ਤਿੰਨ ਦਿਨਾਂ ਤੋਂ ਲਾਪਤਾ ਪ੍ਰਵਾਸੀ ਨੌਜਵਾਨ ਦੀ ਮਿਲੀ ਲਾਸ਼
ਮਾਛੀਵਾੜਾ ਸਾਹਿਬ, 3 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ )-ਪ੍ਰਵਾਸੀ ਮਜ਼ਦੂਰਾਂ ਦੀ ਨਗਰੀ ਬਲੀਬੇਗ ਵਿਚੋਂ ਕਰੀਬ ਤਿੰਨ ਦਿਨ ਪਹਿਲਾਂ 15 ਸਾਲਾ ਲੜਕਾ ਰਾਜੇਸ਼ ਪਾਸਵਾਨ ਆਪਣੇ ਘਰ ਇਹ ਕਹਿ ਕੇ ਗਿਆ ਕਿ ਉਹ ਕਿਸੇ ਨਾਲ ਘੁੰਮਣ ਜਾ ਰਿਹਾ ਹੈ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਘਰ ਨਹੀਂ ਆਇਆ ਤਾਂ ਉਸ ਦੇ ਪਿਤਾ ਜੋਗਿੰਦਰ ਪਾਸਵਾਨ ਨੇ ਕਈ ਥਾਈਂ ਉਸ ਦੀ ਤਲਾਸ਼ ਕੀਤੀ ਪਰ ਅਖੀਰ ਸੋਮਵਾਰ ਦੀ ਰਾਤ ਉਸ ਦੀ ਲਾਸ਼ ਬਲੀਬੇਗ ਕੋਲ ਖੇਤਾਂ ਵਿਚ ਖੜੇ ਪਾਪੂਲਰ ਕੋਲ ਮਿਲੀ।
ਮ੍ਰਿਤਕ ਰਾਜੇਸ਼ ਪਾਸਵਾਨ ਦੀ ਫ਼ਾਇਲ ਫੋਟੋ।
04-08-2026