19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਭਾਈ ਗੁਰਮੇਲ ਸਿੰਘ ਗੁੜੇ ਕੈਨੇਡਾ ਤੇ ਹਰਦਿਆਲ ਸਿੰਘ ਗੁੜੇ (ਬੰਬੇ) ਨੇ ਆਪਣੇ ਪਿਤਾ ਸਵ: ਲਾਲ ਸਿੰਘ ਗੁੜੇ ਦੀ ਯਾਦ ਵਿਚ ਐਂਬੂਲੈਂਸ ਭੇਟ ਕੀਤੀ

ਅਜੀਤ ਡੈਸਕ 05-07-2026

ਚੌਂਕੀਮਾਨ, 4 ਜੁਲਾਈ (ਤੇਜਿੰਦਰ ਸਿੰਘ ਚੱਢਾ)-ਪਿੰਡ ਗੁੜੇ ਦੇ ਐੱਨ.ਆਰ.ਆਈ. ਵੀਰ ਭਾਈ ਗੁਰਮੇਲ ਸਿੰਘ ਗੁੜੇ ਕੈਨੇਡਾ ਤੇ ਹਰਦਿਆਲ ਸਿੰਘ ਗੁੜੇ (ਬੰਬੇ) ਨੇ ਆਪਣੇ ਪਿਤਾ ਸਵ: ਲਾਲ ਸਿੰਘ ਗੁੜੇ ਦੀ ਯਾਦ ਵਿਚ ਭਾਈ ਗੁਰਦਾਸ ਸਮਾਜ ਸੇਵਾ ਸੰਸਥਾ (ਰਜਿ:) ਅੱਡਾ ਚੌਂਕੀਮਾਨ ਨੂੰ ਨਵੀਂ ਐਂਬੂਲੈਂਸ ਭੇਟ ਕੀਤੀ। ਇਸ ਮੌਕੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਤੇ ਭਾਜਪਾ ਆਗੂ ਮੇਜਰ ਸਿੰਘ ਦੇਤਵਾਲ ਵੱਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਨਵੀਂ ਐਂਬੂਲੈਂਸ ਦਾ ਉਦਘਾਟਨ ਕੀਤਾ ਗਿਆ ਤੇ ਉਨ੍ਹਾਂ ਨੇ ਭਾਈ ਗੁਰਮੇਲ ਸਿੰਘ ਗੁੜੇ ਕੈਨੇਡਾ ਤੇ ਹਰਦਿਆਲ ਸਿੰਘ ਗੁੜੇ (ਬੰਬੇ) ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਵੱਡਾ ਉਪਰਾਲਾ ਕਰਦਿਆਂ ਸੁਸਾਇਟੀ ਨੂੰ ਐਂਬੂਲੈਂਸ ਭੇਟ ਕੀਤੀ ਤੇ ਉਨ੍ਹਾਂ ਕਿਹਾ ਕਿ ਅੱਡਾ ਚੌਂਕੀਮਾਨ ਵਿਖੇ ਖੜ੍ਹੀ ਐਂਬੂਲੈਂਸ ਕਿਸੇ ਦੀ ਕੀਮਤੀ ਜਾਨ ਬਚਾ ਸਕਦੀ ਹੈ ਤੇ ਉਨ੍ਹਾਂ ਨੇ ਸੁਸਾਇਟੀ ਦੇ ਆਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਇਸ ਨੇਕ ਕੰਮ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਪਹਿਲਾਂ ਵੀ ਇਸ ਸੁਸਾਇਟੀ ਵੱਲੋ ਐਂਬੂਲੈਂਸ ਚਲਾਈ ਜਾ ਰਹੀ ਹੈ ਉਸ ਦੀ ਮੁਨਿਆਦ ਪੂਰੀ ਹੋਣ ’ਤੇ ਹੁਣ ਨਵੀ ਲਿਆਂਦੀ ਹੈ ਤੇ ਉਹ ਵੀ ਐਂਬੂਲੈਂਸ ਭਾਈ ਗੁਰਮੇਲ ਸਿੰਘ ਗੁੜੇ ਕੈਨੇਡਾ ਤੇ ਹਰਦਿਆਲ ਸਿੰਘ ਗੁੜੇ (ਬੰਬੇ) ਵੱਲੋਂ ਦਿੱਤੀ ਗਈ ਸੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਧਾਲੀਵਾਲ, ਖ਼ਜ਼ਾਨਚੀ ਡਾ: ਅਮਰਜੀਤ ਸਿੰਘ ਸਿੱਧਵਾਂ, ਜਨਰਲ ਸੈਕਟਰੀ ਇਕਬਾਲ ਸਿੰਘ ਬਾਲੀ ਗੁੜੇ, ਸੈਕਟਰੀ ਗੁਰਦੀਪ ਸਿੰਘ ਚੌਂਕੀਮਾਨ, ਦਵਿੰਦਰ ਸਿੰਘ ਮਾਨ, ਸਤੀਸ਼ ਗੁਪਤਾ ਤੇ ਗੁਰਦੀਪ ਸਿੰਘ ਕਾਕਾ ਸਵੱਦੀ ਦੀ ਅਗਵਾਈ ਵਿਚ ਸੁਸਾਇਟੀ ਨੇ ਹਰਦਿਆਲ ਸਿੰਘ ਗੁੜੇ (ਬੰਬੇ), ਡੀ.ਐੱਸ.ਪੀ ਜਸਵਿੰਦਰ ਸਿੰਘ ਢੀਂਡਸਾ, ਮੇਜਰ ਸਿੰਘ ਦੇਤਵਾਲ, ਥਾਣੇਦਾਰ ਗੁਰਸੇਵਕ ਸਿੰਘ, ਥਾਣੇਦਾਰ ਸੁਰਜੀਤ ਸਿੰਘ, ਏ.ਐੱਸ.ਆਈ. ਸੁਖਮੰਦਰ ਸਿੰਘ ਜੈਤੋ, ਸਮਾਜ ਸੇਵੀ ਜਸਵੀਰ ਸਿੰਘ ਜੱਸੂ ਪੋਨਾ, ਇੰਦਰਜੀਤ ਸਿੰਘ ਸੋਨਾ ਗਰੈਂਡ, ਅਮਰਜੀਤ ਸਿੰਘ ਸਰਦਾਰ ਜਿਊਲਰ ਲੁਧਿਆਣਾ, ਅਮਰਜੀਤ ਸਿੰਘ ਬੱਲੀ ਸਰਦਾਰ, ਹਰਭਜਨ ਸਿੰਘ ਧਾਲੀਵਾਲ, ਪੰਚ ਮਨਜੀਤ ਸਿੰਘ ਤੂਰ ਜੇ.ਈ, ਅਵਤਾਰ ਸਿੰਘ ਤਾਰੀ ਸਵੱਦੀ, ਥਾਣੇਦਾਰ ਬਹਾਦਰ ਸਿੰਘ ਮਾਨ, ਪ੍ਰੀਤਮ ਸਿੰਘ ਢੱਟ, ਸਰਪੰਚ ਕੇਵਲ ਸਿੰਘ ਧਾਲੀਵਾਲ, ਪ੍ਰਧਾਨ ਦਇਆ ਸਿੰਘ ਗੁੜੇ, ਚਰਨਜੀਤ ਸਿੰਘ ਚੰਨਾ ਮਾਨ, ਜਗਮੋਹਨ ਸਿੰਘ ਜੱਗੀ ਮਾਨ, ਹਰਪ੍ਰੀਤ ਸਿੰਘ ਬਦੇਸਾ ਅਮਰੀਕਾ ਤੇ ਰਣਧੀਰ ਸਿੰਘ ਧਾਲੀਵਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਧਾਲੀਵਾਲ ਤੇ ਖ਼ਜ਼ਾਨਚੀ ਡਾ.ਅਮਰਜੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਸੁਸਾਇਟੀ ਲੰਮੇ ਸਮੇ ਤੋਂ ਸਮਾਜ ਸੇਵੀ ਕੰਮ ਕਰ ਰਹੀ ਹੈ ਤੇ ਸੜਕ ਹਾਦਸੇ ਵਿਚ ਕਿਸੇ ਦੀ ਕੀਮਤੀ ਜਾਨ ਬਚਾਉਣਾ ਸਭ ਤੋਂ ਵੱਡੀ ਸੇਵਾ ਹੈ ਤੇ ਉਨ੍ਹਾਂ ਕਿਹਾ ਕਿ ਸੁਸਾਇਟੀ ਨੂੰ ਸਮਾਜ ਸੇਵੀ ਕੰਮ ਕਰਨ ਵਿਚ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀ ਸੱਜਣਾਂ ਸਮੇਤ ਭਾਈ ਗੁਰਮੇਲ ਸਿੰਘ ਗੁੜੇ ਕੈਨੇਡਾ ਤੇ ਹਰਦਿਆਲ ਸਿੰਘ ਗੁੜੇ (ਬੰਬੇ) ਦਾ ਪੂਰੇ ਚੌਂਕੀਮਾਨ ਇਲਾਕੇ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਸਿੱਧਵਾਂ, ਸੋਹਣ ਸਿੰਘ ਗੁੜੇ, ਚਰਨ ਸਿੰਘ ਗੁੜੇ (ਤਿੰਨੋਂ ਸਾਬਕਾ ਸਰਪੰਚ), ਮਨਪ੍ਰੀਤ ਸਿੰਘ ਅਮਨਾ ਧਾਲੀਵਾਲ, ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ, ਬਲਵੀਰ ਸਿੰਘ ਫੌਜੀ, ਅਮਰਜੀਤ ਸਿੰਘ ਅਮਰਾ (ਸਾਰੇ ਪੰਚ), ਚੇਅਰਮੈਨ ਬਲਜੀਤ ਸਿੰਘ ਬਿੱਲੂ, ਹੈਰੀ ਸਵੱਦੀ, ਜਗਦੇਵ ਸਿੰਘ ਜੱਗਾ, ਨਿਰਮਲ ਸਿੰਘ ਮੰਡਿਆਣੀ, ਜੱਸਾ ਚੌਂਕੀਮਾਨ, ਬਲਵੀਰ ਸਿੰਘ ਜੇ.ਈ, ਵਿਨੋਦ ਕੁਮਾਰ, ਡਰਾਈਵਰ ਗੁਰਦੀਪ ਸਿੰਘ ਕਾਕਾ, ਗੁਰਦੁਆਰਾ ਸਾਹਿਬ ਪਿੰਡ ਚੌਂਕੀਮਾਨ ਤੇ ਗੁਰਦੁਆਰਾ ਸਾਹਿਬ ਪਿੰਡ ਗੁੜੇ ਦੀਆਂ ਕਮੇਟੀਆਂ ਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਸਨ।

ਪਿਛਲੀ ਖ਼ਬਰ ‘ਆਪ’ ਸਰਕਾਰ ਵਲੋਂ ਮੁੜ ਲੈਂਡ ਪੂਲਿੰਗ ਪਾਲਸੀ ਲਾਗੂ ਕੀਤੇ ਜਾਣਾ ਕਿਸਾਨ ਮਾਰੂ ਫ਼ੈਸਲਾ- ਝੱਮਟ * ਕਿਹਾ ਸ਼੍ਰੋਮਣੀ ਅਕਾਲ... ਅਗਲੀ ਖ਼ਬਰ ਇਫ਼ਕੋ ਵਲੋਂ ਪਿੰਡ ਪਮਾਲੀ ਵਿਖੇ ਸਹਿਕਾਰਤਾ ਹਫ਼ਤੇ ਤਹਿਤ ਕਿਸਾਨ ਸਭਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।