17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਵਿਖੇ ਹਰਿਆਵਲ ਤਹਿਤ ਵਣ ਮਹਾਂਉਤਸਵ ਮਨਾਇਆ

ਅਜੀਤ ਡੈਸਕ 08-07-2026
ਮੁੱਲਾਂਪੁਰ-ਦਾਖਾ, 7 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਸੀ.ਬੀ.ਐੱਸ.ਈ ਬੋਰਡ ਦੇ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਵਾਤਾਵਰਨ ਦੀ ਸੰਭਾਲ ਸਬੰਧੀ ਮਿਸ਼ਨ ਹਰਿਆਲੀ 2026 ਨੂੰ ਸਹਿਯੋਗ ਕਰਦਿਆਂ ਵਿਦਿਆਰਥੀ, ਅਧਿਆਪਕਾਂ ਵਲੋਂ ਰਲ਼ ਕੇ ਬੂਟੇ ਲਾਉਣ ਸਮੇਂ ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੇ ਨਾਲ ਅਧਿਆਪਕ, ਸਟਾਫ, ਵਿਦਿਆਰਥੀ ਮੋਜੂਦ ਰਹੇ। ਵਿਦਿਆਰਥੀਆਂ ਅੰਦਰ ਬੂਟੇ ਲਾਉਣ ਦੇ ਜੋਸ਼ ਅਤੇ ਉਤਸ਼ਾਹ ਨੂੰ ਵੇਖਦਿਆਂ ਡਾ: ਅਮਦੀਪ ਕੌਰ ਬਖਸ਼ੀ ਕਿਹਾ ਕਿ ਹਵਾ, ਪਾਣੀ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਰਿਆਂ ਨੂੰ ਰਲ਼ ਕੇ ਹਰਿਆਵਲ ਤਹਿਤ ਬੂਟੇ ਲਾਉਣ ਲਈ ਤਤਪਰ ਹੋਣਾ ਚਾਹੀਦਾ। ਫੁੱਲ, ਫਲ, ਛਾਂਅ-ਦਾਰ ਬੂਟੇ ਲਾਉਣ ਦੀ ਸ਼ੁਰੂਆਤ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਡਾ: ਬਖਸ਼ੀ ਵਲੋਂ ਵਿਦਿਆਰਥੀਆਂ ਦੁਆਰਾ ਪਿਛਲੇ ਸਾਲ ਲਗਾਏ ਬੂਟੇ ਪਾਲ-ਪੋਸ ਕੇ ਵਧੇ ਹੋਏ ਜੰਗਲ ਬਾਰੇ ਦੱਸਿਆ ਗਿਆ। ਬੂਟੇ ਲਗਾਉਣ ਮੌਕੇ ਬੂਟਿਆਂ ਦੀ ਸੰਭਾਲ ਦਾ ਜਿੰਮਾ ਅਧਿਆਪਕਾਂ, ਵਿਦਿਆਰਥੀਆਂ ਵਲੋਂ ਆਪਣੀ ਖੁਸ਼ੀ ਨਾਲ ਸੰਭਾਲਿਆ। ਈਸਟਵੁੱਡ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਹਰਿਆਵਲ ਤਹਿਤ ਸਕੂਲ ਅੰਦਰ ਬੂਟੇ ਲਗਾਉਣ ਦੇ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਆ ਕਿਹਾ ਘੱਟੋ-ਘੱਟ ਇਕ ਛਾਂਅਦਾਰ ਬੂਟਾ ਆਪਣੇ ਘਰ ਅਤੇ ਇਕ ਖੇਤ ਜਾਂ ਆਲੇ-ਦੁਆਲੇ ਸਾਂਝੀ ਸ਼ਾਮਲਾਟ ਵਿਚ ਲਗਾਇਆ ਜਾਵੇ। ਵਿਦਿਆਰਥੀਆਂ ਵਲੋਂ ਸਕੂਲ ਅੰਦਰ ਆਯੂਰਵੈਦਿਕ ਦਾ ਖਜ਼ਾਨਾ ਬੜੀ ਉੱਤਮ ਕਿਸਮ ਸੁਹੰਜਨਾ, ਨਿੰਮ ਦੇ ਬੂਟੇ ਲਗਾਏ ਗਏ।
ਪਿਛਲੀ ਖ਼ਬਰ ਗੁਰੂ ਰਾਮਦਾਸ ਕਾਲਜ ਹਲਵਾਰਾ ਦਾ ਬੀ.ਸੀ.ਏ. ਅਤੇ ਬੀ.ਬੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਸੈਂਨਟੀਨਲ ਇੰਟਰਨੈਸ਼ਨਲ ਸਕੂਲ ਦੀ ਪ੍ਰਿੰ. ਡਾ. ਪੂਨਮ ਸ਼ਰਮਾ ਡਾ. ਰਾਧਾਕ੍ਰਿਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।