03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਰਕਾਰਾਂ ਤੋਂ ਅੱਜ ਤੱਕ ਮਿਹਨਤਕਸ਼ਾਂ ਨੂੰ ਲਾਠੀਆਂ ਤੇ ਤਸ਼ੱਦਦ ਹੀ ਮਿਲਿਆ- ਬਸਪਾ ਆਗੂ

ਅਜੀਤ ਡੈਸਕ 24-07-2026
ਮਲੌਦ, 23 ਜੁਲਾਈ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਸਰਕਲ ਮਲੌਦ ਦੇ ਜੋਨ ਇੰਚਾਰਜ ਕੁਲਵੰਤ ਸਿੰਘ ਰੋੜੀਆਂ ਅਤੇ ਕਿਸਾਨ ਆਗੂ ਕਾਮਰੇਡ ਨਛੱਤਰ ਸਿੰਘ ਪੰਧੇਰ ਖੇੜੀ ਨੇ ਪਿੰਡ ਬੇਰ ਕਲਾਂ ਵਿਖੇ ਖੰਨਾ ਵਿਖੇ ਮਨਰੇਗਾ ਮਜ਼ਦੂਰਾਂ ਅਤੇ ਦਿੱਲੀ ਵਿਖੇ ਧਰਨਾਕਾਰੀ ਵਿਦਿਆਰਥੀਆਂ ਤੇ ਅੰਨੇਵਾਹ ਲਾਠੀਚਾਰਜ ਨਾਲ ਤਸ਼ੱਦਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਤੱਕ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਹੋਰਨਾਂ ਮਿਹਨਤਕਸ਼ਾਂ ਨੂੰ ਸਿਆਸੀ ਪਾਰਟੀਆਂ ਤੋਂ ਚੋਣਾਂ ਤੋਂ ਪਹਿਲਾ ਲਾਰੇ ਅਤੇ ਚੋਣਾਂ ਤੋਂ ਬਾਅਦ ਲਾਠੀਆਂ ਅਤੇ ਤਸ਼ੱਦਦ ਹੀ ਨਸੀਬ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਉਂਦੇ ਹੁੰਦੇ ਸਨ ਕਿ ‘ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ’ ਪਰ ਹੁਣ ਪਿਛਲੇ ਕਈ ਮਹੀਨਾ ਤੋਂ ਉਨ੍ਹਾਂ ਦੇ ਚੁੱਲੇ ਵੀ ਠੰਡੇ ਕਰਕੇ ਹੁਣ ਲਾਠੀਆਂ ਬਰਸਾਂ ਰਹੇ ਹਨ ਅਤੇ ਪੁਲਸੀਆਂ ਜੋਰ ਤੇ ਉਨ੍ਹਾਂ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ। ਇਸੇ ਤਰ੍ਹਾਂ ਲੋਕਾਂ ਦੀ ਗੰਦਗੀ ਸਾਫ਼ ਕਰਨ ਵਾਲੇ ਸਫ਼ਾਈ ਕਾਮਿਆਂ ਅਤੇ ਸੀਵਰਮੈਨਾਂ ਨੂੰ ਆਪਣੇ ਨਾਲ ਹੋ ਰਹੇ ਵਿੱਤੀ, ਮਾਨਸਿਕ ਅਤੇ ਸਮਾਜਿਕ ਸ਼ੋਸ਼ਣ ਨੂੰ ਰੋਕਣ ਲਈ ਧਰਨਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਜਦਕਿ ਸਾਢੇ ਚਾਰ ਸਾਲ ਇਨ੍ਹਾਂ ਨਾਲ ਵਾਅਦੇ ਕਰਕੇ ਹੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਧਰਨੇ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਬਸਪਾ ਦਾ ਉਦੇਸ਼ ਜਨਤਾ ਨੂੰ ਸਕੀਮਾਂ ਦੇ ਨਾਮ ’ਤੇ ਮੰਗਤੇ ਬਣਾਉਣਾ ਨਹੀਂ ਸਗੋਂ ਅਜਿਹਾ ਸ਼ਾਸਨ ਦੇਣਾ ਹੈ ਜਿਸ ਵਿੱਚ ਹਰ ਵਿਅਕਤੀ ਨੂੰ ਉਸਦਾ ਬਣਦਾ ਹੱਕ ਮਿਲੇ ਅਤੇ ਸਨਮਾਨ ਦੀ ਜ਼ਿੰਦਗੀ ਮਿਲੇ। ਇਸ ਮੌਕੇ ਦਰਬਾਰਾ ਸਿੰਘ ਸਹਾਰਨ ਮਾਜਰਾ, ਮਿਸਤਰੀ ਇਕਬਾਲ ਸਿੰਘ ਬੇਰ ਖੁਰਦ, ਪਰਸ਼ਣ ਸਿੰਘ ਗੋਸਲਾ, ਸਿਮਰਨਜੀਤ ਸਿੰਘ ਬੇਰ ਕਲਾਂ, ਰਾਮ ਸਿੰਘ ਬੇਰ ਕਲਾਂ, ਕੁਲਦੀਪ ਸਿੰਘ ਬੇਰ ਖੁਰਦ, ਰਾਜਿੰਦਰ ਸਿੰਘ ਬੇਰ ਕਲਾਂ, ਜਗਰੂਪ ਸਿੰਘ, ਗੁਰਵੀਰ ਸਿੰਘ, ਗੁਰਜੀਤ ਸਿੰਘ, ਮਿਸਤਰੀ ਮੋਹਣ ਸਿੰਘ, ਜੀਤਾ ਸਿੰਘ ਚੋਮੋਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 7 ਸਾਲਾ ਬੱਚਾ ਲਾਪਤਾ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੇਕੇ ਘਰ ਫੇਰਾ ਪਾਉਣ ਆਈ ਨਵ-ਵਿਆਹੁਤਾ ਭੇਦਭਰੇ ਢੰਗ ਨਾਲ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।