10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਟੇਟ ਬੈਂਕ ਦੀਆਂ ਸਕੀਮਾਂ ਸਮਾਜ ਦੇ ਹਰ ਵਰਗ ਲਈ ਲਾਹੇਵੰਦ, ਬੱਚਤ ਖਾਤਾ ਧਾਰਕਾਂ ਲਈ ਲੱਖਾਂ ਰੁਪਏ ਦੀ ਦਿਲਕਸ਼ ਬੀਮਾ ਯੋਜਨਾ

ਅਜੀਤ ਡੈਸਕ 25-07-2026
ਮਾਛੀਵਾੜਾ ਸਾਹਿਬ, 24 ਜੁਲਾਈ (ਮਨੋਜ ਕੁਮਾਰ)-ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਖੇਤਰ ਦੇ ਭਾਰਤੀ ਸਟੇਟ ਬੈਂਕ ਵਿਚ ਸਮਾਜ ਦੇ ਹਰ ਵਰਗ ਲਈ ਬਹੁਤ ਹੀ ਆਕਰਸ਼ਕ ਲਾਹੇਵੰਦ ਸਕੀਮਾਂ ਦਾ ਅਨਮੋਲ ਖਜਾਨਾ ਹੈ, ਜਿਸ ਨਾਲ ਆਮ ਜ਼ਿੰਦਗੀ ਖ਼ਾਸ ਹੋ ਜਾਂਦੀ ਹੈ। ਇਹ ਸਕੀਮਾਂ ਮਰਦਾਂ ਤੇ ਔਰਤਾਂ ਲਈ ਬਰਾਬਰ ਮਹੱਤਤਾ ਰੱਖਦੀਆਂ ਹਨ। ਬੈਂਕ ਦੇ ਕੁੱਝ ਖ਼ਾਸ ਪਹਿਲੂਆਂ ‘ਤੇ ਗੱਲਬਾਤ ਕਰਦਿਆਂ ਸਥਾਨਕ ਸ਼ਾਖਾ ਪ੍ਰਬੰਧਕ ਦਿਵਜੋਤ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਐਨ. ਪੀ. ਐੱਸ. ਵੰਤਸ਼ੁਲਾ ਵਿਚ 18 ਸਾਲ ਤੋਂ ਘੱਟ ਕਿਸੇ ਵੀ ਵਿਅਕਤੀ ਲਈ ਉਸ ਦੇ ਗਾਰਡੀਅਨ ਮਹਿਜ਼ 250 ਰੁਪਏ ਮਹੀਨੇ ਦੀ ਬੱਚਤ ਵਿਚ ਪੈਨਸ਼ਨ ਦਾ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਬੈਂਕ ਦੇ ਉਨ੍ਹਾਂ ਤਮਾਮ ਬੱਚਤ ਖਾਤਾ ਧਾਰਕਾਂ ਲਈ ਇੱਕ ਅਜਿਹੀ ਲਾਹੇਵੰਦ ਬੀਮਾ ਸਕੀਮ ਜਿਹੜੀ ਸ਼ਾਇਦ ਕਿਸੇ ਹੋਰ ਬੈਂਕ ਵਿਚ ਨਾ ਹੋਵੇ। ਖਾਸ ਕਰ ਕੇ ਇੰਨੀ ਵੱਡੀ ਰਕਮ ਜਿਸ ਵਿਚ ਮਹਿਜ਼ 8 ਰੁਪਏ ਰੋਜ਼ ਅਦਾ ਕਰ ਕੇ ਜੇਕਰ ਕਿਸੇ ਨਾਲ ਕੋਈ ਅਣਸੁਖਾਂਵੀ ਦੁਰਘਟਨਾ ਹੋ ਜਾਵੇ ਤਾਂ ਉਸ ਵਿਅਕਤੀ ਦੇ ਵਾਰਸਾਂ ਨੂੰ 60 ਲੱਖ ਰੁਪਏ ਤੱਕ ਬੈਂਕ ਵਲੋਂ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਸਕੀਮ ਵਿਚ ਜੇਕਰ ਉਹ ਅਪਾਹਜ ਅਵਸਥਾ ਵਿਚ ਵੀ ਹੋ ਜਾਵੇ ਤਾਂ ਵੀ ਇੱਕ ਵੱਡੀ ਰਕਮ ਉਸ ਦੀ ਮਦਦ ਲਈ ਦਿੱਤੀ ਜਾਂਦੀ ਹੈ। ਕਿਸਾਨਾਂ ਲਈ ਨਾਮਾਤਰ ਵਿਆਜ ‘ਤੇ ਲੱਖਾਂ ਰੁਪਏ ਦੀ ਲਿਮਟ ਦਾ ਪ੍ਰਾਵਧਾਨ ਹੈ ਤੇ ਗੋਲਡ ਲੋਨ ਵਿਚ ਤਾਂ ਬੈਂਕ ਦਾ ਮੁਕਾਬਲਾ ਹੋਰ ਕਿਸੇ ਨਾਲ ਨਹੀਂ ਕਿਉਂ ਬੇਹੱਦ ਘੱਟ ਵਿਆਜ ਤੇ ਇਸ ਲੋਨ ਦੀ ਉਪਲਬਧਤਾ ਮੌਜੂਦ ਹੈ। ਬੈਂਕ ਵਿਚ ਲਾਕਰ ਦੀ ਵਿਵਸਥਾ ਤੋਂ ਇਲਾਵਾ ਪ੍ਰਾਈਵੇਟ ਕਰਮਚਾਰੀਆਂ ਤੇ ਦੁਕਾਨਦਾਰਾਂ ਲਈ ਕਈ ਦਰਜਨ ਅਜਿਹੀਆਂ ਸਕੀਮਾਂ ਹਨ, ਜੋ ਕਿਸੇ ਹੋਰ ਬੈਂਕ ਕੋਲ ਮੌਜੂਦ ਨਹੀਂ।
ਪਿਛਲੀ ਖ਼ਬਰ ਸਵਿਫ਼ਟ ਕਾਰ ਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਚਾਲਕ ਫ਼ਰਾਰ ਅਗਲੀ ਖ਼ਬਰ ਦਿੱਲੀ ਵਿਚ ਵਿਦਿਆਰਥੀਆਂ ’ਤੇ ਲਾਠੀਚਾਰਜ ਲੋਕਤੰਤਰ ‘ਤੇ ਹਮਲਾ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।