ਡੇਹਲੋਂ, 22 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਡੇਹਲੋਂ ਵਿਖੇ ਬਲਾਕ ਦੇ ਸਮੂਹ ਸਰਪੰਚਾਂ ਸਮੇਤ ਮੋਹਤਵਰ ਵਿਅਕਤੀਆਂ ਨਾਲ ਲੋਕ ਮਸਲਿਆਂ ਸੰਬੰਧੀ ਸ਼ਿਕਾਇਤਾਂ ਸੰਬੰਧੀ ਅਹਿਮ ਮੀਟਿੰਗ ਕੀਤੀ ਗਈ, ਜਿਸ ਦੌਰਾਨ ਥਾਣਾ ਡੇਹਲੋਂ, ਮਾਲ ਵਿਭਾਗ, ਬੀ. ਡੀ. ਪੀ. ਓ. ਡੇਹਲੋਂ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਸਮੇਤ ਸਟਾਫ਼ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਸਮੇਤ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਚਰਚਾ ਹੋਈ ਅਤੇ ਮੌਕੇ ਤੇ ਹੱਲ ਕਰਨ ਦਾ ਦਾਅਵਾ ਕੀਤਾ ਗਿਆ। ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਚੱਲ ਰਹੇ ਵਿਕਾਸ ਕਾਰਜਾਂ ਸੰਬੰਧੀ ਚਰਚਾ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਅਤੇ ਪਿੰਡਾਂ ਦੇ ਵਿਕਾਸ ਲਈ ਹੋਰ ਗਰਾਂਟ ਦੀ ਮੰਗ ਰੱਖੀ, ਜਿਸ ਦੇ ਮੱਦੇਨਜ਼ਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਿੱਥੇ ਵਿਕਾਸ ਕਾਰਜਾਂ ਲਈ ਵੱਡੀ ਰਾਸ਼ੀ ਵਿਚ ਗਰਾਂਟ ਦੇਣ ਦਾ ਵਾਅਦਾ ਕੀਤਾ, ਉਸ ਦੇ ਨਾਲ ਹੀ ਬਲਾਕ ਅਧਿਕਾਰੀਆਂ ਨੂੰ ਸਰਬਪੱਖੀ ਵਿਕਾਸ ਲਈ ਹਦਾਇਤਾਂ ਜਾਰੀ ਕੀਤੀਆਂ। ਵਿਧਾਇਕ ਸੰਗੋਵਾਲ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਪੰਜਾਬ ਸਰਕਾਰ ਵਲੋਂ ਸਖ਼ਤ ਹਦਾਇਤ ਕਰਦਿਆਂ ਪਿੰਡਾਂ ਅੰਦਰ ਵਿਕਾਸ ਕੰਮਾਂ ਨੂੰ ਜਾਰੀ ਰੱਖਣ ਲਈ ਬਲਾਕ ਵਿਕਾਸ ਅਧਿਕਾਰੀ ਪੰਚਾਇਤਾਂ ਨਾਲ ਮਿਲ ਕੇ ਕੰਮ ਕਰਨ, ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਵਿਭਾਗ ਮੁਸਤੈਦੀ ਨਾਲ ਕੰਮ ਕਰੇ ਅਤੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅੰਦਰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਸਮੇਂ ਪੀ. ਏ. ਜਸਵਿੰਦਰ ਸਿੰਘ ਜੱਸੀ, ਸੰਮਤੀ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਮਾਰਕੀਟ ਕਮੇਟੀ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਓਲ ਗੁਰਮ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਰਾਜ ਸਿੰਘ ਸੋਨੂੰ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ ਡੇਹਲੋਂ, ਸੰਮਤੀ ਮੈਂਬਰ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਟਰੱਕ ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਸਿੰਦਾ ਲਹਿਰਾ, ਸੰਮਤੀ ਮੈਂਬਰ ਜਸਵੰਤ ਸਿੰਘ ਮੁਕੰਦਪੁਰ, ਸੰਮਤੀ ਮੈਂਬਰ ਹਰਜੋਧ ਸਿੰਘ ਗੁਰਮ, ਪੰਚ ਅੰਕੁਸ਼ ਗੋਇਲ ਡੇਹਲੋਂ, ਸਰਪੰਚ ਸਰਬਪ੍ਰੀਤ ਸਿੰਘ ਹੈਪੀ ਧਰੌੜ, ਸਰਪੰਚ ਗੁਰਸੇਵਕ ਸਿੰਘ ਗੋਪਾਲਪੁਰ, ਮਨਿੰਦਰਦੀਪ ਸਿੰਘ ਗਗਨ ਕਾਲਖ, ਸਰਪੰਚ ਜਗਜੀਤ ਸਿੰਘ ਦੋਲੋਂ ਖ਼ੁਰਦ, ਸਰਪੰਚ ਕਾਕਾ ਦੋਲੋਂ ਕਲਾਂ, ਸਰਪੰਚ ਪੱਪੂ ਢੋਡੇ, ਸਰਪੰਚ ਅਮਨਦੀਪ ਸਿੰਘ ਸ਼ੰਕਰ, ਸਰਪੰਚ ਪਰਮਜੀਤ ਸਿੰਘ ਬੁਟਾਹਰੀ, ਪੰਚ ਸੋਨੀ ਡੇਹਲੋਂ, ਸਰਪੰਚ ਗੁਰਚਰਨਪਾਲ ਸਿੰਘ ਪੋਹੀੜ, ਸਰਪੰਚ ਰਣਜੀਤ ਸਿੰਘ ਨੰਗਲ, ਸਰਪੰਚ ਲੱਕੀ ਗਰੇਵਾਲ ਮਹਿਮਾ ਸਿੰਘਵਾਲਾ, ਸਰਪੰਚ ਹਰਤੇਜ ਸਿੰਘ ਸੀਲੋਂ, ਸਰਪੰਚ ਸਤਵੀਰ ਸਿੰਘ ਲਾਲੀ ਪੱਦੀ, ਇਕਬਾਲ ਸਿੰਘ ਖੱਟੜਾ, ਸਰਪੰਚ ਜਗਦੇਵ ਸਿੰਘ ਲਹਿਰਾ, ਸਰਪੰਚ ਜਗਦੇਵ ਸਿੰਘ ਆਸੀ ਕਲਾ, ਸੁਖਦੇਵ ਸਿੰਘ ਡੇਹਲੋਂ, ਬਲਾਕ ਪ੍ਰਧਾਨ ਹਰਜੀਤ ਸਿੰਘ ਕਿਲ੍ਹਾ ਰਾਏਪੁਰ, ਬਲਾਕ ਪ੍ਰਧਾਨ ਇਕਬਾਲ ਸਿੰਘ ਕਾਲਖ, ਮਨਜਿੰਦਰ ਸਿੰਘ ਮਨੀ ਨਾਰੰਗਵਾਲ, ਸਰਪੰਚ ਰਘੁਵਿੰਦਰ ਸਿੰਘ ਸਾਇਆਂ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਪੰਚਾਇਤਾਂ ਤੇ ਮੋਹਤਵਰ ਆਗੂ ਹਾਜ਼ਰ ਸਨ।