11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸ਼ਹਿਰ 'ਚ ਜੜ੍ਹੀ ਬੂਟੀ ਦੇ ਖ਼ਾਤਮੇ ਲਈ ਸਪਰੇਅ ਕਰਵਾਈ

ਅਜੀਤ ਡੈਸਕ 30-05-2026
ਮਾਛੀਵਾੜਾ ਸਾਹਿਬ, 29 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਨਗਰ ਕੌਂਸਲ ਵਲੋਂ ਮੱਛਰਾਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਗਲੀਆਂ, ਨਾਲੀਆਂ ਦੀ ਸਫ਼ਾਈ ਦੇ ਨਾਲ ਜੋ ਜੜੀ ਬੂਟੀ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ | ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਸਿੰਗਲ ਵਿੰਡੋ ਜੋ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਹੈ ਉੱਥੇ ਸ਼ਿਕਾਇਤਾਂ ਆ ਰਹੀਆਂ ਸਨ ਕਿ ਕਈ ਮੁਹੱਲਿਆਂ ਵਿਚ ਖੜ੍ਹੀ ਜੜੀ ਬੂਟੀ ਮੱਛਰ ਤੇ ਬਿਮਾਰੀਆਂ ਪੈਦਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਟੀਮ ਵਲੋਂ ਜਿਹੜੇ ਵੀ ਵਾਰਡ 'ਚ ਜ਼ਰੂਰਤ ਹੁੰਦੀ ਹੈ ਉੱਥੇ ਸਪਰੇਅ ਕੀਤਾ ਜਾਂਦਾ ਹੈ | ਪ੍ਰਧਾਨ ਕੁੰਦਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਦਾ ਸਮਾਂ ਸਰਕਾਰ ਵਲੋਂ 7.30 ਤੋਂ 1.30 ਵਜੇ ਕਰ ਦਿੱਤਾ ਹੈ | ਇਸ ਲਈ ਉਨ੍ਹਾਂ ਵਲੋਂ ਅਚਨਚੇਤ ਸਟਾਫ਼ ਦੀ ਹਾਜ਼ਰੀ ਚੈੈੱਕ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਅਨਾਜ ਮੰਡੀ ਮਾਛੀਵਾੜਾ 'ਚ ਮੱਕੀ ਦੀ ਆਮਦ ਸ਼ੁਰੂ, 2031 ਰੁਪਏ ਪ੍ਰਤੀ ਕੁਇੰਟਲ ਵਿਕੀ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾਣਾ 2027 'ਚ ਜਿੱਤ ਦਾ ਐਲਾਨ- ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।