ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ 15 ਅਗਸਤ ਈਸੜੂ ਕਾਨਫਰੰਸ ਸੰਬੰਧੀ ਚਾਰ ਹਲਕਿਆਂ ਦੀ ਮੀਟਿੰਗ
ਬੀਜਾ, 3 ਜੁਲਾਈ (ਕਸ਼ਮੀਰਾ ਸਿੰਘ ਬਗਲੀ)-ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਪਿੰਡ ਈਸੜੂ ਵਿਖੇ 15 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਖੰਨਾ, ਪਾਇਲ, ਸਮਰਾਲਾ, ਸਾਹਨੇਵਾਲ ਵਿਧਾਨ ਸਭਾ ਹਲਕਿਆਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਦੀ ਦੇਖ ਰੇਖ ਹੇਠ ਤੇ ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਚਾਰੇ ਹਲਕਿਆਂ ਦੇ ਅਕਾਲੀ ਆਗੂ ਵਰਕਰਾਂ ਨੇ ਵੱਡੀ ਤਾਦਾਦ ਚ ਹੈ ਸ਼ਿਰਕਤ ਕਰਕੇ ਪਿੰਡ ਪਿੰਡ, ਸ਼ਹਿਰ ਤੋਂ ਕਾਫ਼ਲਿਆਂ ਦੇ ਰੂਪ ਵਿਚ ਰੈਲੀ ਚ ਪੁੱਜਣ ਦਾ ਪ੍ਰਣ ਲੈਂਦਿਆਂ ਆਖਿਆ ਕਿ 15 ਅਗਸਤ ਨੂੰ ਈਸੜੂ ਦੀ ਧਰਤੀ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਾਲੀ ਕਾਨਫਰੰਸ ਇੱਕ ਨਵੇਂ ਦਿਸਹੱਦੇ ਕਾਇਮ ਕਰਕੇ ਇਤਿਹਾਸ ਸਿਰਜੇਗੀ।
ਬੀਜਾ, 3 ਜੁਲਾਈ (ਕਸ਼ਮੀਰਾ ਸਿੰਘ ਬਗਲੀ)-ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਪਿੰਡ ਈਸੜੂ ਵਿਖੇ 15 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਖੰਨਾ, ਪਾਇਲ, ਸਮਰਾਲਾ, ਸਾਹਨੇਵਾਲ ਵਿਧਾਨ ਸਭਾ ਹਲਕਿਆਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਦੀ ਦੇਖ ਰੇਖ ਹੇਠ ਤੇ ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਚਾਰੇ ਹਲਕਿਆਂ ਦੇ ਅਕਾਲੀ ਆਗੂ ਵਰਕਰਾਂ ਨੇ ਵੱਡੀ ਤਾਦਾਦ ਚ ਹੈ ਸ਼ਿਰਕਤ ਕਰਕੇ ਪਿੰਡ ਪਿੰਡ, ਸ਼ਹਿਰ ਤੋਂ ਕਾਫ਼ਲਿਆਂ ਦੇ ਰੂਪ ਵਿਚ ਰੈਲੀ ਚ ਪੁੱਜਣ ਦਾ ਪ੍ਰਣ ਲੈਂਦਿਆਂ ਆਖਿਆ ਕਿ 15 ਅਗਸਤ ਨੂੰ ਈਸੜੂ ਦੀ ਧਰਤੀ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਾਲੀ ਕਾਨਫਰੰਸ ਇੱਕ ਨਵੇਂ ਦਿਸਹੱਦੇ ਕਾਇਮ ਕਰਕੇ ਇਤਿਹਾਸ ਸਿਰਜੇਗੀ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜੱਥੇਦਾਰ ਹਰਪਾਲ ਸਿੰਘ ਜੱਲ੍ਹਾ, ਜਗਜੀਤ ਸਿੰਘ ਦੌਲਤਪੁਰ ਸਰਕਲ ਪ੍ਰਧਾਨ ਪਾਇਲ, ਪ੍ਰੋ. ਗੁਰਬਖਸ਼ ਸਿੰਘ ਬੀਜਾ, ਮਨਜੀਤ ਸਿੰਘ ਮਦਨੀਪੁਰ, ਹਲਕਾ ਇੰਚਾਰਜ ਪਾਇਲ, ਰਣਬੀਰ ਸਿੰਘ ਖਟੜਾ, ਹਰਜੋਤ ਸਿੰਘ ਮਾਂਗਟ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਬਦੀਪ ਸਿੰਘ ਕਾਲੀਰਾਓ ਖੰਨਾ, ਅਜਮੇਰ ਸਿੰਘ ਇਕੋਲਾਹੀ, ਮਾਸਟਰ ਬਲਵਿੰਦਰ ਸਿੰਘ ਭੁੱਲਰ, ਨੀਤੂ ਦੋਰਾਹਾ ਆਦਿ ਬੁਲਾਰਿਆਂ ਨੇ ਆਖਿਆ ਕਿ ਈਸੜੂ ਕਾਨਫਰੰਸ ਨੂੰ ਲਾ ਮਿਸਾਲ ਬਣਾਉਣ ਲਈ ਏਕਤਾ ਦਾ ਸਬੂਤ ਦੇ ਕੇ ਇਕੱਠ ਪੱਖੋਂ ਰੈਲੀ ਨੂੰ ਕਾਮਯਾਬ ਕਰੀਏ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਨਾਲ ਖੜ੍ਹੇ ਹਨ। ਅੰਤ ਵਿੱਚ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਖੰਨਾ ਨੇ ਚਾਰੇ ਹਲਕਿਆਂ ਤੋਂ ਆਏ ਹੋਏ ਅਕਾਲੀ ਲੀਡਰਾਂ, ਵਰਕਰਾਂ ਵਲੋਂ ਰੈਲੀ ਨੂੰ ਕਾਮਯਾਬ ਕਰਨ ਲਈ ਦਿੱਤੇ ਗਏ ਸੁਝਾਅ ਤੇ ਭਰਵਾਂ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਆਖਿਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਲਈ ਮੁੜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਲਿਆਂਦੀ ਜਾ ਜਾਵੇ। ਇਸ ਮੌਕੇ ਇੰਜ ਜਗਦੇਵ ਸਿੰਘ ਬੋਪਾਰਾਏ ਕੌਮੀ ਮੀਤ ਪ੍ਰਧਾਨ, ਸ਼ਿਵਰਾਜ ਸਿੰਘ ਜੱਲ੍ਹਾ, ਪ੍ਰਿਤਪਾਲ ਸਿੰਘ, ਨਵਤੇਜ ਸਿੰਘ ਖਟੱੜਾ, ਮਨਪ੍ਰੀਤ ਸਿੰਘ ਸਰਪੰਚ, ਸੈਕਟਰੀ ਇਕਬਾਲ ਸਿੰਘ ਕਿਸ਼ਨਗੜ੍ਹ, ਹਰਬੰਸਪੁਰਾ, ਸਰਬਜੀਤ ਸਿੰਘ ਸੇਠੀ, ਜੱਥੇਦਾਰ ਅਵਤਾਰ ਸਿੰਘ ਧਮੋਟ, ਜਗਦੇਵ ਸਿੰਘ ਦਬੁਰਜੀ, ਜਸਪ੍ਰੀਤ ਸਿੰਘ ਮਾਲੋ ਦੋਦ, ਜਸਪ੍ਰੀਤ ਕੌਰ ਅੜੈਚਾ, ਕਰਮਜੀਤ ਕੌਰ ਕੱਦੋਂ ਇਸਤਰੀ ਵਿੰਗ ਪ੍ਰਧਾਨ ਪਾਇਲ, ਰਾਜਵੀਰ ਸਿੰਘ ਵਿੱਕੀ, ਤੇਜਿੰਦਰ ਸਿੰਘ ਇਕੋਲਾਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਵਨ ਸਰਪੰਚ ਹਰਿਓ, ਜਗਦੀਪ ਸਿੰਘ ਦੀਪੀ, ਲਾਲੂ ਖੰਨਾ, ਜੰਗ ਸਿੰਘ, ਟੋਨਾ ਸਰਪੰਚ, ਜਗਦੀਸ਼ ਸਿੰਘ ਦੀਸ਼ਾ, ਜਸਵੰਤ ਸਿੰਘ ਸੰਤ ਬੀਜਾ, ਨੀਟਾ ਸਰਪੰਚ, ਹਨੀ ਰੋਸ਼ਾ ਖੰਨਾ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ ਬੀਪੁਰ, ਦਵਿੰਦਰ ਸਿੰਘ ਹਰਿਓ, ਅਮਨਦੀਪ ਸਿੰਘ ਲੇਲ੍ਹ, ਗੁਰਮੀਤ ਸਿੰਘ ਸਾਬਕਾ ਸਰਪੰਚ ਬੁੱਲੇਪੁਰ ਆਦਿ ਸਮੇਤ ਵੱਡੀ ਤਾਦਾਦ ’ਚ ਵਰਕਰਾਂ ਨੇ ਸ਼ਿਰਕਤ ਕੀਤੀ। ਸਟੇਜ ਸਕੱਤਰ ਦੇ ਫਰਜ ਅਜਮੇਰ ਸਿੰਘ ਇਕੋਲਾਹੀ ਵਲੋਂ ਨਿਭਾਏ ਗਏ।