19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

‘ਆਪ’ ਸਰਕਾਰ ਵਲੋਂ ਮੁੜ ਲੈਂਡ ਪੂਲਿੰਗ ਪਾਲਸੀ ਲਾਗੂ ਕੀਤੇ ਜਾਣਾ ਕਿਸਾਨ ਮਾਰੂ ਫ਼ੈਸਲਾ- ਝੱਮਟ * ਕਿਹਾ ਸ਼੍ਰੋਮਣੀ ਅਕਾਲੀ ਦਲ ਲੈਂਡ ਪੂਲਿੰਗ ਪਾਲਸੀ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂਂ ਹੋਣ ਦੇਵੇਗਾ

ਅਜੀਤ ਡੈਸਕ 05-07-2026
ਹੰਬੜਾਂ, 4 ਜੁਲਾਈ (ਮੇਜਰ ਹੰਬੜਾਂ)- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾਂ ਹੀ ਸੂਬੇ ਅੰਦਰ ਕਿਸਾਨ ਮਾਰੂ ਫ਼ੈਸਲੇ ਲੈ ਕੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ ਤੇ ਹੁਣ ਮੁੜ ਲੈਂਡ ਪੂਲਿੰਗ ਪਾਲਸੀ ਨਾਲ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹੇ ਜਾਣ ਦੀ ਚਾਲ ਚੱਲਦਿਆਂ ਲੈਂਡ ਪੂਲਿੰਗ ਪਾਲਸੀ ਲਾਗੂ ਕੀਤੇ ਜਾਣਾ ਕਿਸਾਨ ਮਾਰੂ ਫ਼ੈਸਲਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਨੇ ‘ਆਪ’ ਸਰਕਾਰ ਵਲੋਂ ਸੋਧੀ ਹੋਈ ਲੈਂਡ ਪੂਲਿੰਗ ਪਾਲਸੀ ਨੁੰ ਲਾਗੂ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਵਾਂਝੇ ਕੀਤੇ ਜਾਣ ਦੇ ਫ਼ੈਸਲੇ ਨੂੰ ਮੁੱਢੋ ਰੱਦ ਕਰਦਿਆਂ ਕੀਤਾ। ਅਕਾਲੀ ਆਗੂ ਝੱਮਟ ਨੇ ਹੋਰ ਕਿਹਾ ਕਿ ਸੂਬਾ ਸਰਕਾਰ ਵਲੋਂ ਵਿੰਗੇ ਢੰਗ ਨਾਲ ਲਾਗੂ ਕੀਤੇ ਜਾਣ ਵਾਲੀ ਲੈਂਡ ਪੂਲਿੰਗ ਪਾਲਸੀ ਨੂੰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਵੇਗਾ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨੂੰ ਨਾਲ ਲੈ ਕਿ ਇਸ ਕਿਸਾਨ ਮਾਰੂ ਪਾਲਸੀ ਦਾ ਡਟਵਾਂ ਵਿਰੋਧ ਕਰੇਗਾ। ਸ. ਝੱਮਟ ਨੇ ਸੂਬੇ ਦੀ ‘ਆਪ’ ਸਰਕਾਰ ਨੂੰ ਅੜੇ ਹੱਥੀ ਲੈਂਦਿਆਂ ਕਿਹਾ ਕਿ ਹੁਣ ਆਪ ਸਰਕਾਰ ਦੇ ਦਿਨ ਪੁੱਗ ਚੁੱਕੇ ਹਨ ਤੇ ਲੋਕ ਇਸ ਅਨਾੜੀ ਭਗਵੰਤ ਮਾਨ ਸਰਕਾਰ ਨੂੰ 2024 ਦੀਆਂ ਆ ਰਹੀਂਆਂ ਵਿਧਾਨ ਸਭਾ ਚੋਣਾਂ ’ਚ ਸਬਕ ਸਿਖਾਉਣਗੇ ਤੇ ਸੂਬੇ’ਚ ਹਮੇਸ਼ਾਂ ਕਿਸਾਨਾਂ ਦੇ ਹੱਕ ’ਚ ਫ਼ੈਸਲੇ ਲੈਣ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਬਣਾ ਕੇ ਇਕ ਨਵਾਂ ਇਤਿਹਾਸ ਸਿਰਜਣਗੇ।
ਪਿਛਲੀ ਖ਼ਬਰ 11 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਗ੍ਰਿਫ਼ਤਾਰ ਅਗਲੀ ਖ਼ਬਰ ਭਾਈ ਗੁਰਮੇਲ ਸਿੰਘ ਗੁੜੇ ਕੈਨੇਡਾ ਤੇ ਹਰਦਿਆਲ ਸਿੰਘ ਗੁੜੇ (ਬੰਬੇ) ਨੇ ਆਪਣੇ ਪਿਤਾ ਸਵ: ਲਾਲ ਸਿੰਘ ਗੁੜੇ ਦੀ ਯਾਦ ਵਿਚ ਐਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।