17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਸੈਂਨਟੀਨਲ ਇੰਟਰਨੈਸ਼ਨਲ ਸਕੂਲ ਦੀ ਪ੍ਰਿੰ. ਡਾ. ਪੂਨਮ ਸ਼ਰਮਾ ਡਾ. ਰਾਧਾਕ੍ਰਿਸ਼ਨਨ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

ਅਜੀਤ ਡੈਸਕ 08-07-2026
ਸਮਰਾਲਾ, 7 ਮਈ (ਗੋਪਾਲ ਸੋਫਤ)-ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਅਤੇ ਸ਼ਲਾਘਾਯੋਗ ਯੋਗਦਾਨ ਲਈ ਸੈਂਨਟੀਨਲ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੂੰ ਸਿੱਖਿਆ ਉਤਕ੍ਰਿਸ਼ਟਤਾ ਸੰਮੇਲਨ ਅਤੇ ਪੁਰਸਕਾਰ ਸਮਾਰੋਹ-2026 ਦੌਰਾਨ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸ਼ਾਨਦਾਰ ਸਮਾਰੋਹ ਪਾਰਕ ਪਲਾਜ਼ਾ, ਜ਼ੀਰਕਪੁਰ ਵਿਖੇ ਆਯੋਜਿਤ ਕੀਤਾ ਗਿਆ। ਇਹ ਗੌਰਵਮਈ ਸਨਮਾਨ ਡਾ. ਪੂਨਮ ਸ਼ਰਮਾ ਦੀ ਦੂਰਅੰਦੇਸ਼ੀ ਅਗਵਾਈ, ਸਿੱਖਿਆ ਵਿੱਚ ਪ੍ਰਤੀ ਉਨ੍ਹਾਂ ਦੇ ਅਟੱਲ ਸਮਰਪਣ ਅਤੇ ਸਿੱਖਿਆ ਜਗਤ ਵਿੱਚ ਪਾਏ ਗਏ ਅਮੁੱਲ ਯੋਗਦਾਨ ਦੀ ਸ਼ਾਨਦਾਰ ਮਾਣ ਹੈ। ਉਨ੍ਹਾਂ ਦੀ ਲਗਨ, ਮਿਹਨਤ ਅਤੇ ਨਵੀਨਤਾਕਾਰੀ ਸੋਚ ਨੇ ਨਾ ਸਿਰਫ਼ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ, ਸਗੋਂ ਸਮੁੱਚੇ ਸਿੱਖਿਆ ਭਾਈਚਾਰੇ ਲਈ ਵੀ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ।ਸਕੂਲ ਅਤੇ ਸਮੂਹ ਇਲਾਕੇ ਲਈ ਇਹ ਬਹੁਤ ਹੀ ਮਾਣ ਅਤੇ ਗੌਰਵ ਦਾ ਪਲ ਹੈ ਕਿ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੂੰ ਇਸ ਗੌਰਵਮਈ ਸਿੱਖਿਆ ਉਤਕ੍ਰਿਸ਼ਟਤਾ ਸੰਮੇਲਨ ਅਤੇ ਪੁਰਸਕਾਰ ਸਮਾਰੋਹ-2026 ਵਿੱਚ ਵਿਸ਼ੇਸ਼ ਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਉਨ੍ਹਾਂ ਦੀ ਨਿਰੰਤਰ ਮਿਹਨਤ, ਸਮਰਪਣ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਸੱਚਾ ਪ੍ਰਤੀਕ ਹੈ। ਸਕੂਲ ਦੇ ਪ੍ਰਬੰਧਾਂ ਨੇ ਕਿਹਾ ਹੈ ਕਿ ਡਾ. ਪੂਨਮ ਸ਼ਰਮਾ ਦੀ ਇਹ ਵਿਲੱਖਣ ਉਪਲਬਧੀ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੁੱਚੇ ਸਿੱਖਿਆ ਭਾਈਚਾਰੇ ਲਈ ਮਾਣ ਅਤੇ ਪੇ੍ਰਰਨਾ ਦਾ ਸਰੋਤ ਹੈ। ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਹੈ ਅਤੇ ਕਾਮਨਾ ਕੀਤੀ ਹੈ ਕਿ ਪ੍ਰਿੰਸੀਪਲ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਵੀਆਂ ਉਚਾਈਆਂ ਸਰ ਕਰਨ, ਸਿੱਖਿਆ ਦੇ ਖੇਤਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਜਾਰੀ ਰੱਖਣ ਅਤੇ ਹੋਰ ਵੀ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਕਰਨ।
ਪਿਛਲੀ ਖ਼ਬਰ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਵਿਖੇ ਹਰਿਆਵਲ ਤਹਿਤ ਵਣ ਮਹਾਂਉਤਸਵ ਮਨਾਇਆ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਕੁਹਾੜਾ ਵਲੋਂ ਹਰ ਘਰ ਤਰਕਸ਼ੀਲ ਸਾਹਿਤ ਪਹੁੰਚਾਉਣ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।