਲੀ ਖ਼ਬਰ ਕਿਸਾਨ ਆਗੂਆਂ ਦਾ ਵਫ਼ਦ ਡੇਹਲੋਂ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਰਾੜਾ ਸਾਹਿਬ ਪਬਲਿਕ ਸਕੂਲ ਵੱਲੋਂ ਬਰਸੀ ਸਮਾਗਮ ਮੌਕੇ ਗੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।