15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪੁਲਿਸ ਨੇ ਡਿੱਗਿਆ ਮੋਬਾਈਲ ਵਾਪਸ ਕੀਤਾ

ਅਜੀਤ ਡੈਸਕ 19-07-2026
ਮਲੌਦ, 18 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਥਾਣਾ ਮਲੌਦ ਵਿਖੇ ਤਾਇਨਾਤ ਥਾਣੇਦਾਰ ਅਮਰਜੀਤ ਸਿੰਘ ਤੇ ਮੁੱਖ ਮੁਨਸ਼ੀ ਹਰਮਿੰਦਰ ਸਿੰਘ ਨੂੰ ਸੂਆ ਪੁਲੀ ਪਿੰਡ ਚੋਮੋਂ ਤੋਂ ਡਿੱਗਿਆ ਲਵਾਰਸ ਮੋਬਾਈਲ ਫ਼ੋਨ ਮਿਲਿਆ। ਉਕਤ ਕਰਮਚਾਰੀਆਂ ਨੇ ਮੋਬਾਈਲ ਮਾਲਕ ਦੀ ਭਾਲ ਕੀਤੀ ਤਾਂ ਪਿੰਡ ਮਦਨੀਪੁਰ ਤੋਂ ਦਰਸ਼ਨ ਸਿੰਘ ਨੂੰ ਉਸ ਦੇ ਫ਼ੋਨ ਦੀਆਂ ਨਿਸ਼ਾਨੀਆਂ ਪੁੱਛ ਕੇ ਥਾਣੇ ਬੁਲਾ ਕੇ ਸੌਂਪ ਦਿੱਤਾ। ਦਰਸ਼ਨ ਸਿੰਘ ਨੇ ਮੋਬਾਈਲ ਪ੍ਰਾਪਤ ਕਰਨ ਉਪਰੰਤ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਬਿਲਕੁਲ ਵੀ ਆਸ ਨਹੀਂ ਸੀ ਕਿ ਮੇਰਾ ਮੋਬਾਈਲ ਫ਼ੋਨ ਮੈਨੂੰ ਮਿਲ ਜਾਵੇਗਾ। ਪਰ ਇਮਾਨਦਾਰੀ ਦੀ ਬਦੌਲਤ ਫ਼ੋਨ ਮਿਲ ਗਿਆ।
ਪਿਛਲੀ ਖ਼ਬਰ ਐਸ. ਐਸ. ਪੀ. ਡਾ. ਆਹਲੂਵਾਲੀਆ ਵਲੋਂ ਤੀਜਾ ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ ਸਫ਼ਲਤਾਪੂਰਵਕ ਸੰਪੰਨ ਅਗਲੀ ਖ਼ਬਰ ਭਾਈ ਗੁਰਜੀਤ ਸਿੰਘ ਹਰਿਉਂ ਦੇ ਮਾਤਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।