ਸਾਵਣ ਮਹੀਨੇ ਨੂੰ ਸਮਰਪਿਤ ਸਾਲਾਨਾ ਲੰਗਰ ਦੀ ਸ਼ੁਰੂਆਤ
ਮਾਛੀਵਾੜਾ ਸਾਹਿਬ, 18 ਅਗਸਤ (ਮਨੋਜ ਕੁਮਾਰ)-ਗੜੀ ਪੁਲ ਦੇ ਨਜ਼ਦੀਕ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਲਗਾਏ ਜਾਂਦੇ ਲੰਗਰ ਦੀ ਸ਼ੁਰੂਆਤ ਹੋ ਗਈ ਹੈ ਤੇ ਹਰ ਦਿਨ ਰੋਜ਼ਾਨਾ ਮਾਂ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਦੇ ਸੈਂਕੜੇ ਸ਼ਰਧਾਲੂ ਇਸ ਜਗਾ ‘ਤੇ ਲੰਗਰ ਗ੍ਰਹਿਣ ਕਰਦੇ ਹਨ। ਮਾਛੀਵਾੜਾ ਸਮਰਾਲਾ ਤੇ ਗੜੀ ਪਿੰਡ ਦੇ ਸਾਂਝੇ ਉਪਰਾਲੇ ਨਾਲ ਲਗਾਏ ਗਏ ਇਸ ਲੰਗਰ ਵਿਚ ਸਬਜ਼ੀ ਰੋਟੀ ਤੋਂ ਇਲਾਵਾ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਅਜੀਤ ਡੈਸਕ
19-08-2026