11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਸੱਚਖੰਡ ਜਾਣ ਦੇ 100 ਸਾਲਾ ਦਿਵਸ ਨੂੰ ਸਮਰਪਿਤ ਸਮਾਗਮ ਅੱਜ ਤੋਂ

ਅਜੀਤ ਡੈਸਕ 10-07-2026

ਮਲੌਦ, 9 ਜੁਲਾਈ (ਸਹਾਰਨ ਮਾਜਰਾ)- ਬ੍ਰਹਮਲੀਨ ਬਾਵਾ ਬੀਰਮ ਦਾਸ ਜੀ, ਬਾਵਾ ਪੂਰਨ ਦਾਸ ਜੀ ਅਤੇ ਸ਼੍ਰੀਮਾਨ 111 ਸੰਤ ਬਲਵੰਤ ਸਿੰਘ ਸਿਹੌੜਾ ਵਾਲਿਆਂ ਸਮੇਤ ਤਿਨ੍ਹਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਵਿਚ ਅਤੇ ਸ਼੍ਰੀਮਾਨ 111 ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਸੱਚਖੰਡ ਜਾਣ ਦੇ 100 ਸਾਲਾ ਦਿਵਸ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸੁਖਸਾਗਰ ਸਾਹਿਬ ਬਾਲੇਵਾਲ ਭੋਗੀਵਾਲ ਵਿਖੇ ਅੱਜ ਮਿਤੀ 10 ਜੁਲਾਈ ਤੋਂ 12 ਜੁਲਾਈ ਤੱਕ ਕਰਵਾਏ ਜਾ ਰਹੇ ਹਨ। ਸੰਤਾਂ ਦੇ ਅਨਿਨ ਸੇਵਕ ਇੰਜ. ਦਵਿੰਦਰ ਸਿੰਘ ਬੇਰ ਖ਼ੁਰਦ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਮਿਤੀ 10 ਜੁਲਾਈ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ 12 ਜੁਲਾਈ ਦਿਨ ਐਤਵਾਰ ਨੂੰ 10 ਵਜੇ ਸਵੇਰੇ ਭੋਗ ਪਾਏ ਜਾਣਗੇ। ਤਿੰਨੇ ਦਿਨ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸੰਤ ਹਰਜਿੰਦਰ ਸਿੰਘ ਮੰਝਪੁਰ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਸੰਤਾਂ ਮਹਾਂਪੁਰਖਾਂ ਦੇ ਜੀਵਨ ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਮਿਤੀ 11 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਗੁਰਦੁਆਰਾ ਸੁਖਸਾਗਰ ਸਾਹਿਬ ਭੋਗੀਵਾਲ ਵਿਖੇ ਅੰਤਰ ਰਾਸ਼ਟਰੀ ਨਿਯਮਾਂ ਅਨੁਸਾਰ ਲੜਕੇ ਤੇ ਲੜਕੀਆਂ ਦੀਆਂ ਮੈਟਾਂ ਉੱਤੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ 13 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 8 ਵਜੇ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਤਿੰਨ ਰੋਜ਼ਾ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।

ਪਿਛਲੀ ਖ਼ਬਰ ਆਸਟ੍ਰੇਲੀਆ ਤੋਂ ਯੂਰੇਨੀਅਮ ਖਰੀਦੇਗਾ ਭਾਰਤ ਅਗਲੀ ਖ਼ਬਰ ਗੁ: ਮੰਜੀ ਸਾਹਿਬ ਕੋਟਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਲਈ ਨਵੀਂ ਇਮਾਰਤ ਦੀ ਦੂਸਰੀ ਮੰਜ਼ਿਲ ’ਤੇ ਲੈਂਟਰ ਪਾਉਣ ਦੀ ਸੇਵਾ 12...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।