26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਰਾਧਾ ਵਾਟਿਕਾ ਸਕੂਲ ਖੰਨਾ ਦੇ ਵਿਦਿਆਰਥੀਆਂ ਨੇ ਇੰਟਰ ਸਕੂਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ

ਖੰਨਾ, 25 ਅਗਸਤ (ਹਰਜਿੰਦਰ ਸਿੰਘ ਲਾਲ)-ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਵਿਦਿਆਰਥੀਆਂ ਨੇ ‘ਗੋਬਿੰਦਗੜ੍ਹ ਪਬਲਿਕ ਕਾਲਜ ਅਲੋੜ’ ਵਿਚ ਕਰਵਾਏ ਗਏ ਇੰਟਰ ਸਕੂਲ ਮੁਕਾਬਲਿਆਂ ਵਿਚ ਹਿੱਸਾ ਲਿਆ। ਜਿਸ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ।

ਅਜੀਤ ਡੈਸਕ 26-08-2026
ਖੰਨਾ, 25 ਅਗਸਤ (ਹਰਜਿੰਦਰ ਸਿੰਘ ਲਾਲ)-ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਵਿਦਿਆਰਥੀਆਂ ਨੇ ‘ਗੋਬਿੰਦਗੜ੍ਹ ਪਬਲਿਕ ਕਾਲਜ ਅਲੋੜ’ ਵਿਚ ਕਰਵਾਏ ਗਏ ਇੰਟਰ ਸਕੂਲ ਮੁਕਾਬਲਿਆਂ ਵਿਚ ਹਿੱਸਾ ਲਿਆ। ਜਿਸ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ। ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਕੂਲਾਂ ਦੀ ਗਿਣਤੀ 25 ਤੋਂ 30 ਤੱਕ ਸੀ। ਰਾਧਾ ਵਾਟਿਕਾ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਆਤਮ ਵਿਸ਼ਵਾਸ ਅਤੇ ਮਿਹਨਤ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ‘ਸਲੋਗਨ ਰਾਈਟਿੰਗ ਮੁਕਾਬਲਿਆਂ’ ਵਿਚ ਸੁਖਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ‘ਵੈਦਿਕ ਸਪੀਚ’ ਵਿਚ ਸ਼ੁਭਕੀਰਤ ਕੌਰ ਨੇ ਦੂਸਰਾ ਸਥਾਨ, ‘ਹਿੰਦੀ ਹੈਂਡਰਾਈਟਿੰਗ’ ਵਿਚ ਜਸਮੀਤ ਕੌਰ ਰਾਓ ਦੂਸਰਾ ਸਥਾਨ, ‘ਪੰਜਾਬੀ ਹੈਡਰਾਇਟਿੰਗ’ ਵਿਚ ਏਕਮਦੀਪ ਕੌਰ ਨੇ ਤੀਸਰਾ ਸਥਾਨ, ‘ਫੋਟੋਗਰਾਫੀ’ ਵਿਚ ਭਵਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਬਿਨਾਂ ‘ਓਵਰਆਲ ਰਨਰਜ਼–ਅੱਪ-ਟਰਾਫੀ’ ਵੀ ਸਾਡੇ ਵਿਦਿਆਰਥੀਆਂ ਨੇ ਆਪਣੇ ਨਾਮ ਹਾਸਿਲ ਕਰਨ ਦਾ ਮਾਣ ਪ੍ਰਾਪਤ ਕੀਤਾ। ਸ਼ਰਨਵੀਰ ਸਿੰਘ ‘ਰੀਲ ਮੇਕਿੰਗ’, ਮੰਨਤਪ੍ਰੀਤ ਕੌਰ ‘ਕੌਲਾਜ ਮੇਂਕਿੰਗ’, ਅਸ਼ਰੀਤ ਕੌਰ ਪਾਵਰਪੁਆਇੰਟ ਪੇਸ਼ਕਾਰੀ ਵਿਚ ਭਾਗ ਲਿਆ। ਇਹਨਾਂ ਸ਼ਾਨਦਾਰ ਸਫਲਤਾਵਾਂ ਤੇ ਸਕੂਲ ਮੈਨੇਜਮੈਂਟ, ਡਾਇਰੈਕਟਰ, ਪ੍ਰਿੰਸੀਪਲ ਅਤੇ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਮਿਹਨਤ ਅਤੇ ਲਗਨ ਨਾਲ ਇਸ ਤਰ੍ਹਾਂ ਦੀਆਂ ਜਿੱਤਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਜ਼ਿਲ੍ਹਾ ਟੂਰਨਾਮੈਂਟ ਵਿਚ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਦੇ ਢੀਂਗਰਾ ਤੇ ਚੌਹਾਨ ਨੇ ਤੀਜੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆ... ਅਗਲੀ ਖ਼ਬਰ ਆਰ. ਐਸ. ਪੀ. ਪੰਜਾਬ ਸੂਬਾ ਕਮੇਟੀ ਦੀ ਮੀਟਿੰਗ-ਮਿਸ਼ਨ 2027 ਤਹਿਤ ਲੋਕ ਪੱਖੀ ਰਾਜਨੀਤਿਕ ਵਿਕਲਪ ਮਜ਼ਬੂਤ ਕਰਨ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।