11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਢੱਕੀ ਸਾਹਿਬ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਅਜੀਤ ਡੈਸਕ 22-06-2026

ਮਲੌਦ, 21 ਜੂਨ (ਦਿਲਬਾਗ ਸਿੰਘ ਚਾਪੜਾ)- ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸੰਗਤ ਵੱਲੋਂ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਸ਼ਾਮ ਨੂੰ ਪਿਛਲੇ ਅਠਾਰਾਂ ਦਿਨ ਤੋਂ ਚੱਲ ਰਹੇ ਜਪੁ ਤਪੁ ਸਮਾਗਮ ਵਿਚ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਵੱਲੋਂ ਕਮਾਏ ਹੋਏ ਅਨੁਭਵੀ ਵਿਚਾਰਾ ਦੀ ਗੁਰਬਾਣੀ ਪ੍ਰਮਾਣਾਂ ਰਾਹੀ ਸਾਂਝ ਪਾਈ ਗਈ। ਸੰਤ ਖ਼ਾਲਸਾ ਨੇ ਕਿਹਾ ਕਿ ਈਰਖਾਲੂ ਕਿਸਮ ਦੇ ਲੋਕ ਹਮੇਸ਼ਾ ਰੱਬ ਦੇ ਪਿਆਰਿਆ ਅਤੇ ਗੁਰੂ ਘਰ ਨਾਲ ਖਹਿੰਦੇ ਰਹੇ ਹਨ, ਪਰ ਪ੍ਰਮਾਤਮਾ ਆਪਣੇ ਭਗਤਾ ਦੀ ਜੁਗਾ ਤੋਂ ਰੱਖਦਾ ਆਇਆ ਹੈ। ਗੁਰੂ ਅਰਜਨ ਦੇਵ ਜੀ ਵੱਲੋਂ ਜਿੱਥੇ ਅਨੇਕਾਂ ਤੀਰਥ ਅਸਥਾਨਾ ਨੂੰ ਪਰਗਟ ਕੀਤਾ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪੂਰੀ ਮਨੁੱਖਤਾ ਨੂੰ ਭਵਸਾਗਰ ਤੋਂ ਤਰਨ ਲਈ ਬੇੜਾ ਤਿਆਰ ਕਰਕੇ ਦਿੱਤਾ। ਜਿਸ ਵਿੱਚ ਗੁਰੂ ਸਾਹਿਬ ਨੇ ਸਿਵਾਏ ਅਕਾਲ ਪੁਰਖ ਅਤੇ ਰੱਬ ਦੇ ਪਿਆਰਿਆ ਤੋਂ ਕਿਸੇ ਦੀ ਵਡਿਆਈ ਨਹੀਂ ਕੀਤੀ, ਜੋ ਸਮੇਂ ਦੇ ਹਾਕਮਾ ਨੂੰ ਚੰਗੀ ਨਹੀਂ ਸੀ ਲੱਗੀ, ਜਿਹਨਾਂ ਨੇ ਗੁਰੂ ਸਾਹਿਬ ਨੂੰ ਅਨੇਕਾ ਤਸੀਹੇ ਦੇ ਕੇ ਸ਼ਹੀਦ ਕੀਤਾ, ਪਰ ਤੱਤੀ ਤਵੀ ਉੱਪਰ ਬੈਠਕੇ ਵੀ ਗੁਰੂ ਸਾਹਿਬ ਸ਼ਾਂਤ ਰਹੇ ਅਤੇ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸਾਨੂੰ ਗੁਰੂ ਸਾਹਿਬ ਦੇ ਵਿਖਾਏ ਮਾਰਗ ਅਨੁਸਾਰ ਆਪਣੇ ਅੰਦਰਲੇ ਪੰਜਾਂ ਠਗਾਂ ਨੂੰ ਕਾਬੂ ਕਰਨ ਦੀ, ਜਿਹਨਾਂ ਨੂੰ ਗੁਰਬਾਣੀ ਦੇ ਆਸੇ ਅਨੁਸਾਰ ਜੀਵਨ ਜੀਅ ਕੇ ਕਾਬੂ ਕੀਤਾ ਜਾ ਸਕਦਾ ਹੈ।

ਪਿਛਲੀ ਖ਼ਬਰ ਪਿੰਡ ਬਸੈਮੀ ਵਿਖੇ ਮੁੱਖ ਸੜਕ ’ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਰਾਸ਼ਨ ਕਿੱਟਾਂ ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਨੇ ਪਿੰਡਾਂ ਤੱਕ ਪਹੁੰਚਾਈ ਸਰਕਾਰ ਦੀ ਮੌਜੂਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।