05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਅਨੁਵਾਦਿਤ ਪੁਸਤਕ ‘ਦਿਨ ਦੇ 24 ਘੰਟਿਆਂ ਨੂੰ ਕਿਵੇਂ ਜਿਊਣਾ ਹੈ’ ਕੀਤੀ ਲੋਕ ਅਰਪਣ

ਅਜੀਤ ਡੈਸਕ 23-07-2026
ਕੁਹਾੜਾ, 22 ਜੁਲਾਈ (ਸੰਦੀਪ ਸਿੰਘ ਕੁਹਾੜਾ)-ਨਾਇਬ ਰਸਾਲਦਾਰ ਬਸਤਾ ਸਿੰਘ ਸਰਕਾਰੀ ਹਾਈ ਸਕੂਲ ਉੱਪਲ ਵਿਖੇ ਇੱਕ ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਲੇਖਕ ਅਰਨਲਡ ਬੈਨੇਟ ਦੀ ਪ੍ਰੇਰਣਾਦਾਇਕ ਪੁਸਤਕ ਦਾ ਪੰਜਾਬੀ ਅਨੁਵਾਦ ‘ਦਿਨ ਦੇ 24 ਘੰਟਿਆਂ ਨੂੰ ਕਿਵੇਂ ਜਿਊਣਾ ਹੈ’ ਦਾ ਲੋਕ ਅਰਪਣ ਕੀਤਾ ਗਿਆ। ਹੈੱਡ ਮਾਸਟਰ ਨਵਦੀਪ ਸ਼ਰਮਾ ਅਤੇ ਇੰਗਲਿਸ਼ ਮਿਸਟ੍ਰੈੱਸ ਪ੍ਰਿਤਪਾਲ ਕੌਰ ਵਲੋਂ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਨਵਦੀਪ ਸ਼ਰਮਾ ਨੇ ਕਿਹਾ ਕਿ ਅੱਜ ਦੇ ਰੁਝੇਵੇਂ ਭਰੇ ਜੀਵਨ ਵਿਚ ਸਮੇਂ ਦਾ ਸੁਚੱਜਾ ਪ੍ਰਬੰਧਨ ਹਰ ਵਿਅਕਤੀ ਲਈ ਬਹੁਤ ਮਹੱਤਵਪੂਰਨ ਹੈ। ਇਹ ਪੁਸਤਕ ਪਾਠਕਾਂ ਨੂੰ ਸਮੇਂ ਦੀ ਕਦਰ ਕਰਨ, ਸਵੈ-ਅਨੁਸ਼ਾਸਨ ਅਪਣਾਉਣ ਅਤੇ ਜੀਵਨ ਨੂੰ ਹੋਰ ਸਾਰਥਿਕ ਢੰਗ ਨਾਲ ਜਿਊਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂਕਿਹਾ ਕਿ ਪੁਸਤਕਾਂ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਜੇਕਰ ਵਿਦਿਆਰਥੀ ਸਮੇਂ ਦੀ ਸਹੀ ਵਰਤੋਂ ਦੀ ਆਦਤ ਛੋਟੀ ਉਮਰ ਤੋਂ ਹੀ ਵਿਕਸਿਤ ਕਰ ਲੈਣ ਤਾਂ ਉਹ ਜੀਵਨ ਦੇ ਹਰ ਖੇਤਰ ਵਿਚ ਸਫਲਤਾ ਹਾਸਲ ਕਰ ਸਕਦੇ ਹਨ। ਇਸ ਮੌਕੇ ਸਕੂਲ ਲਾਇਬ੍ਰੇਰੀ ਨੂੰ ਪੰਜ ਪੁਸਤਕਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਮੰਚ ਸੰਚਾਲਕ ਸੀਨੀਅਰ ਅਧਿਆਪਕ ਗੁਲਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਤੋਂ ਸੇਧ ਲੈ ਕੇ ਸਾਹਿੱਤਿਕ ਸਫ਼ਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿਤਪਾਲ ਕੌਰ, ਸਰਬਜੀਤ ਕੌਰ, ਜਸਦੀਪ ਕੌਰ, ਕੁਲਪ੍ਰੀਤ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਕੌਰ, ਰਾਣੀ ਅਤੇ ਮਨਦੀਪ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ -ਮਾਮਲਾ ਭਾਰਤ-ਅਮਰੀਕਾ ਸਮਝੌਤੇ ਰੱਦ ਕਰਨ ਸੰਬੰਧੀ- ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਕਿਸਾਨ ਜਥੇਬੰਦੀਆਂ ਨੇ 4 ਘੰਟ... ਅਗਲੀ ਖ਼ਬਰ ਗਾਰਡਨ ਵੈਲੀ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।