26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸੰਤ ਈਸ਼ਰ ਸਿੰਘ ਤੇ ਸੰਤ ਬਲਜਿੰਦਰ ਸਿੰਘ ਦੀ ਬਰਸੀ ਸੰਬੰਧੀ ਰਾਤਰੀ ਦੀਵਾਨ ਸਜਾਏ

ਰਾੜਾ ਸਾਹਿਬ, 25 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਪ੍ਰਦਾਇ ਰਾੜਾ ਸਾਹਿਬ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਦੇਖ-ਰੇਖ ਹੇਠ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 51ਵੀਂ ਬਰਸੀ ਅਤੇ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਨੂੰ ਸਮਰਪਿਤ ਨਿੱਘੀ ਯਾਦ ’ਚ ਰਾਤਰੀ ਦੀਵਾਨ ਸਜਾਏ ਗਏ। ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਰਾਤ ਦੇ ਦੀਵਾਨ ਵਿਚ ਜਿਥੇ ਭਾਈ ਸੁਖਵਿੰਦਰ ਸਿੰਘ ਕੀਰਤਨ ਵਿਖਿਆਨ ਰਾਹੀ ਸੰਗਤਾਂ ਨੂੰ ਗੁਰਬਾਣੀ ਨੂੰ ਜੋੜਨਗੇ, ਉਥੇ ਹੀ ਰਾਤ ਭਰ ’ਚ ਰੈਣ ਸਬਾਈ ਕੀਰਤਨ ਹੋਵੇਗਾ।

ਅਜੀਤ ਡੈਸਕ 26-08-2026
ਰਾੜਾ ਸਾਹਿਬ, 25 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਪ੍ਰਦਾਇ ਰਾੜਾ ਸਾਹਿਬ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਦੇਖ-ਰੇਖ ਹੇਠ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 51ਵੀਂ ਬਰਸੀ ਅਤੇ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਨੂੰ ਸਮਰਪਿਤ ਨਿੱਘੀ ਯਾਦ ’ਚ ਰਾਤਰੀ ਦੀਵਾਨ ਸਜਾਏ ਗਏ। ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਰਾਤ ਦੇ ਦੀਵਾਨ ਵਿਚ ਜਿਥੇ ਭਾਈ ਸੁਖਵਿੰਦਰ ਸਿੰਘ ਕੀਰਤਨ ਵਿਖਿਆਨ ਰਾਹੀ ਸੰਗਤਾਂ ਨੂੰ ਗੁਰਬਾਣੀ ਨੂੰ ਜੋੜਨਗੇ, ਉਥੇ ਹੀ ਰਾਤ ਭਰ ’ਚ ਰੈਣ ਸਬਾਈ ਕੀਰਤਨ ਹੋਵੇਗਾ। ਇਸ ਮੌਕੇ ਬਾਬਾ ਮੋਹਣ ਸਿੰਘ ਮਹੌਲੀ ਵਾਲੇ, ਬਾਬਾ ਗੁਰਮੁੱਖ ਸਿੰਘ ਆਲੋਵਾਲ, ਬਾਬਾ ਮਨਜੀਤ ਸਿੰਘ ਭੋਰਾ ਸਾਹਿਬ ਵਾਲੇ, ਮੁੱਖ ਕੀਰਤਨੀਏ ਭਾਈ ਸੁਖਵਿੰਦਰ ਸਿੰਘ, ਬਾਬਾ ਅਮਰ ਸਿੰਘ ਕਥਾ ਵਾਚਕ, ਜਥੇਦਾਰ ਭਾਈ ਬਾਵਾ ਸਿੰਘ, ਬਾਬਾ ਰੋਸ਼ਨ ਸਿੰਘ ਧਬਲਾਨ, ਗਿਆਨੀ ਅਜਵਿੰਦਰ ਸਿੰਘ, ਬਾਬਾ ਬਲਦੇਵ ਸਿੰਘ ਲੰਗਰਾਂ ਵਾਲੇ, ਬਾਬਾ ਵਿਸਾਖਾ ਸਿੰਘ ਕਲਿਆਣ ਪੁੱਲ, ਬਾਬਾ ਮਨਦੀਪ ਸਿੰਘ ਗੁ. ਅਤਰਸਰ ਸਾਹਿਬ ਵਾਲੇ, ਰਾਗੀ ਜਸਵੀਰ ਸਿੰਘ ਕੋਹਲੀ, ਭਾਈ ਗੁਰਨਾਮ ਸਿੰਘ ਅੜੈਚਾਂ, ਐਡਵੋਕੇਟ ਭਵਪ੍ਰੀਤ ਸਿੰਘ ਮੂੰਡੀ, ਪ੍ਰਿੰਸੀਪਲ ਡਾ.ਗੁਰਨਾਮ ਕੌਰ ਚੰਡੀਗੜ੍ਹ, ਭਾਈ ਮਲਕੀਤ ਸਿੰਘ ਪਨੇਸਰ ਭਾਈ ਜਗਜੀਤ ਸਿੰਘ ਗਿੱਲ, ਭਾਈ ਸਕਿੰਦਰ ਸਿੰਘ ਕਨੇਡਾ , ਪ੍ਰਿੰਸ਼ੀਪਲ ਧੀਰਜ ਕੁਮਾਰ ਥਪਲਿਆਲ, ਕਰਮ ਸਿੰਘ ਜਹਾਂਗੀਰ , ਨੰਬਰਦਾਰ ਹਰਦੀਪ ਸਿੰਘ ਮਹੇਰਨਾ ਕਲਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਨ. ਪੀ. ਕੇ. ਖਾਦ ਦੇ ਰੇਟ ’ਚ 1100 ਰੁਪਏ ਵਾਧਾ ਕਰਕੇ ਕੰਪਨੀਆਂ ਨੇ ਕਿਸਾਨਾਂ ਨੂੰ ਲਾਇਆ ਆਰਥਿਕ ਕਰੰਟ- ਸ਼ਾਹਪੁਰ ਅਗਲੀ ਖ਼ਬਰ ਸਵ. ਕੁਲਵੰਤ ਸਿੰਘ ਸੰਧੂ ਕ੍ਰਾਂਤੀ ਪ੍ਰਧਾਨ ਦੀ ਦੂਜੀ ਬਰਸੀ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲਗਵਾਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।