15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਲਿਬੜਾ ਵਿਚ ਕਿਸੇ ਵੇਲੇ ਵੀ ਮਹਾਂਮਾਰੀ ਫ਼ੈਲਣ ਦਾ ਖਤਰਾ, ਗੰਦੇ ਪਾਣੀ ਦੇ ਲਗਾਤਾਰ ਖੜ੍ਹਨ ਨਾਲ ਮਕਾਨਾਂ ਦੀਆਂ ਨੀਂਹਾਂ ਧਸੀਆਂ

ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਨੇੜਲੇ ਪਿੰਡ ਲਿਬੜਾ ਵਿਚ ਕਿਸੇ ਵੇਲੇ ਵੀ ਮਹਾਂਮਾਰੀ ਫ਼ੈਲਣ ਦਾ ਖਤਰਾ ਹੈ। ਕਈ ਸਾਲਾਂ ਤੋਂ ਪਿੰਡ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਦਾ ਹੈ ਜਿਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ।

ਗੰਦੇ ਪਾਣੀ ਦੀ ਸਮੱਸਿਆ ਸਬੰਧੀ ਜਾਣਕਾਰੀ ਦੇਣ ਸਮੇਂ ਸਿਤਾਰ ਮੁਹੰਮਦ। 15-09-2026
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਨੇੜਲੇ ਪਿੰਡ ਲਿਬੜਾ ਵਿਚ ਕਿਸੇ ਵੇਲੇ ਵੀ ਮਹਾਂਮਾਰੀ ਫ਼ੈਲਣ ਦਾ ਖਤਰਾ ਹੈ। ਕਈ ਸਾਲਾਂ ਤੋਂ ਪਿੰਡ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਦਾ ਹੈ ਜਿਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਪਿੰਡ ਦੇ ਉਘੇ ਕਾਂਗਰਸੀ ਨੇਤਾ ਸਿਤਾਰ ਮੁਹੰਮਦ ਲਿਬੜਾ ਨੇ ਕਿਹਾ ਕਿ ਪਿੰਡ ਵਾਸੀ ਬਿਮਾਰ ਪੈ ਰਹੇ ਹਨ ਅਤੇ ਉਨ੍ਹਾਂ ਵਿੱਚ ਚਮੜੀ ਦੀਆਂ ਅਤੇ ਕਈ ਹੋਰ ਬਿਮਾਰੀਆਂ ਫੈਲ ਰਹੀਆਂ ਹਨ। ਮਕਾਨਾਂ ਵਿਚ ਪੈ ਰਹੀਆਂ ਹਨ ਤਰੇੜਾਂ, ਨੀਂਹਾਂ ਧੱਸ ਰਹੀਆਂ ਹਨ: ਲਿਬੜਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਖੜ੍ਹੇ ਪਾਣੀ ਕਰ ਕੇ ਘਰਾਂ ਦੀਆਂ ਨੀਂਹਾਂ ਧਸ ਰਹੀਆਂ ਹਨ ਅਤੇ ਕੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ, ਛੱਤਾਂ ਝੁਕ ਰਹੀਆਂ ਹਨ ਅਤੇ ਲੋਕਾਂ ਦੇ ਘਰਾਂ ਦੀਆਂ ਇਮਾਰਤਾਂ ਦੀ ਸੁਰੱਖਿਆ ਖਤਰੇ ਵਿੱਚ ਹੈ। ਸਮੱਸਿਆ ਇੰਨੀ ਗੰਭੀਰ ਹੈ ਕਿ ਲੋਕ ਹੁਣ ਪਿੰਡ ਆਉਣ ਤੋਂ ਵੀ ਕਤਰਾਉਣ ਲੱਗੇ ਹਨ। ਪਿੰਡ ਦੇ ਵਸਨੀਕਾਂ ਨੇ ਕਿਹਾ ਕਿ ਖੜ੍ਹੇ ਗੰਦੇ ਪਾਣੀ ਦੀ ਬਦਬੂ ਅਤੇ ਇਸ ਵਿੱਚ ਪਲ ਰਹੇ ਮੱਛਰਾਂ ਕਾਰਨ ਮਹਾਂਮਾਰੀ ਫੈਲਣ ਦਾ ਗੰਭੀਰ ਡਰ ਬਣਿਆ ਹੋਇਆ ਹੈ। ਗੰਦੇ ਪਾਣੀ ਵਿੱਚੋਂ ਲੰਘਣ ਕਾਰਨ ਲੋਕਾਂ ਦੇ ਪੈਰਾਂ ’ਤੇ ਜ਼ਖ਼ਮ ਅਤੇ ਛਾਲੇ ਪੈ ਗਏ ਹਨ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਜੀ.ਟੀ. ਰੋਡ ਜਾਮ ਕਰਨਗੇ ਅਤੇ ਮੰਤਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ। ਵਿਦੇਸ਼ੀ ਵਿਦਿਆਰਥੀ ਛੱਡਣ ਲੱਗੇ ਪਿੰਡ: ਗੌਰਤਲਬ ਹੈ ਕਿ ਨੇੜਲੇ ਗੁਲਜਾਰ ਕਾਲਜ ਦੇ ਵਿਦੇਸ਼ੀ ਵਿਦਿਆਰਥੀ ਲਿਬੜਾ ਵਿੱਚ ਕਈ ਕਿਰਾਏ ਦੇ ਮਕਾਨਾਂ ਪੀ. ਜੀ. ਵਜੋਂ ਵਿੱਚ ਰਹਿ ਰਹੇ ਸਨ ਪਰ ਉਹ ਹੁਣ ਇਸ ਸਥਿਤੀ ਨੂੰ ਦੇਖਦੇ ਹੋਏ ਪਿੰਡ ਛੱਡਣ ਤੇ ਮਜਬੂਰ ਹਨ। ਪਵੀ ਇਸ ਸਥਿਤੀ ਤੋਂ ਪ੍ਰੇਸ਼ਾਨ ਹਨ। ਕਈ ਥਾਵਾਂ ’ਤੇ ਗੰਦਾ ਪਾਣੀ ਸੜਕ ਕਿਨਾਰੇ ਬਣੀਆਂ ਦੁਕਾਨਾਂ ਅਤੇ ਘਰਾਂ ਵਿੱਚ ਵੜ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਇਸ ਸਮਝੌਤੇ ਅਧੀਨ ਕੀਤੀ ਗਈ ਸੀ ਕਿ ਗੰਦੇ ਪਾਣੀ ਦੀ ਨਿਕਾਸੀ ਜ਼ਮੀਨ ਦਿੱਤੀ ਜਾਵੇਗੀ। ਇਸ ਵਾਅਦੇ ਨੂੰ ਨਿਭਾਉਂਦੇ ਹੋਏ, ਪੰਚਾਇਤ ਨੇ ਲਗਭਗ ਇੱਕ ਸਾਲ ਬਾਅਦ ਜ਼ਮੀਨ ਖਰੀਦ ਲਈ ਸੀ। ਪਰ ਸਰਕਾਰ ਵਲੋਂ ਕੁੱਝ ਨਹੀਂ ਕੀਤਾ ਗਿਆ। ਪਾਈਪਾਂ ਪਾ ਚੁੱਕੇ ਹਾਂ ਮਸਲਾ ਜਲਦੀ ਹੱਲ ਹੋੇ ਜਾਵੇਗਾ- ਬੀ. ਡੀ. ਪੀ. ਓ. ਕੰਗ: ਇਸ ਦੌਰਾਨ, ਬੀ. ਡੀ. ਪੀ. ਓ. ਸਤਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿੰਡ ਵਿੱਚ ਸੀਵਰੇਜ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤਾ ਜਾ ਰਿਹਾ ਹੈ। ਮਾਮਲਾ ਬਹੁਤ ਹੀ ਜਲਦੀ ਹੱਲ ਹੋ ਜਾਵੇਗਾ।
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਆਲੀ ਅੱਜ ਰਾੜਾ ਸਾਹਿਬ ਦੇ ਪਿੰਡ ਭੀਖੀ ਵਿਖੇ ਆਉਣਗੇ ਅਗਲੀ ਖ਼ਬਰ ਅਕਾਲੀ ਦਲ ਵਾਰਸ ਪੰਜਾਬ ਹਲਕਾ ਇੰਚਾਰਜ ਜਥੇ. ਰੁਪਾਲੋ ਦੀ ਅਗਵਾਈ ’ਚ ਧੌਲ ਖ਼ੁਰਦ ਸਮੇਤ ਵੱਖ-ਵੱਖ ਪਿੰਡਾਂ ਵਿਚ ਭਰਵੀਆਂ ਮੀਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।