17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪਾਇਲ ਪੁਲਿਸ ਨੇ ਨਸ਼ੇੜੀਆਂ ਲਈ ਬਣੀਆਂ ਬੇਆਬਾਦ ਛੁਪਣਗਾਹਾਂ ਤੇ ਫੇਰਿਆ ਪੀਲਾ ਪੰਜਾ

ਅਜੀਤ ਡੈਸਕ 25-06-2026

 

ਪਾਇਲ, 24 ਜੂਨ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਅੱਜ ਸੂਬਾ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਦੌਰਾਨ ਪਾਇਲ ਪੁਲੀਸ ਵੱਲੋਂ ਪਾਇਲ-ਧਮੋਟ ਰੋਡ ਤੇ ਸਰਕਾਰੀ ਟਿਊਬਵੈੱਲ ਲਾਗੇ ਬੇਆਬਾਦ ਜਗਾ ਤੇ ਪੀਲਾ ਪੰਜਾ ਚਲਾਇਆ ਗਿਆ, ਜੋ ਨਸ਼ੇੜੀਆਂ ਲਈ ਛੁਪਣਗਾਹ ਬਣੀ ਹੋਈ ਸੀ। ਡੀ. ਐੱਸ. ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਐੱਸ. ਐੱਸ. ਪੀ ਡਾ. ਦਰਪਣ ਆਹਲੂਵਾਲੀਆ ਦੀਆਂ ਸਖ਼ਤ ਹਦਾਇਤਾਂ ਤੇ ਨਸ਼ੇੜੀਆਂ ਲਈ ਬਣੀਆਂ ਛੁੱਪਣਗਾਹਾਂ ਨੂੰ ਢਹਿ ਢੇਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਇਲ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੋਇਆ ਹੈ, ਜਿੰਨਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਥਾਣਾ ਪਾਇਲ ਅੰਦਰ ਨਸ਼ੇੜੀਆਂ ਲਈ ਬਣੀਆਂ ਅਜਿਹੀਆਂ ਛੁੱਪਣਗਾਹਾਂ ਲਈ ਸਫ਼ਾਈ ਮੁਹਿੰਮ ਚਲਾਈ ਗਈ ਹੈ ਜਿੱਥੇ ਲੋਕਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ। ਹਲਕਾ ਕੋਆਰਡੀਨੇਟਰ ਗੁਰਵਿੰਦਰ ਸਿੰਘ ਰਾਣਾ ਕੂੰਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਤੇ ਰੰਗਲਾ ਪੰਜਾਬ ਬਣਾਉਣ ਲਈ ਵਿੱਢੀ ਮੁਹਿੰਮ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਨੂੰ ਰੋਕਣ ਦੀ ਬਜਾਏ ਵੜਾਵਾਂ ਦਿੱਤਾ ਹੈ। ਇਸ ਮੌਕੇ ਐੱਸ. ਐੱਚ ਓ ਤਰਵਿੰਦਰ ਕੁਮਾਰ ਬੇਦੀ, ਥਾਣੇਦਾਰ ਸਰਬਜੀਤ ਕੌਰ, ਮੁੱਖ ਮੁਨਸ਼ੀ ਅਜੀਤ ਸਿੰਘ, ਥਾਣੇਦਾਰ ਪਵਨ ਕੁਮਾਰ, ਥਾਣੇਦਾਰ ਜਗਦੀਪ ਸਿੰਘ, ਥਾਣੇਦਾਰ ਪ੍ਰਗਟ ਸਿੰਘ, ਨਗਰ ਕੌਂਸਲ ਵੱਲੋਂ ਇੰਸਪੈਕਟਰ ਗੁਰਸ਼ਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ ਤੇ ਹੋਰ ਕਮੇਟੀ ਮੁਲਾਜ਼ਮ ਹਾਜ਼ਰ ਸਨ।

ਪਿਛਲੀ ਖ਼ਬਰ ਨਸ਼ੇ ਦੀ ਓਵਰਡਜ਼ ਨਾਲ ਨੌਜਵਾਨ ਦੀ ਮੌਤ ਦੋਸ਼, ਖੰਨਾ ਪੁਲਿਸ ਨੇ ਸਮੇਤ 3 ਕੀਤੇ ਗ੍ਰਿਫ਼ਤਾਰ ਅਗਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦਾ ਸਖ਼ਤ ਐਕਸ਼ਨ, ਕਾਲੀਆਂ ਫ਼ਿਲਮਾਂ, ਜਾਲੀਆਂ ਤੇ ਗੈਰ-ਕਾਨੂੰਨੀ ਹੂਟਰਾਂ ਵਾਲੇ ਵਾਹਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।