26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਨਗਰ ਕੌਂਸਲ ਦੇ ਪ੍ਰਧਾਨ ਵਲੋਂ ਮੀਟਿੰਗ ਦੌਰਾਨ ਪੱਤਰਕਾਰਾਂ ਦੇ ਦਾਖ਼ਲੇ ’ਤੇ ਪਾਬੰਦੀ ਲੋਕਤੰਤਰ ਦੀ ਹੱਤਿਆ-ਕੋਟਲੀ

ਖੰਨਾ, 25 ਅਗਸਤ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਲੋਂ ਹਾਊਸ ਦੀ ਬੈਠਕ ਦੌਰਾਨ ਪੱਤਰਕਾਰਾਂ ਦੇ ਦਾਖ਼ਲੇ ’ਤੇ ਪਾਬੰਦੀ ਲੋਕਤੰਤਰ ਦੀ ਹੱਤਿਆ ਹੈ। ਕਮੇਟੀ ਦੇ ਕਰੀਬ 90 ਸਾਲਾਂ ਤੋਂ ਵੱਧ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕੌਂਸਲਰਾਂ ਦੀ ਅਵਾਜ ਨੂੰ ਸ਼ਹਿਰ ਵਾਸੀਆਂ ਕੋਲ ਪੁੱਜਣ ਤੋਂ ਰੋਕਣ ਲਈ ਪੱਤਰਕਾਰ ਹੀ ਬੈਨ ਕਰ ਦਿੱਤਾ ਗਏ ਹਨ।

ਅਜੀਤ ਡੈਸਕ 26-08-2026
ਖੰਨਾ, 25 ਅਗਸਤ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਲੋਂ ਹਾਊਸ ਦੀ ਬੈਠਕ ਦੌਰਾਨ ਪੱਤਰਕਾਰਾਂ ਦੇ ਦਾਖ਼ਲੇ ’ਤੇ ਪਾਬੰਦੀ ਲੋਕਤੰਤਰ ਦੀ ਹੱਤਿਆ ਹੈ। ਕਮੇਟੀ ਦੇ ਕਰੀਬ 90 ਸਾਲਾਂ ਤੋਂ ਵੱਧ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕੌਂਸਲਰਾਂ ਦੀ ਅਵਾਜ ਨੂੰ ਸ਼ਹਿਰ ਵਾਸੀਆਂ ਕੋਲ ਪੁੱਜਣ ਤੋਂ ਰੋਕਣ ਲਈ ਪੱਤਰਕਾਰ ਹੀ ਬੈਨ ਕਰ ਦਿੱਤਾ ਗਏ ਹਨ। ਅਜਿਹਾ ਕਰਕੇ ਕਮੇਟੀ ਸ਼ਹਿਰ ਵਾਸੀਆਂ ਨਾਲ ਵੀ ਧੋਖਾ ਕਰ ਰਹੇ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਗੁਰਕੀਰਤ ਕੋਟਲੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਕੋਟਲੀ ਵੱਲਂ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਕੀਤੇ ਹੁਕਮਾਂ ਨੂੰ ‘ਮੀਡੀਆ ਐਮਰਜੈਂਸੀ’ ਕਰਾਰ ਦਿੰਦੇ ਕਿਹਾ ਕਿ ਖੰਨਾ ਨਗਰ ਕੌਂਸਲ ਦੇ ਇਤਿਹਾਸ ’ਚ ਪਹਿਲਾਂ ਕਦੇ ਵੀ ਮੀਡੀਆ ਨੂੰ ਹਾਊਸ ਦੀ ਕਾਰਵਾਈ ਕਵਰ ਕਰਨ ਤੋਂ ਨਹੀਂ ਰੋਕਿਆ ਗਿਆ। ਹਰ ਮੀਟਿੰਗ ਦੌਰਾਨ ਪੱਤਰਕਾਰ ਹਾਊਸ ’ਚ ਮੌਜੂਦ ਰਹਿੰਦੇ ਸਨ ਅਤੇ ਲੋਕ ਹਿੱਤ ਨਾਲ ਜੁੜੇ ਮੁੱਦਿਆਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਂਦੇ ਰਹੇ ਹਨ। ਇਸ ਦੇ ਨਾਲ ਹੀ ਵਾਰਡ ਵਾਸੀਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਕੌਂਲਸਰ ਨੇ ਵਾਰਡ ਦੇ ਲੋਕਾਂ ਦੀ ਕੋਈ ਗੱਲ ਕੀਤੀ ਹੈ ਜਾਂ ਨਹੀਂ। ਪਹਿਲੀ ਆਮ ਹਾਊਸ ਮੀਟਿੰਗ ਦੌਰਾਨ ਅਚਾਨਕ ਪਹਿਲੀ ਮੀਟਿੰਗ ਤੋਂ ਬਾਅਦ ਦੁੂਜੀ ਮੀਟਿੰਗ ’ਚ ਵੀ ਮੀਡੀਆ ਦੀ ਐਂਟਰੀ ’ਤੇ ਰੋਕ ਲਗਾ ਦਿੱਤੀ ਗਈ। ਕੋਟਲੀ ਨੇ ਕਿਹਾ ਕਿ ਮੀਡੀਆਂ ’ਤੇ ਪਬੰਦੀ ਲਗਾਉਣ ਤੋਂ ਸਪੱਸ਼ਟ ਹੈ ਕਿ ਕਮੇਟੀ ਕਿਸੇ ਗੜਬੜੀ ਜਾਂ ਖ਼ਾਮੀ ਨੂੰ ਸ਼ਹਿਰ ਵਾਸੀਆਂ ਦੇ ਸਾਹਮਣੇ ਆਉਣ ਤੋਂ ਰੋਕਣਾ ਚਾਹੁੰਦੀ ਹੈ, ਜਿਸ ਕਰਕੇ ਅਜਿਹਾ ਕੀਤਾ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਪਾਰਦਰਸ਼ਤਾ ਬਣਾਈ ਰੱਖਣ ਲਈ ਮੀਡੀਆ ਦੀ ਮੌਜੂਦਗੀ ਜ਼ਰੂਰੀ ਹੈ। ਇਹ ਪਰੰਪਰਾਵਾਂ ਦੇ ਉਲਟ ਹੈ। ਲੋਕਤੰਤਰ ਦੇ ਚੌਥੇ ਥੰਮ ਨੂੰ ਜ਼ਬਰਦਸਤੀ ਰੋਕਣਾ ਧੱਕੇਸ਼ਾਹੀ ਹੈ ਅਤੇ ਇਹ ਲੋਕਤੰਤਰ ’ਤੇ ਸਿੱਧਾ ਹਮਲਾ ਹੈ, ਜਿਸਦਾ ਲੋਕ ਸਮੇਂ ਸਿਰ ਜਵਾਬ ਦੇਣਗੇ। ਇਸ ਮੌਕੇ ਚੇਅਰਮੇਨ ਸਤਨਾਮ ਸਿੰਘ ਸੋਨੀ, ਸਾਬਕਾ ਪ੍ਰਧਾਨ ਕਮਲਜੀਤ ਸਿੰਘ ਲੱਧੜ, ਨਰਿੰਦਰ ਬੌਬੀ, ਸੁਖਵਿੰਦਰ ਸਿੰਘ ਸੁੱਖੀ, ਨਵਜੋਤ ਸਿੰਘ ਜੋਤ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੋਧਾਂ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅਕਾਲੀ ਦਲ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਮਰਥਨ ’ਚ ਮੁਲਾਜ਼ਮਾਂ ਦੇ ਨਾਲ ਖੜ੍ਹਾ ਹੈ-ਯਾਦੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।