12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

2027 ਦੀਆਂ ਤਿਆਰੀਆਂ ਨੂੰ ਲੈ ਕੇ ਬਸਪਾ ਦੀ ਮੀਟਿੰਗ, ਐਸ. ਆਈ. ਆਰ. ਬਾਰੇ ਵੀ ਹੋਈ ਚਰਚਾ

ਅਜੀਤ ਡੈਸਕ 22-06-2026

ਪਾਇਲ, 21 ਜੂਨ (ਪੱਤਰ ਪ੍ਰੇਰਕ)- ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਐਸ. ਆਈ. ਆਰ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ ਦੀ ਇੱਕ ਮੀਟਿੰਗ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਰਾਜਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਮੇਹਤੋ, ਬਲਜੀਤ ਸਿੰਘ ਸਲਾਣਾ ਤੇ ਬਲਵਿੰਦਰ ਬਿੱਟਾ ਪੁੱਜੇ। ਇਸ ਮੌਕੇ ਆਗੂਆਂ ਨੇ ਐਸ. ਆਈ. ਆਰ ਤੇ ਚਰਚਾ ਕਰਦਿਆਂ ਬੂਥ ਲੇਵਲ ਏਜੰਟਾਂ (ਬੀਐਲਏ) ਦੀ ਨਿਯੁਕਤੀ ਕਰਕੇ ਉਨ੍ਹਾਂ ਦੇ ਫਾਰਮ ਭਰਕੇ ਜ਼ਿਲ੍ਹਾ ਇੰਚਾਰਜਾਂ ਨੂੰ ਦੇਣ ਤੇ ਸਬੰਧਿਤ ਐਸ. ਡੀ. ਐਮ ਕੋਲ ਇਹ ਫਾਰਮ ਜਮਾ ਕਰਵਾ�ਣ ਬਾਰੇ ਦੱਸਿਆ। ਆਗੂਆਂ ਨੇ ਅੱਗੇ ਕਿਹਾ ਕਿ 2027 ‘ਚ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਸੰਭਾਲੋ ਮੁਹਿੰਮ ਦੇ ਅਸਰ ਹੇਠ ਬਸਪਾ ਬੂਥ ਪੱਧਰ ਤੱਕ ਮਜ਼ਬੂਤ ਹੋ ਰਹੀ ਹੈ। ਲੰਘੀਆਂ ਚੋਣਾਂ ‘ਚ ਬਸਪਾ ਦੀ ਬਹੁਤ ਸਾਰੀਆਂ ਸੀਟਾਂ ‘ਤੇ ਹੋਈ ਇਤਿਹਾਸਿਕ ਜਿੱਤ ਤੋਂ ਇਸਦੇ ਰੁਝਾਨ ਵੀ ਸਾਹਮਣੇ ਆ ਚੁੱਕੇ ਹਨ। ਉਹ ਦਿਨ ਦੂਰ ਨਹੀਂ ਜਦੋਂ ਬਸਪਾ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਦੇ ਝੰਡੇ ਗੱਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੱਤਾ ਦੇ ਅੰਦਰ ਅਤੇ ਬਾਹਰ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਲਿਆ ਹੈ ਕਿ ਉਹ ਇਹਨਾਂ ਦਾ ਕਿਸੇ ਪੱਖੋਂ ਵੀ ਭਲਾ ਨਹੀਂ ਕਰਨਗੀਆਂ ਤੇ ਬਸਪਾ ਹੀ ਇਕੱਲੀ ਉਹ ਪਾਰਟੀ ਬਚੀ ਹੈ ਜੋ ਲੋਕਾਂ ਦੀਆਂ ਉਮੀਦਾਂ ‘ਤੇ ਹਰ ਪੱਖੋਂ ਖਰੀ ਉੱਤਰੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਸਪਾ ਨੂੰ 2027 ਲਈ ਪੂਰਾ ਸਮਰਥਨ ਦੇਣ। ਇਸ ਮੌਕੇ ਗੁਰਮੀਤ ਸਿੰਘ ਚੋਬਦਾਰਾਂ ਸੂਬਾ ਸਕੱਤਰ, ਹਰਭਜਨ ਸਿੰਘ ਦੁਲਮਾਂ ਦੇਹਾਤੀ ਪ੍ਰਧਾਨ, ਜਗਤਾਰ ਸਿੰਘ ਭਾਮੀਆਂ ਇੰਚਾਰਜ ਸਾਹਨੇਵਾਲ, ਸਿੰਦਰ ਸਿੰਘ ਚਾਪੜਾ ਜ਼ਿਲ੍ਹਾ ਜਨਰਲ ਸਕੱਤਰ, ਦਲਵੀਰ ਸਿੰਘ ਮੰਡਿਆਲਾ ਇੰਚਾਰਜ ਸਮਰਾਲਾ, ਹਰਜਿੰਦਰ ਸੁਜਾਤਵਾਲ ਪ੍ਰਧਾਨ ਸਾਹਨੇਵਾਲ, ਧਰਮਿੰਦਰ ਸਿੰਘ ਪ੍ਰਧਾਨ ਪਾਇਲ, ਹਰਸ਼ਵਿੰਦਰ ਸਿੰਘ ਆਂਡਲੂ ਪ੍ਰਧਾਨ, ਰਾਮਲੋਕ ਸਿੰਘ ਕੁਲੀਏਵਾਲ, ਮਲਕੀਤ ਸਿੰਘ, ਪਰਮਹੰਸ, ਸ਼ਿਵਦਾਸ, ਅਰੁਣ ਕੁਮਾਰ ਅਤੇ ਹੋਰ ਹਾਜਰ ਸਨ।

ਪਿਛਲੀ ਖ਼ਬਰ 2026-27 ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਵਾਏਗੀ ਬੀ.ਐੱਡ. ਸਾਂਝੀ ਪ੍ਰਵੇਸ਼ ਪ੍ਰੀਖਿਆ ਅਗਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਵਲੋਂ ਯੋਗਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।