15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਿਚ ਆਏ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ

ਅਜੀਤ ਡੈਸਕ 25-06-2026


ਅਹਿਮਦਗੜ੍ਹ, 24 ਜੂਨ (ਰਵਿੰਦਰ ਪੁਰੀ)-66 ਕੇ. ਵੀ. ਗਰਿੱਡ ਅਹਿਮਦਗੜ੍ਹ ਵਿਖੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਪੰਜਾਬ ਵਲੋਂ ਆਪਣੀ ਯੂਨੀਅਨ ਦੀ ਮੈਂਬਰਸ਼ਿਪ ਵਿਚ ਵਾਧਾ ਕਰਦਿਆਂ ਸੁਖਾਵੇਂ ਮਾਹੌਲ ਵਿਚ ਆਪਣੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਸੂਬਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮੇਵਾ ਸਿੰਘ ਮੀਮਸਾ ਵਲੋਂ ਬੋਲਦਿਆਂ ਕਿਹਾ ਗਿਆ ਕਿ ਸੂਬਾ ਪ੍ਰਧਾਨ ਸ. ਬਲਕੌਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਚੱਲਦਿਆਂ ਹੋਇਆ ਹਰੇਕ ਸਾਥੀ ਦੀ ਮੰਗ ‘ਤੇ ਮਸਲੇ ਨੂੰ ਸੂਬਾ ਕਮੇਟੀ ਦੇ ਮੰਗ ਪੱਤਰ ਵਿਚ ਦਰਜ ਕਰ ਕੇ ਉਸ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਸੂਬਾ ਕਮੇਟੀ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਹਮੇਸ਼ਾ ਹੱਲ ਕਰਦੀ ਆਈ ਹੈ। ਉਨ੍ਹਾਂ ਯੂਨੀਅਨ ਵਿਚ ਆਏ ਨਵੇਂ ਸਾਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਯੂਨੀਅਨ ਉਨ੍ਹਾਂ ਦੇ ਮੰਗਾ ਅਤੇ ਮਸਲਿਆਂ ਨੂੰ ਹੱਲ ਕਰ ਲਈ ਵਚਨਬੱਧ ਹੈ ਅਤੇ ਸਮੇਂ ਦੀ ਲੋੜ ਅਨੁਸਾਰ ਬਿਜਲੀ ਬੋਰਡ ਅੰਦਰ ਕੰਮ ਕਰਦੀਆਂ ਹੋਰ ਯੂਨੀਅਨਾਂ ਨੂੰ ਵੀ ਇੱਕ ਪਲੇਟਫ਼ਾਰਮ ਤੇ ਇਕੱਠਾ ਹੋਣਾ ਚਾਹੀਦਾ ਹੈ ਤਾਂ ਜੋ ਮੈਨੇਜਮੈਂਟ ਦੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ ਅਤੇ ਆਪਣੇ ਸਾਥੀਆਂ ਦੀਆਂ ਮੰਗਾਂ ਦਾ ਹੱਲ ਕਰਵਾਇਆ ਜਾ ਸਕੇ। ਯੂਨੀਅਨ ਵਿਚ ਆਏ 20 ਦੇ ਕਰੀਬ ਸਾਥੀਆਂ ਤੋਂ ਇਲਾਵਾ ਮਲੇਰਕੋਟਲਾ ਡਵੀਜ਼ਨ ਦੇ ਪ੍ਰਧਾਨ ਸਾਥੀ ਜਸਵੀਰ ਸਿੰਘ, ਯੂਨੀਅਨ ਦੇ ਸਰਪ੍ਰਸਤ ਬਾਪੂ ਜਰਨੈਲ ਸਿੰਘ ਬੌੜਹਾਈ, ਸਬ ਡਵੀਜ਼ਨ ਸਿਟੀ ਮਲੇਰਕੋਟਲਾ ਦੇ ਪ੍ਰਧਾਨ ਸਾਥੀ ਸ਼ਿਵ ਕੁਮਾਰ ਤੋਂ ਇਲਾਵਾ ਸਾਥੀ ਅਜਿੰਦਰ ਸਿੰਘ ਸੂਬਾ ਕਮੇਟੀ ਮੈਂਬਰ, ਲਖਵਿੰਦਰ ਸਿੰਘ ਗੋਪਾਲਪੁਰ, ਹਰਜਿੰਦਰ ਸਿੰਘ ਗੋਸਲਾਂ, ਨਿਰਮਲ ਸਿੰਘ ਗੋਸਲਾਂ,ਬਲਜਿੰਦਰ ਸਿੰਘ, ਕੁਲਦੀਪ ਸਿੰਘ ਜੱਸੀ, ਹਰਜੀਤ ਸਿੰਘ, ਸਰਬਜੀਤ ਸਿੰਘ, ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਜਗਵੀਰ ਸਿੰਘ, ਮਨਪ੍ਰੀਤ ਸਿੰਘ ਆਦਿ ਸਾਥੀ ਮੌਜੂਦ ਸਨ।­

ਪਿਛਲੀ ਖ਼ਬਰ ਮੰਗਾਂ ਨਾ ਮੰਨਣ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮਲੌਦ ’ਚ 36ਵਾਂ ਵਿਸ਼ਾਲ ਭਗਵਤੀ ਜਾਗਰਣ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।