02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਗੁੱਡਅਰਥ ਸਕੂਲ ਸਿਆੜ ਵਿਖੇ ‘ਅੰਤਰਰਾਸ਼ਟਰੀ ਉਲੰਪਿਅਡ’ ਵਿਚ ਜੇਤੂ ਵਿਦਿਆਰਥੀ ਸਨਮਾਨਿਤ

ਅਜੀਤ ਡੈਸਕ 23-07-2026

ਡੇਹਲੋਂ, 22 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਗੁੱਡਅਰਥ ਸਕੂਲ ਕਾਨਵੈਂਟ ਸਕੂਲ ਸਿਆੜ ਦੇ ‘ਅੰਤਰਰਾਸ਼ਟਰੀ ਉਲੰਪਿਅਡ’ ਵਿਚ ਵੱਡੀ ਪੱਧਰ ‘ਤੇ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਅਮਰਜੀਤ ਸਿੰਘ ਸਿੱਧੂ ਵਲੋਂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਕੂਲ ਪ੍ਰਬੰਧਕਾਂ ਨੇ ਦੱਸਿਆਂ ਕਿ ਕੁੱਲ 783 ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਚ ਭਾਗ ਲਿਆ। ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਅਮਰਵੀਰ ਸਿੰਘ ਸਰੋਏ ਅਤੇ ਮਹਿਕਦੀਪ ਕੌਰ ਨੇ ਪੰਜਾਬ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ ਅਤੇ 72 ਬੱਚਿਆਂ ਨੇ ਸੋਨ ਤਗਮੇ, 24 ਚਾਂਦੀ ਦੇ ਤਗਮੇ ਅਤੇ 25 ਕਾਂਸੇ ਦੇ ਤਗਮੇ ਪ੍ਰਾਪਤ ਕੀਤੇ। ਉਲੰਪਿਅਡ ਕਮੇਟੀ ਵਲੋਂ ਸਕੂਲ ਦੇ 21 ਅਧਿਆਪਕਾਂ ਨੂੰ ਵੀ ਉਨ੍ਹਾਂ ਦੀਆਂ ਵਿੱਦਿਅਕ ਪ੍ਰਤੀਆਂ ਸੰਬੰਧੀ ਸੇਵਾਵਾਂ ਨੂੰ ਦੇਖਦਿਆਂ ‘ਬੈੱਸਟ ਟੀਚਰ’ ਦਾ ਐਵਾਰਡ ਦਿੱਤਾ ਗਿਆ। ਗੁੱਡਅਰਥ ਸਕੂਲ ਦੀ ਓਵਰਆਲ ਪ੍ਰਾਪਤੀ ਬਦਲੇ ਸਕੂਲ ਨੂੰ ‘ਗੋਲਡਨ ਸਕੂਲ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੀਖਿਆਵਾਂ ਉਲੰਪਿਅਡ ਵਿਭਾਗ ਦੇ ਮੁਖੀ ਗੁਰਪਿੰਦਰ ਕੌਰ ਅਤੇ ਪ੍ਰਭਜੋਤ ਕੌਰ ਹੋਰਾਂ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਹਨ। ਇਨਾਮ ਵੰਡ ਸਮਾਰੋਹ ਦੇ ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਨਵੀਨ ਬਾਂਸਲ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਮਿਹਨਤੀ ਸਟਾਫ਼ ਨੂੰ ਜਾਂਦਾ ਹੈ। ਇਸ ਸਮੇਂ ਸਕੂਲ ਦੇ ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਮਨਦੀਪ ਕੌਰ ਪੰਧੇਰ, ਪ੍ਰਿਤਪਾਲ ਕੌਰ ਸਿੱਧੂ ਅਤੇ ਹਰਮਨਦੀਪ ਕੌਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਵਿਧਾਇਕ ਸੰਗੋਵਾਲ ਨੇ ਡੇਹਲੋਂ ਵਿਖੇ ਪੰਚਾਇਤਾਂ ਸਮੇਤ ਮੁਹਤਬਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਗਲੀ ਖ਼ਬਰ ਖੰਨਾ ਵਿਚ ਚੱਲਦੀ ਕਾਰ ’ਤੇ ਹਵਾਈ ਫਾਇਰਾਂ ਦਾ ਮਾਮਲਾ ਸ਼ੱਕੀ-ਖੰਨਾ ਪੁਲਿਸ ਨੇ ਸੋਨੀ ਤੇ ਲੱਕੀ ਨਾਂਅ ਦੇ 2 ਵਿਅਕਤੀ ਕੀਤੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।