28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਦਾ 7 ਰੋਜ਼ਾ ਸਿਖਲਾਈ ਕੈਂਪ ਸੰਪੰਨ

ਅਜੀਤ ਡੈਸਕ 09-07-2026
ਈਸੜੂ, 8 ਜੁਲਾਈ (ਬਲਵਿੰਦਰ ਸਿੰਘ)-ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਵਲੋਂ 7 ਰੋਜ਼ਾ ਬੇਸਿਕ ਅਤੇ ਐਡਵਾਂਸ ਕੋਰਸ ਸਿਖਲਾਈ ਕੈਂਪ ਤਾਰਾਦੇਵੀ (ਸ਼ਿਮਲਾ) ਸਥਿਤ ਸਿਖਲਾਈ ਕੇਂਦਰ ਵਿੱਚ ਸਟੇਟ ਸਕੱਤਰ ਰੌਸ਼ਨ ਲਾਲ ਸੂਦ ਦੀ ਅਗਵਾਈ ਹੇਠ ਸੰਪੰਨ ਹੋਇਆ। ਕੈਂਪ ਦਾ ਸੰਚਾਲਨ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਓਂਕਾਰ ਸਿੰਘ, ਨੀਤਾ ਕਸ਼ਯਪ ਅਤੇ ਨੈਸ਼ਨਲ ਹੈੱਡਕੁਆਟਰ, ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਏ. ਐਲ. ਟੀ. ਰੋਵਰ ਕਨੇਲ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਕੈਂਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਕਾਊਟ ਅਤੇ ਗਾਈਡ ਵਿੰਗ ਦੇ 102 ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਅਨੁਪਮਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਦੇ ਪੰਜ ਅਧਿਆਪਕਾਂ ਨੇ ਇਹ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ, ਜਿਸ ਵਿੱਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਅਧਿਆਪਕ ਨੇਹਾ ਵੀ ਸ਼ਾਮਿਲ ਹਨ।ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਪ੍ਰਵੇਸ਼ ਤੋਂ ਤੀਜੇ ਸੋਪਾਨ ਤੱਕ ਯੂਨਿਟ ਸੰਚਾਲਨ, ਮੁੱਢਲੀ ਸਹਾਇਤਾ (ਫਰਸਟ ਏਡ), ਨਾਈਟ ਹਾਈਕ, ਝੰਡਾ ਸਮਾਰੋਹ, ਬੀ. ਪੀ. ਸਿਕਸ, ਇਨਵੈਸਟਿਚਰ ਸਮਾਰੋਹ ਅਤੇ ਹੋਰ ਸਿਧਾਂਤਕ ਤੇ ਵਿਹਾਰਕ ਗਤੀਵਿਧੀਆਂ ਬਾਰੇ ਗਹਿਰਾਈ ਨਾਲ ਸਿਖਲਾਈ ਦਿੱਤੀ ਗਈ। ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਸਟੇਟ ਚੀਫ਼ ਕਮਿਸ਼ਨਰ ਡਾ. ਸੁਖਬੀਰ ਬਲ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸਕਾਊਟ-ਗਾਈਡ ਅੰਦੋਲਨ ਰਾਹੀਂ ਸਮਾਜ ਸੇਵਾ, ਚਰਿੱਤਰ ਨਿਰਮਾਣ, ਲੀਡਰਸ਼ਿਪ ਅਤੇ ਅਨੁਸ਼ਾਸਨ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸਫਲ ਭਾਗੀਦਾਰਾਂ ਨੂੰ ਸਿਖਲਾਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਅਤੇ ਭਵਿੱਖ ਵਿੱਚ ਵੀ ਇਸ ਸੇਵਾ ਅੰਦੋਲਨ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।ਇਸ ਸਿਖਲਾਈ ਕੈਂਪ ਨੂੰ ਸਫਲ ਬਣਾਉਣ ਵਿੱਚ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਨੀਤਾ ਕਸ਼ਯਪ, ਮਨਜੀਤ ਕੌਰ, ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਮਿਸ ਅਨੁਪਮਾ, ਜਸਵਿੰਦਰ ਕੌਰ, ਜਗਤਾਰ ਸਿੰਘ, ਦੀਪਾਂਸ਼ੂ ਕੁਮਾਰ, ਜਤਿੰਦਰ ਕੁਮਾਰ, ਪਵਨ ਕੁਮਾਰ ਅਤੇ ਸਮੂਹ ਸਿਖਲਾਈ ਟੀਮ ਦਾ ਸ਼ਲਾਘਾਯੋਗ ਯੋਗਦਾਨ ਰਿਹਾ। ਇਸ ਮੌਕੇ ਪ੍ਰਿੰਸੀਪਲ ਨੇਹਾ ਢੱਲ ਨੇ ਨੇਹਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਮੋਹਣ ਸਿੰਘ ਗਿੱਲ ਜਟਾਣਾ ਦਾ ਸ਼ਰਧਾਂਜਲੀ ਸਮਾਗਮ ਭਲਕੇ ਅਗਲੀ ਖ਼ਬਰ ਵਾਰਡ-16 ਦੇ ਲੋਕਾਂ ਨੇ ਸੀਵਰੇਜ ਦੀ ਸਮੱਸਿਆ ਸੰਬੰਧੀ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।