15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਨਗਰ ਕੌਂਸਲ ਪ੍ਰਧਾਨ ਕੁੰਦਰਾ ਨੇ ਨਵੇਂ ਸ਼ੋਅ ਰੂਮ ਦਾ ਕੀਤਾ ਉਦਘਾਟਨ

ਅਜੀਤ ਡੈਸਕ 19-07-2026
ਮਾਛੀਵਾੜਾ ਸਾਹਿਬ, 18 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਕੁਹਾੜਾ ਰੋਡ ‘ਤੇ ਸਥਿਤ ਪੈਟਰੋਲ ਪੰਪ ਨੇੜੇ ਕੱਪੜਿਆਂ ਤੇ ਬੂਟਾਂ ਦੀ ਮਸ਼ਹੂਰ ਕੰਪਨੀ ਇੱਕ ਸ਼ੋਅ ਰੂਮ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਦੇ ਲੋਕਾਂ ਨੂੰ ਪਹਿਲਾਂ ਵਧੀਆ ਕੱਪੜੇ ਤੇ ਬੂਟ ਆਦਿ ਲੈਣ ਲਈ ਲੁਧਿਆਣਾ, ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਇਸ ਸ਼ੋਅ ਰੂਮ ਦੇ ਖੁੱਲ੍ਹਣ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਜਾਵੇਗਾ। ਪ੍ਰਧਾਨ ਕੁੰਦਰਾ ਨੇ ਪ੍ਰਬੰਧਕ ਅੰਮ੍ਰਿਤਪਾਲ ਸਿੰਘ ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਸ਼ੋਅ ਰੂਮ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਜੋ ਆਪਣੀ ਮਨਪਸੰਦ ਦਾ ਸਮਾਨ ਸ਼ਹਿਰ ‘ਚੋਂ ਹੀ ਖ਼ਰੀਦ ਸਕਣਗੇ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ‘ਚ ਕੰਪਨੀ ਵਲੋਂ ਹਰ ਸਮਾਨ ‘ਤੇ 70 ਪ੍ਰਤੀਸ਼ਤ ਛੋਟ ਵੀ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਗਣਨਾ ਫਾਰਮ (ਐੱਸ.ਆਈ.ਆਰ.) ਲਈ ਅੱਜ ਐਤਵਾਰ ਵਿਸ਼ੇਸ਼ ਰਹੇਗਾ-ਡੀ.ਸੀ. ਹਿਮਾਸ਼ੂ ਜੈਨ ਅਗਲੀ ਖ਼ਬਰ ਐਸ. ਐਸ. ਪੀ. ਡਾ. ਆਹਲੂਵਾਲੀਆ ਵਲੋਂ ਤੀਜਾ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ ਸਫ਼ਲਤਾਪੂਰਵਕ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।