11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਬੀ.ਸੀ.ਐੱਮ. ਆਰੀਆ ਸਕੂਲ ਨੇ ਲੜਕਿਆਂ ਦੇ ਸ਼ਤਰੰਜ ਟੂਰਨਾਮੈਂਟ ਦੀ ਕੀਤੀ ਮੇਜ਼ਬਾਨੀ

ਅਜੀਤ ਡੈਸਕ 14-07-2026

ਫੁੱਲਾਂਵਾਲ, 13 ਜੁਲਾਈ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਸਿੰਗਲਾ ਇਨਕਲੇਵ ਦੇ ਬੀ.ਸੀ.ਐੱਮ. ਆਰੀਆ ਸਕੂਲ ਲਲਤੋਂ ਨੇ ਐੱਲ.ਐੱਸ.ਐੱਸ.ਸੀ. ਲੜਕਿਆਂ ਦੇ ਸ਼ਤਰੰਜ ਟੂਰਨਾਮੈਂਟ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ, ਜੋ ਮੁੱਖ ਆਰਬਿਟਰ ਦਿਨੇਸ਼ ਗੇਰਾ ਦੀ ਨਿਗਰਾਨੀ ਹੇਠ, ਆਰਬਿਟਰ ਸ਼ਿਲਪਾ, ਸੰਜੀਵ ਸ਼ਰਮਾ ਅਤੇ ਕਸ਼ਿਸ਼ ਸ਼ਰਮਾ ਦੇ ਸਹਿਯੋਗ ਨਾਲ ਕਰਵਾਏ ਗਿਆ, ਜਿਨ੍ਹਾਂ ਵਿਚ 32 ਸਕੂਲਾਂ ਦੇ ਅੰਡਰ 14, ਅੰਡਰ-17 ਅਤੇ ਅੰਡਰ-19 ਸ਼੍ਰੇਣੀਆਂ ਵਿਚ 300 ਵਿਦਿਆਰਥੀਆਂ ਨੇ ਆਪਣੀ ਰਣਨਿਤਿਕ ਸੋਚ, ਇਕਾਗਰਤਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਕ੍ਰਿਤਿਕਾ ਸੇਠ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ ਅਤੇ ਇਮਾਨਦਾਰੀ ਨਾਲ ਮੁਕਾਬਲਾ ਕਰਨ ਲਈ ਉਤਸ਼ਾਹਿਤ ਕੀਤਾ। ਇਸ ਸ਼ਤਰੰਜ ਟੂਰਨਾਮੈਂਟ ਵਿਚ ਅੰਡਰ-14 ਕੁੰਦਨ ਵਿੱਦਿਆ ਮੰਦਰ, ਸਿਵਲ ਲਾਈਨਜ਼, ਲੁਧਿਆਣਾ ਨੇ ਪਹਿਲਾ, ਬੀ.ਸੀ.ਐੱਮ. ਸਕੂਲ, ਸੈਕਟਰ 32, ਲੁਧਿਆਣਾ ਨੇ ਦੂਜਾ ਅਤੇ ਬੀ.ਸੀ.ਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਲੁਧਿਆਣਾ ਤੀਜਾ ਸਥਾਨ, ਅੰਡਰ-17 ਵਿਚ ਕੁੰਦਨ ਵਿੱਦਿਆ ਮੰਦਿਰ, ਸਿਵਲ ਲਾਈਨਜ਼, ਲੁਧਿਆਣਾ ਨੇ ਪਹਿਲਾ, ਡੀ.ਏ.ਵੀ. ਪਬਲਿਕ ਸਕੂਲ, ਬੀ.ਆਰ.ਐੱਸ. ਨਗਰ, ਲੁਧਿਆਣਾ ਨੇ ਦੂਜਾ ਅਤੇ ਭਾਰਤੀ ਵਿੱਦਿਆ ਮੰਦਿਰ, ਕਿਚਲੂ ਨਗਰ, ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 19 ਵਿਚ ਬੀ.ਸੀ.ਐੱਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਨੇ ਪਹਿਲਾ, ਦਿੱਲੀ ਪਬਲਿਕ ਸਕੂਲ, ਲੁਧਿਆਣਾ ਨੇ ਦੂਜਾ ਅਤੇ ਬਾਲ ਭਾਰਤੀ ਪਬਲਿਕ ਸਕੂਲ, ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਟੂਰਨਾਮੈਂਟ ਦੀ ਸਮਾਪਤੀ ’ਤੇ ਇਨਾਮ ਵੰਡੇ ਗਏ ਅਤੇ ਨੌਜਵਾਨ ਸ਼ਤਰੰਜ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਦਾ ਜਸ਼ਨ ਮਨਾਇਆ ਗਿਆ।

ਪਿਛਲੀ ਖ਼ਬਰ ਛੋਟਾ ਖੰਨਾ ਰੋਡ ’ਤੇ ਟ੍ਰੈਫਿਕ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪੰਜਾਬੀ ਲੇਖਕ ਸਭਾ ਵਲੋਂ ਅਸ਼ਵਨੀ ਜੇਤਲੀ ‘ਪ੍ਰੇਮ’ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਇਸ਼ਕ ਕੈਨਵਸ’ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।