05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

-ਮਾਮਲਾ ਭਾਰਤ-ਅਮਰੀਕਾ ਸਮਝੌਤੇ ਰੱਦ ਕਰਨ ਸੰਬੰਧੀ- ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਕਿਸਾਨ ਜਥੇਬੰਦੀਆਂ ਨੇ 4 ਘੰਟੇ ਟੋਲ ਪਲਾਜ਼ਾ ਚੌਂਕੀਮਾਨ ’ਤੇ ਧਰਨਾ ਦਿੱਤਾ, ਟੋਲ ਪਲਾਜ਼ਾ ਕੀਤਾ ਟੋਲ ਮੁਕਤ

ਅਜੀਤ ਡੈਸਕ 23-07-2026

ਚੌਂਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਟੋਲ ਪਲਾਜ਼ਾ ਚੌੰਂਕੀਮਾਨ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਨੇ ਆਪਣੀਆਂ ਹਮਖਿਆਲੀ ਜੱਥੇਬੰਦੀਆਂ ਬੀਕੇਯੂ ਲੱਖੋਵਾਲ, ਬੀਕੇਯੂ ਰਾਜੇਵਾਲ, ਬੀਕੇਯੂ ਕਾਦੀਆ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ (ਅੱਡਾ ਚੌਂਕੀਮਾਨ), ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਲੁਧਿਆਣਾ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਧਰਨਾ ਦਿੱਤਾ ਗਿਆ ਤੇ 11 ਵਜੇ ਤੋਂ 3 ਵਜੇ ਤੱਕ ਟੋਲ ਪਲਾਜ਼ਾ ਟੋਲ ਮੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਾ: ਮਹਿੰਦਰ ਸਿੰਘ ਕਮਾਲਪੁਰਾ, ਜਥੇਦਾਰ ਹਰਬਖਸ਼ੀਸ਼ ਸਿੰਘ ਰਾਏਕੋੇਟ, ਪ੍ਰਧਾਨ ਮਨਜਿੰਦਰ ਸਿੰਘ ਛੋਕਰ ਮੋਰਕਰੀਮਾਂ, ਪ੍ਰਧਾਨ ਜੋਗਿੰਦਰ ਸਿੰਘ ਮਲਸੀਹਾਂ, ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਮਾ: ਗੁਰਮਿੰਦਰ ਸਿੰਘ ਦਾਖਾ, ਮਾ: ਜਸਦੇਵ ਸਿੰਘ, ਪ੍ਰਧਾਨ ਮਨਪ੍ਰੀਤ ਸਿੰਘ ਗੋਦਵਾਲ, ਪ੍ਰਧਾਨ ਗੁਰਜੀਤ ਸਿੰਘ ਗਿੱਲ, ਮਨਦੀਪ ਸਿੰਘ, ਨਵਦੀਪ ਕੌਰ ਗਿੱਲ, ਸੁਖਦੇਵ ਸਿੰਘ, ਹਰੀ ਸਿੰਘ ਕੋਟਮਾਨ, ਸਤਬੀਰ ਸਿੰਘ ਬੋਪਾਰਾਏ, ਜਸਵਿੰਦਰ ਸਿੰਘ ਮੰਡਿਆਣੀ, ਰਘਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ 28 ਜੁਲਾਈ ਨੂੰ ਭਾਰਤ ਅਮਰੀਕਾ ਸਮਝੌਤੇ ਉੱਪਰ ਦਸਤਖ਼ਤ ਕਰਦੀ ਹੈ ਤਾਂ 28 ਜੁਲਾਈ ਨੂੰ ਹੀ ਪੂਰੇ ਭਾਰਤ ਵਿਚ ਕਾਲੇ ਦਿਨ ਵਜੋਂ ਮਨਾਉਣ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਪੂਰਾ ਭਾਰਤ ਬੰਦ ਕੀਤਾ ਜਾਵੇਗਾ ਤੇ ਵੱਡਾ ਕਿਸਾਨ ਅੰਦੋਲਨ ਸ਼ੁਰੂ ਹੋਵੇਗਾ ਜੋ ਕਿ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ ਤੱਕ ਫੈਲੇਗਾ, ਇਹ ਕਾਲਾ ਸਮਝੌਤਾ ਹਰ ਵਰਗ ਨੂੰ ਵੱਡੀ ਆਰਥਿਕ ਸੱਟ ਮਾਰੇਗਾ ਤੇ ਬੇਰੁਜ਼ਗਾਰੀ ਹੋਰ ਵੱਧ ਜਾਵੇਗੀ ਤੇ ਇਸ ਦੇ ਨਾਲ ਹੀ ਦੇਸ਼ ਦੂਜੀ ਵਾਰ ਗੁਲਾਮ ਹੋਣ ਵੱਲ ਵੱਧਣ ਲੱਗ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਅਮਰੀਕਾ ਸਮਝੌਤਾ ਕਰਕੇ ਤੇ ਪੰਜਾਬ ਸਰਕਾਰ ਸੋਧੀ ਹੋਈ ਲੈਂਡ ਪੂਲਿੰਗ ਪਾਲਸੀ ਨਾਲ ਦੇਸ਼ ਦੇ ਅੰਨਦਾਤੇ ਨੂੰ ਘਰੋਂ ਬੇਘਰ ਕਰਕੇ ਉਨ੍ਹਾਂ ਦੀਆਂ ਉਪਜਾਊ ਜ਼ਮੀਨਾਂ ’ਤੇ ਕਾਰਪੋਰੇਟ ਘਰਾਣਿਆ ਦਾ ਕਬਜ਼ਾ ਕਰਵਾਉਣਾ ਚਾਹੁੰਦੀਆਂ ਹਨ ਪਰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ’ਤੇ ਸਰਕਾਰਾਂ ਦੀਆਂ ਕੌਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ । ਇਸ ਮੌਕੇ ਆਗੂਆਂ ਨੇ ਧਰਨੇ ਨੂੰ ਸਫ਼ਲ ਬਣਾਉਣ ਲਈ ਟੋਲ ਪਲਾਜ਼ਾ ਚੌਂਕੀਮਾਨ ’ਤੇ ਪਹੁੰਚੇ ਕਿਸਾਨਾਂ ਵੀਰਾਂ ਸਮੇਤ ਹਰ ਵਰਗ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੀ ਏਕਤਾ ਹੀ ਸਾਡੀ ਜਿੱਤ ਹੈ ਤੇ ਕਿਸਾਨ ਮਜ਼ਦੂਰ ਜਿੰਦਾਬਾਦ ਦੇ ਨਾਅਰਿਆਂ ਨਾਲ ਕੇਂਦਰ ਤੇ ਪੰਜਾਬ ਸਰਕਾਰ ਨੁੰ ਚਿਤਾਵਨੀ ਦਿੱਤੀ ਕਿ ਕੇਂਦਰ ਭਾਰਤ ਅਮਰੀਕਾ ਸਮਝੌਤੇ ’ਤੇ ਦਸਤਖ਼ਤ ਨਾ ਕਰੇ ਤੇ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਸੀ ਰੱਦ ਕਰੇ। ਇਸ ਮੌਕੇ ਨਿਰਮਲ ਸਿੰਘ ਕੋਠੇ ਹਾਂਸ, ਬਲਵਿੰਦਰ ਸਿੰਘ ਹਾਂਸ, ਬਲਵਿੰਦਰ ਸਿੰਘ ਕਮਾਲਪੁਰਾ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਅਮਨਾ ਧਾਲੀਵਾਲ, ਚਰਨਾਂ ਫੌਜੀ ਗੁੜੇ, ਕਮਲਜੀਤ ਸਿੰਘ ਰੂਪਾਪੱਤੀ, ਬਲਦੇਵ ਸਿੰਘ ਛੱਜਾਵਾਲ, ਸਾਬਕਾ ਸਰਪੰਚ ਕਰਨੈਲ ਸਿੰਘ ਲੀਹਾਂ, ਤੇਜਿੰਦਰ ਸਿੰਘ ਲੀਹਾਂ, ਮਨਜੀਤ ਸਿੰਘ ਲੀਂਹਾਂ, ਅਤਿੰਦਰਪਾਲ ਸਿੰਘ ਮੋਹੀ, ਹਰਮਿੰਦਰ ਸਿੰਘ, ਮਾ: ਕੁਲਵਿੰਦਰ ਸਿੰਘ ਛੋਕਰਾਂ, ਸਿਵਦੇਵ ਸਿੰਘ ਕਾਲਸਾਂ, ਗੁਰਮੀਤ ਸਿੰੰਘ ਉਮਰਪੁਰਾ, ਕੇਹਰ ਸਿੰਘ ਬੁਰਜ, ਅੰਮ੍ਰਿਤਪਾਲ ਸਿੰਘ ਨੱਥੋਵਾਲ, ਅੰਮ੍ਰਿਤ ਝੋਰੜਾਂ, ਬਲਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਵੀਰ ਹਾਜ਼ਰ ਸਨ।

ਪਿਛਲੀ ਖ਼ਬਰ ਦੇਰ ਰਾਤ ਮੁੱਖ ਬਾਜ਼ਾਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਦੋ ਨੌਜਵਾਨਾਂ ’ਤੇ ਬੇਸਬਾਲ ਬੈਟਾਂ ਨਾਲ ਜਾਨਲੇਵਾ ਹਮਲਾ ਕਮਲ... ਅਗਲੀ ਖ਼ਬਰ ਅਨੁਵਾਦਿਤ ਪੁਸਤਕ ‘ਦਿਨ ਦੇ 24 ਘੰਟਿਆਂ ਨੂੰ ਕਿਵੇਂ ਜਿਊਣਾ ਹੈ’ ਕੀਤੀ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।