19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਤੀਆਂ ਅਤੇ ਫ਼ਰੈਸ਼ਰਜ਼ ਪਾਰਟੀ ਦਾ ਆਯੋਜਨ

ਦੋਰਾਹਾ, 18 ਅਗਸਤ (ਪੱਤਰ ਪ੍ਰੇਰਕ)- ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਤੀਆਂ ਦੇ ਤਿਉਹਾਰ ਅਤੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਹਿੱਤ ਫ਼ਰੈਸ਼ਰਜ਼ ਪਾਰਟੀ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ.

ਅਜੀਤ ਡੈਸਕ 19-08-2026
ਦੋਰਾਹਾ, 18 ਅਗਸਤ (ਪੱਤਰ ਪ੍ਰੇਰਕ)- ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਤੀਆਂ ਦੇ ਤਿਉਹਾਰ ਅਤੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਹਿੱਤ ਫ਼ਰੈਸ਼ਰਜ਼ ਪਾਰਟੀ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਆਪਣੇ ਸੱਭਿਆਚਾਰਕ ਵਿਰਸੇ ਨੂੰ ਸੁਰਜੀਤ ਕਰਦਿਆਂ ਸਾਉਣ ਦੇ ਮਹੀਨੇ ਦਾ ਤੀਆਂ ਦਾ ਤਿਉਹਾਰ ਮਨਾਉਣ ਲਈ ਅਤੇ ਕਾਲਜ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਦੇ ਸਵਾਗਤ ਹਿੱਤ ਡਾ. ਈਸ਼ਵਰ ਸਿੰਘ ਯਾਦਗਾਰੀ ਹਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਡਾ. ਲਵਲੀਨ ਬੈਂਸ, ਡਾ. ਨਿਧੀ ਸਰੂਪ, ਪ੍ਰੋ. ਰਾਮਪਾਲ ਬੰਗਾ ਅਤੇ ਪ੍ਰੋ. ਹਰਪ੍ਰੀਤ ਕੌਰ ਕਾਹਲੋਂ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਲੋਕ ਗੀਤ, ਗਰੁੱਪ ਡਾਂਸ ਅਤੇ ਮਾਡਲਿੰਗ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲ਼ੇ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ‘ਸੁਚੱਜੀ ਮੁਟਿਆਰ’ ਦਾ ਖ਼ਿਤਾਬ ਪ੍ਰਦੀਪ ਕੌਰ ਨੂੰ, ‘ਗਿੱਧਿਆਂ ਦੀ ਰਾਣੀ’ ਦਾ ਖ਼ਿਤਾਬ ਰਵਨੀਤ ਕੌਰ ਨੂੰ, ‘ਤੋਰ ਮਜਾਜਣ ਦੀ’ ਨੂੰ, ‘ਮਿਸ ਫ਼ਰੈਸ਼ਰ’ ਦਾ ਖ਼ਿਤਾਬ ਜਸ਼ਨਪ੍ਰੀਤ ਕੌਰ ਨੂੰ ਅਤੇ ਕਾਂਤ ਸਿੰਘ ਨੂੰ ‘ਮਿਸਟਰ ਫ਼ਰੈਸ਼ਰ’ ਐਲਾਨਿਆ ਗਿਆ। ਜੱਜਾਂ ਦੀ ਭੂਮਿਕ ਡਾ. ਨਿਰਲੇਪ ਕੌਰ ਦਿਓਲ, ਪ੍ਰੋ. ਜਗਰੂਪ ਸਿੰਘ ਅਤੇ ਪ੍ਰੋ. ਦੀਪਾਲੀ ਅਰੋੜਾ ਨੇ ਅਦਾ ਕੀਤੀ। ਇਸ ਸਮੇਂ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਦੇ ਸਪੁੱਤਰ ਗੋਬਿੰਦ ਸਿੰਘ ਬਰਾੜ, ਮੈਂਬਰ ਹਰਜੀਵਨਪਾਲ ਸਿੰਘ ਗਿੱਲ, ਨਵਨੀਤ ਸਿੰਘ ਮਾਂਗਟ, ਰਵਿੰਦਰ ਸਿੰਘ ਮਲਹਾਂਸ, ਜੋਗਿੰਦਰ ਸਿੰਘ ਓਬਰਾਏ, ਇੰਦਰ ਸਿੰਘ, ਗੁਰੂ ਨਾਨਕ ਮਾਡਲ ਸਕੂਲ ਦੇ ਪ੍ਰਿੰਸੀਪਲ ਡਾ. ਡੀ ਪੀ ਠਾਕੁਰ, ਵਾਈਸ ਪ੍ਰਿੰਸੀਪਲ ਸੁਰੇਸ਼ ਕੁਮਾਰ ਅਤੇ ਕਰਨ ਕਪਿਲਾ ਉਚੇਚੇ ਤੌਰ ’ਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਸੱਭਿਆਚਾਰਕ ਮਾਹੌਲ ਬੰਨ੍ਹਦਿਆਂ ਵਿਦਿਆਰਥਣਾਂ ਨੇ ਪੀਘਾਂ ਝੂਟੀਆਂ ਅਤੇ ਰਲ਼ ਕੇ ਬੋਲੀਆਂ ਤੇ ਗਿੱਧਾ ਪਾਉਂਦਿਆਂ ਆਪਣੇ ਮਨ ਦੇ ਚਾਵਾਂ ਦਾ ਪ੍ਰਗਟਾਵਾ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਵਿਦਿਅਰਥੀ ਹਰਮਨਪ੍ਰੀਤ ਕੌਰ ਅਤੇ ਰਵਨੀਤ ਕੌਰ ਨੇ ਅਦਾ ਕੀਤੀ।
ਪਿਛਲੀ ਖ਼ਬਰ ਅਕਾਲੀ ਦਲ ਬਾਦਲ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਮੁਹਿੰਮ ਆਰੰਭੀ- ਸਿਮਕ ਅਗਲੀ ਖ਼ਬਰ ਏ. ਐਸ. ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।