31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮੈਡੀਕਲ ਸਟੋਰ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਦਵਾਈ ਲੈਣ ਲਈ ਪ੍ਰੇਸ਼ਾਨੀ

ਅਜੀਤ ਡੈਸਕ 15-06-2026


ਮਲੌਦ, 14 ਜੂਨ (ਪੱਤਰ ਪ੍ਰੇਰਕ)-ਭਾਵੇਂ ਗਰਮੀਆਂ ਦੀਆਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ ਚੱਲ ਰਹੀਆਂ ਹਨ। ਪਰ ਆਮ ਵਰਗ ਰੋਜ਼ਾਨਾ ਦੀ ਤਰ੍ਹਾਂ ਆਪੋ ਆਪਣੇ ਕਾਰਜ ਕਰ ਰਿਹਾ ਹੈ। ਉਸੇ ਤਰ੍ਹਾਂ ਦੀਆਂ ਹਰੇਕ ਵਿਅਕਤੀ ਦੀਆਂ ਮੰਗਾਂ ਲੋੜਾਂ ਵੀ ਹਨ। ਦੂਜੇ ਪਾਸੇ ਅੱਤ ਦੀ ਗਰਮੀ ਵਿਚ ਲੋਕ ਕਾਫ਼ੀ ਬਿਮਾਰ ਵੀ ਹੋ ਰਹੇ ਹਨ। ਪ੍ਰੰਤੂ ਲਗਾਤਾਰ ਤਿੰਨ ਦਿਨ 12, 13 ਅਤੇ 14 ਜੂਨ ਨੂੰ ਮੈਡੀਕਲ ਦੁਕਾਨਾਂ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਰੀਜ਼ਾਂ ਦੀ ਲਗਾਤਾਰ ਦਵਾਈ ਚੱਲਦੀ ਹੈ, ਕਈਆਂ ਨੂੰ ਡਾਕਟਰ ਲਿਖ ਦਿੰਦੇ ਹਨ, ਕਈ ਵਾਰ ਇਕ ਮੈਡੀਕਲ ਸਟੋਰ ਤੋਂ ਉਸੇ ਕੰਪਨੀ ਦੀ ਦਵਾਈ ਨਹੀਂ ਮਿਲਦੀ। ਕੁੱਝ ਲੋਕਾਂ ਦੀ ਅਚਨਚੇਤ ਸਿਹਤ ਖ਼ਰਾਬ ਹੋ ਜਾਂਦੀ ਹੈ। ਕਈਆਂ ਨੇ ਬੁਖ਼ਾਰ, ਬਲੱਡ ਪੈ੍ਰਸ਼ਰ ਆਦਿ ਦੀ ਦਵਾਈ ਲੈਣੀ ਹੁੰਦੀ ਹੈ। ਭਾਵ ਮਰੀਜ਼ ਜਾਂ ਉਨ੍ਹਾਂ ਲਈ ਦਵਾਈ ਦਾ ਪ੍ਰਬੰਧ ਕਰਨ ਵਾਲੇ ਪਰਿਵਾਰ ਦੇ ਜੀਅ ਕਿੱਥੇ ਜਾਣ। ਪਿਛਲੇ ਤਿੰਨ ਦਿਨਾਂ ਤੋਂ ਮੈਡੀਕਲ ਸਟੋਰ ਬੰਦ ਹੋਣ ਕਾਰਨ ਦਵਾਈ ਲੈਣ ਵਾਲੇ ਮੁੜ ਘਰਾਂ ਨੂੰ ਪਰਤਦੇ ਹਨ। ਸੋਸ਼ਲ ਆਗੂ ਜਗਤਾਰ ਸਿੰਘ, ਧਰਮ ਸਿੰਘ ਅਤੇ ਕੁੱਝ ਹੋਰ ਲੋਕਾਂ ਨੇ ਕਿਹਾ ਕਿ ਸਿਹਤ ਲਈ ਮੈਡੀਕਲ ਸਹੂਲਤ ਬੇਹੱਦ ਜ਼ਰੂਰੀ ਹੈ। ਮਰੀਜ਼ਾਂ ਦੀ ਜ਼ਿੰਦਗੀ ਦਾ ਸਵਾਲ ਹੈ। ਬੇਸ਼ੱਕ ਮੈਡੀਕਲ ਸਟੋਰ ਵਾਲੇ ਛੁੱਟੀਆਂ ਵਿਚ ਘੁੰਮਣ ਫਿਰਨ ਜਾਣ, ਪ੍ਰੰਤੂ ਮਰੀਜ਼ਾਂ ਦੀ ਦਵਾਈ ਲਈ ਬਦਲਵੇਂ ਪ੍ਰਬੰਧ ਕਰਨੇ ਵੀ ਬਣਦੇ ਹਨ। ਜਿਸ ਨਾਲ ਮੈਡੀਕਲ ਸਟੋਰ ਵਾਲੇ ਵੀ ਆਪਣੀਆਂ ਛੁੱਟੀਆਂ ਚੰਗੇ ਤਰੀਕੇ ਨਾਲ ਬਿਤਾ ਸਕਣ ਅਤੇ ਪਿੱਛੇ ਮਰੀਜ਼ਾਂ ਨੂੰ ਦਵਾਈਆਂ ਲੈਣ ਲਈ ਕੋਈ ਪ੍ਰੇਸ਼ਾਨੀ ਨਾ ਆ ਸਕੇ।

 

ਪਿਛਲੀ ਖ਼ਬਰ ਗੁਰਮਤਿ ਪ੍ਰਚਾਰ ਸੰਸਥਾ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਅਗਲੀ ਖ਼ਬਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕੂੜੇ ਦੇ ਡੰਪ ਬਣ ਰਹੀਆਂ ਨੇ ਮੁੱਖ ਸੜਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।