11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਛੋਟਾ ਖੰਨਾ ਰੋਡ ’ਤੇ ਟ੍ਰੈਫਿਕ ਸਮੱਸਿਆ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 14-07-2026

ਖੰਨਾ, 13 ਜੁਲਾਈ (ਹਰਜਿੰਦਰ ਸਿੰਘ ਲਾਲ)-ਛੋਟਾ ਖੰਨਾ ਰੋਡ ਤੇ ਪਾਣੀ ਵਾਲੀ ਟੈਂਕੀ ਨੰਬਰ ਤਿੰਨ ਤੋਂ ਲੈ ਕੇ ਸਪਰਿੰਗ ਡੇਲ ਸਕੂਲ ਤੱਕ ਦੁਕਾਨਦਾਰਾਂ ਨੇ ਸੜਕ ਤੇ ਆਮ ਪਬਲਿਕ ਦਾ ਆਉਣਾ-ਜਾਣਾ ਔਖਾ ਕਰ ਦਿੱਤਾ ਹੈ। ਇਸ ਸੜਕ ’ਤੇ ਸਾਰਾ ਦਿਨ ਟ੍ਰੈਫਿਕ ਜਾਮ ਲੱਗਿਆ ਰਹਿੰਦਾ ਹੈ ਕਿਉਂਕਿ ਦੁਕਾਨਦਾਰਾਂ ਦੇ ਸਮਾਨ ਕਾਰਨ ਇਹ ਸੜਕ 26 ਫੁੱਟ ਚੌੜੀ ਹੋਣ ਦੇ ਬਾਵਜੂਦ ਵੀ ਪਬਲਿਕ ਲਈ ਸਿਰਫ਼ 7 ਫੁੱਟ ਖਾਲੀ ਰਹਿ ਜਾਂਦੀ ਹੈ। ਪ੍ਰਸ਼ਾਸਨ ਦੇ ਧਿਆਨ ਵਿੱਚ ਸਾਰਾ ਮਾਮਲਾ ਹੋਣ ਦੇ ਬਾਵਜੂਦ ਵੀ ਕੋਈ ਹੱਲ੍ਹ ਨਹੀ ਹੋ ਰਿਹਾ। ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ. ਡੀ. ਬਾਂਸਲ ਨੇ ਦੱਸਿਆ ਕਿ ਇਨ੍ਹਾਂ ਦੁਕਾਨਦਾਰਾਂ ਤੋ ਪ੍ਰੇਸ਼ਾਨ ਆਮ ਪਬਲਿਕ ਦੀ ਸਮੱਸਿਆ ਨੂੰ ਲੈ ਕੇ ਅਸੀ ਨਗਰ ਕੌਂਸਲ, ਪੁਲਿਸ ਪ੍ਰਸਾਸ਼ਨ ਅਤੇ ਮੁੱਖ ਮੰਤਰੀ ਪੰਜਾਬ ਦੀ ਵੇਬ-ਸਾਈਟ ਰਾਹੀ ਮਾਮਲਾ ਚੁੱਕਿਆ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਠੋਸ ਕਰਵਾਈ ਨਹੀ ਕੀਤੀ। ਹਰ ਅਧਿਕਾਰੀ ਇੱਕ-ਦੂਜੇ ਤੇ ਜ਼ਿੰਮੇਵਾਰੀ ਸੁੱਟ ਰਿਹਾ ਹੈ। ਬਾਂਸਲ ਨੇ ਕਿਹਾ ਸੜਕਾਂ ਤੇ ਨਿਰਵਿਘਨ ਆਉਣ-ਜਾਣ ਦਾ ਪ੍ਰਬੰਧ ਹੋਣਾ ਲੋਕਾਂ ਦਾ ਮੁੱਢਲਾ ਮਨੁੱਖੀ ਅਧਿਕਾਰ ਹੈ ਅਤੇ ਇਨ੍ਹਾਂ ਅਧਿਕਾਰਾਂ ਦੀ ਰਾਖੀ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰੰਤੂ ਜਦ ਕਿਸੇ ਵਿਭਾਗ ਨੇ ਕੋਈ ਕਾਰਵਾਈ ਨਹੀ ਕੀਤੀ ਤਾਂ ਅਸੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਚੰਡੀਗੜ੍ਹ ਨੂੰ ਗੁਹਾਰ ਲਗਾਈ। ਕਮਿਸ਼ਨ ਵੱਲੋ ਕਾਰਵਾਈ ਕਰਨ ਲਈ ਐਸ. ਐਸ. ਪੀ. ਖੰਨਾ ਨੂੰ ਲਿਖਿਆ ਗਿਆ ਪਰ ਉਹ ਫਾਈਲ ਵੀ ਕਈ ਮਹੀਨੇ ਤੋ ਡੀ. ਐਸ. ਪੀ. ਖੰਨਾ ਕੋਲ ਪੈਡਿੰਗ ਪਈ ਹੈ ਜਿਸ ਤੋ ਸਪਸ਼ਟ ਹੈ ਕਿ ਜੇਕਰ ਕੋਈ ਇਨਸਾਫ਼ ਲੈਣਾ ਹੈ ਤਾ ਮਾਨਯੋਗ ਹਾਈਕੋਰਟ ਵਿੱਚ ਜਨ-ਹਿੱਤ ਪਟੀਸ਼ਨ ਦਾਖਲ ਕਰਨ ਤੋ ਇਲਾਵਾ ਕੋਈ ਦੂਜਾ ਬਦਲ ਨਹੀ ਹੈ। ਬਾਂਸਲ ਦੇ ਨਾਲ ਤਾਰਾ ਚੰਦ-ਜਨਰਲ ਸਕੱਤਰ, ਦਿਲਪ੍ਰੀਤ ਕੈਸ਼ੀਅਰ, ਨਵਜੀਤ ਸਿੰਘ, ਸਤਨਾਮ ਸਿੰਘ, ਨਵਜੀਤ ਸਿੰਘ ਸਨ।

ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਤੇ 5 ਗ੍ਰਾਮ ਆਈਸ ਸਮੇਤ 1 ਕਾਬੂ ਅਗਲੀ ਖ਼ਬਰ ਬੀ.ਸੀ.ਐੱਮ. ਆਰੀਆ ਸਕੂਲ ਨੇ ਲੜਕਿਆਂ ਦੇ ਸ਼ਤਰੰਜ ਟੂਰਨਾਮੈਂਟ ਦੀ ਕੀਤੀ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।