11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਗੋਪਾਲ ਸਕੂਲ ਈਸੜੂ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ ਵਿਚ ਜਿੱਤਿਆ ਚਾਂਦੀ ਦਾ ਤਗਮਾ

ਅਜੀਤ ਡੈਸਕ 30-07-2026
ਈਸੜੂ, 29 ਜੁਲਾਈ (ਪ. ਪ.)-ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸੜੂ ਨੇ ਅੰਡਰ 17 ਲੜਕੀਆਂ ਦੀਆਂ ਜੋਨਲ ਪੱਧਰ ਖੇਡਾਂ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਪੰਜਾਬ ਸਰਕਾਰ ਦੇ ਸਪੋਰਟਸ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਜ਼ੋਨਲ ਪੱਧਰ ਖੇਡ ਮੁਕਾਬਲਿਆਂ ਵਿੱਚ ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿਸੀਪਲ ਸੁਮਨ ਜੌਲੀ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਨੇ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਸੰਜੀਵ ਗੋਪਾਲ ਨੇ ਦੱਸਿਆ ਕਿ ਚੱਲ ਰਹੀਆਂ ਜ਼ੋਨਲ ਪੱਧਰੀ ਖੇਡਾਂ ਵਿਚ ਲੜਕੀਆਂ ਦੀ ਅੰਡਰ-17 ਦੇ ਖੋ-ਖੋ ਮੁਕਾਬਲਿਆਂ ਵਿਚ ਸਕੂਲ ਦੇ ਖਿਡਾਰੀਆਂ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਖਿਡਾਰੀਆਂ ਦੀ ਪ੍ਰਾਪਤੀ ਤੇ ਸਕੂਲ ਸਟਾਫ ਵਲੋਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ। ਟੀਮ ਇੰਚਾਰਜ ਕਰਮ ਸਿੰਘ ਨੇ ਦੱਸਿਆ ਕਿ ਇਹਨਾਂ ਖਿਡਾਰੀਆਂ ਵਿਚੋਂ ਕੁਝ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਚੋਣ ਹੋਈ ਹੈ। ਇਸ ਮੌਕੇ ’ਤੇ ਜਸਪ੍ਰੀਤ ਕੌਰ, ਗੁਰਜੀਤ ਕੌਰ, ਅਮਨਦੀਪ ਕੌਰ, ਹਰਜੀਤ ਕੌਰ, ਕਿਰਨਦੀਪ ਕੌਰ, ਰਮਨਜੀਤ ਕੌਰ, ਜਸਪ੍ਰੀਤ, ਰਾਜਿੰਦਰ ਕੌਰ, ਕੁਲਦੀਪ ਕੌਰ, ਅੰਮ੍ਰਿਤਪਾਲ ਕੌਰ, ਅਮਨਪ੍ਰੀਤ ਕੌਰ, ਰਵਿੰਦਰ ਕੌਰ, ਕਰਮਜੀਤ ਕੌਰ, ਰੀਆ ਵਰਮਾ, ਹਰਜੋਤ ਕੌਰ, ਸਤਵੀਰ ਸਿੰਘ, ਸ਼ਿਵ ਗੋਪਾਲ ਅਤੇ ਸਮੂਹ ਸਟਾਫ ਹਾਜ਼ਰ ਸਨ।
ਪਿਛਲੀ ਖ਼ਬਰ ਇਜ਼ੋਨਲ ਖੇਡਾਂ ਵਿਚ ਟੈਗੋਰ ਸਕੂਲ ਸਾਹਨੇਵਾਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਨਨਕਾਣਾ ਸਾਹਿਬ ਕਾਲਜ ਆਫ਼ ਐਜੂਕੇਸ਼ਨ ’ਚ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।